ਇਸ ਤਰ੍ਹਾਂ ਲੈ ਕੇ ਬਹਿ ਗਿਆ ਗਾਇਕ ਰੂਪ ਜੈ ਸਿੰਘ ਨੂੰ ‘ਆਸਟ੍ਰੇਲੀਆ’

written by Rupinder Kaler | January 11, 2020

ਰੂਪ ਜੈ ਸਿੰਘ ਦਾ ਨਵਾਂ ਗਾਣਾ ‘ਆਸਟ੍ਰੇਲੀਆ’ ਸੁਪਰ ਹਿੱਟ ਹੋਇਆ ਹੈ । ਇਸ ਗਾਣੇ ਨੁੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ’ਤੇ 12 ਜਨਵਰੀ ਤੋਂ ਦਿਖਾਇਆ ਜਾ ਰਿਹਾ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਰੂਪ ਦਾ ਇਹ ਗਾਣਾ ਉਹਨਾਂ ਆਸ਼ਕਾਂ ਦੇ ਦਿਲ ਨੂੰ ਸਕੂਨ ਦਿੰਦਾ ਹੈ, ਜਿਨ੍ਹਾਂ ਦਾ ਪਿਆਰ ਉਹਨਾਂ ਕੋਲੋਂ ਦੂਰ ਚਲਾ ਗਿਆ ਹੈ । ਰੂਪ ਨੇ ਇਸ ਗਾਣੇ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲ ਵੀ ਖੁਦ ਲਿਖੇ ਹਨ । https://www.instagram.com/p/B7IyDk-lwWS/ ਗੀਤ ਦਾ ਮਿਊਜ਼ਿਕ San B ਨੇ ਤਿਆਰ ਕੀਤਾ ਹੈ । ਗਾਣੇ ਦਾ ਪੂਰਾ ਪ੍ਰੋਜੈਕਟ ਪ੍ਰਿੰਸ ਕਾਊਣੀ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ । ਰੂਪ ਜੈ ਸਿੰਘ ਦੇ ਕੰਮ ਦੀ ਗੱਲ ਕੀਾਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਉਹਨਾਂ ਦਾ ਗਾਣਾ ਸਹੇਲੀ, ਹੈਲਪਰ ਮਰਦਾਂ ਦੀ ਕਾਫੀ ਹਿੱਟ ਗਾਣੇ ਹਨ । ਰੂਪ ਦਾ ‘ਆਸਟ੍ਰੇਲੀਆ’ ਗਾਣਾ ਵੀ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ।

0 Comments
0

You may also like