ਆਸਟ੍ਰੇਲੀਅਨ ਕ੍ਰਿਕੇਟਰ ਡੇਵਿਡ ਵਾਰਨਰ ਨੇ ਪਰਿਵਾਰ ਦੇ ਨਾਲ ਮਿਲਕੇ ਦਿਲਜੀਤ ਦੋਸਾਂਝ ਦੇ ਗੀਤ ‘ਤੇ ਬਣਾਇਆ ਮਜ਼ੇਦਾਰ ਡਾਂਸ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | June 15, 2021

ਆਸਟ੍ਰੇਲੀਅਨ ਕ੍ਰਿਕੇਟਰ ਡੇਵਿਡ ਵਾਰਨਰ (David Warner) ਜੋ ਕਿ ਏਨੀਂ ਦਿਨੀਂ ਆਪਣੇ ਪਰਿਵਾਰ ਦੇ ਨਾਲ ਕੁਆਲਟੀ ਟਾਈਮ ਬਿਤਾ ਰਹੇ ਨੇ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਡੇਵਿਡ ਵਾਰਨਰ ਤੇ ਉਨ੍ਹਾਂ ਦੇ ਪਰਿਵਾਰ ਨੂੰ ਇੰਡੀਅਨ ਕਲਚਰ ਦੇ ਨਾਲ ਕਾਫੀ ਲਗਾਅ ਹੈ। ਜਿਸ ਕਰਕੇ ਉਹ ਅਕਸਰ ਹੀ ਇੰਡੀਅਨ ਸੌਂਗ ਉੱਤੇ ਆਪਣੀ ਮਜ਼ੇਦਾਰ ਵੀਡੀਓ ਬਣਾਉਂਦੇ ਰਹਿੰਦੇ ਨੇ। ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

david and candy image Image Source: Instagram

ਹੋਰ ਪੜ੍ਹੋ : ਯੁੱਧਵੀਰ ਮਾਣਕ ਨੇ ਮਰਹੂਮ ਪਿਤਾ ਕੁਲਦੀਪ ਮਾਣਕ ਤੇ ਗਾਇਕ ਜੈਜ਼ੀ ਬੀ ਦੀ ਅਣਦੇਖੀ ਤਸਵੀਰ ਕੀਤੀ ਸਾਂਝੀ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

: ਨੀਰੂ ਬਾਜਵਾ ਨੇ ਸਾਂਝਾ ਕੀਤਾ ਧੀ ਅਨਾਇਆ ਦਾ ਪਹਿਲਾ ਫੋਟੋਸ਼ੂਟ ਦਾ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

david warner dance video with family on punjabi singer diljit dosanjh Image Source: Instagram

ਇਸ ਵੀਡੀਓ ‘ਚ ਉਹ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਪੰਜਾਬੀ ਗੀਤ ਉੱਤੇ ਠੁਮਕੇ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ। ਇਸ ਵੀਡੀਓ ‘ਚ ਉਹ ਆਪਣੀ ਪਤਨੀ ਕੈਡੀ ਦੋ ਬੇਟੀਆਂ ਦੇ ਨਾਲ ਪੰਜਾਬੀ ਗੀਤ ਦਾ ਲੁਤਫ ਲੈਂਦੇ ਹੋਏ ਨਜ਼ਰ ਆ ਰਹੇ ਨੇ। ਇਹ ਵੀਡੀਓ ਇੰਡੀਅਨ ਪ੍ਰਸ਼ੰਸਕਾਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ। ਜਿਸ ਕਰਕੇ ਤਿੰਨ ਮਿਲੀਅਨ ਤੋਂ ਵੱਧ ਵਾਰ ਇਸ ਵੀਡੀਓ ਨੂੰ ਦੇਖਿਆ ਗਿਆ ਹੈ।

David Warner Shared Video Of His Family Bhangra Image Source: Instagram

ਇਸ ਤੋਂ ਪਹਿਲਾਂ ਵੀ ਕ੍ਰਿਕੇਟਰ ਡੇਵਿਡ ਨੇ ਆਪਣੀਆਂ ਧੀਆਂ ਦੇ ਨਾਲ ਬਾਲੀਵੁੱਡ ਦੇ ਕਈ ਗੀਤਾਂ ਉੱਤੇ ਡਾਂਸ ਵੀਡੀਓਜ਼ ਬਣਾ ਚੁੱਕੇ ਨੇ। ਜਿਸ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ । ਡੇਵਿਡ ਆਈ ਪੀ ਐੱਲ ਦੀ ਸੰਨਰਾਈਜ਼ਰਸ ਹੈਦਰਾਬਾਦ ਦੀ ਟੀਮ ਲਈ  ਖੇਡਦੇ ਹੋਏ ਨਜ਼ਰ ਆਉਂਦੇ ਨੇ ।

 

View this post on Instagram

 

A post shared by David Warner (@davidwarner31)

0 Comments
0

You may also like