ਅੰਟੀ ਦੀ ਵੀਡਿਓ 'ਤੇ ਕਮੈਂਟ ਕਰਕੇ ਬੁਰੀ ਫਸੀ ਇਹ ਮਸ਼ਹੂਰ ਅਦਾਕਾਰਾ, ਲੋਕਾਂ ਨੇ ਸਿਖਾਇਆ ਇਸ ਤਰ੍ਹਾਂ ਸਬਕ

Written by  Rupinder Kaler   |  May 02nd 2019 12:13 PM  |  Updated: May 02nd 2019 12:13 PM

ਅੰਟੀ ਦੀ ਵੀਡਿਓ 'ਤੇ ਕਮੈਂਟ ਕਰਕੇ ਬੁਰੀ ਫਸੀ ਇਹ ਮਸ਼ਹੂਰ ਅਦਾਕਾਰਾ, ਲੋਕਾਂ ਨੇ ਸਿਖਾਇਆ ਇਸ ਤਰ੍ਹਾਂ ਸਬਕ

ਇੰਟਰਨੈੱਟ ਤੇ ਏਨੀਂ ਦਿਨੀਂ ਇੱਕ ਵੀਡਿਓ ਵਾਇਰਲ ਹੋ ਰਿਹਾ ਹੈ ਇਸ ਵੀਡਿਓ ਵਿੱਚ ਇੱਕ ਔਰਤ ਕੁੜੀਆਂ ਦੇ ਛੋਟੇ ਕੱਪੜਿਆਂ ਤੇ ਕਮੈਂਟ ਕਰਦੀ ਹੋਈ ਨਜ਼ਰ ਆ ਰਹੀ ਹੈ । ਲੋਕ ਇਸ ਵੀਡਿਓ ਦੀ ਅਲੋਚਨਾ ਕਰ ਰਹੇ ਹਨ । ਪਰ ਜਦੋਂ ਇਸ ਵੀਡਿਓ ਨੂੰ ਰਫਤਾਰ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਤਾਂ ਇਸ ਵੀਡਿਓ ਤੇ ਅਦਾਕਾਰਾ ਨੋਰਾ ਫਤੇਹੀ ਨੇ ਕਮੈਂਟ ਕਰ ਦਿੱਤਾ ।

https://www.instagram.com/p/Bw47qSTAgyS/

ਇਸ ਕਮੈਂਟ ਤੋਂ ਬਾਅਦ ਲੋਕਾਂ ਨੇ ਵੀਡਿਓ ਵਾਲੀ ਔਰਤ ਦਾ ਤਾਂ ਪਿੱਛਾ ਛੱਡ ਦਿੱਤਾ ਪਰ ਨੋਰਾ ਫਤੇਹੀ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਗਈ । ਨੋਰਾ ਦੇ ਕਮੈਂਟ ਦੀ ਗੱਲ ਕੀਤੀ ਜਾਵੇ ਤਾਂ ਨੋਰਾ ਨੇ ਔਰਤ ਵੱਲੋਂ ਗਲਤ ਇੰਗਲਿਸ਼ ਬੋਲਣ ਤੇ ਲਿਖਿਆ ਸੀ ਕਿ 'ਇਸ ਨੇ ਤਾਂ ਇੰਗਲਿਸ਼ ਦਾ ਹੀ ਰੇਪ ਕਰ ਦਿੱਤਾ' । ਨੋਰਾ ਦੇ ਇਸ ਕਮੈਂਟ ਤੋਂ ਬਾਅਦ ਲੋਕਾਂ ਨੇ ਨਸੀਹਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ।

ਇੱਕ ਯੂਜਰ ਨੇ ਲਿਖਿਆ ਸੀ ਕਿ 'ਮਾਮਲਾ ਭਾਵੇਂ ਕੁਝ ਵੀ ਹੋਵੇ ਕੁਝ ਲੋਕਾਂ ਦਾ ਕੰਮ ਸਿਰਫ ਇਹ ਜੱਜ ਕਰਨਾ ਹੁੰਦਾ ਹੈ ਕਿ ਅੰਗਰੇਜ਼ੀ ਸਹੀ ਬੋਲੀ ਜਾਂ ਗਲਤ', ਇੱਕ ਹੋਰ ਯੂਜਰ ਨੇ ਲਿਖਿਆ ਸੀ ਕਿ 'ਕੀ ਬੇਹੁਦਾ ਕਮੈਂਟ ਹੈ' । ਇਸੇ ਤਰ੍ਹਾਂ ਕੁਝ ਹੋਰ ਲੋਕਾਂ ਨੇ ਵੀ ਕਈ ਤਰ੍ਹਾਂ ਦੇ ਕਮੈਂਟ ਕੀਤੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network