ਆਸਟ੍ਰੇਲੀਆਈ ਗਾਇਕਾ ਅਤੇ ਯੂਟਿਊਬ ਸਟਾਰ ਲਿਲ ਬੋ ਵੀਪ ਦਾ 22 ਸਾਲ ਦੀ ਉਮਰ 'ਚ ਹੋਇਆ ਦੇਹਾਂਤ

written by Pushp Raj | March 09, 2022

ਆਸਟ੍ਰੇਲੀਆਈ ਗਾਇਕਾ ਅਤੇ ਯੂਟਿਊਬ ਸਟਾਰ ਲਿਲ ਬੋ ਵੀਪ ਦਾ ਦੇਹਾਂਤ ਹੋ ਗਿਆ ਹੈ। ਗਾਇਕਾ ਨੇ ਮਹਿਜ਼ 22 ਸਾਲ ਦੀ ਨਿੱਕੀ ਉਮਰ ਵਿੱਚ ਹੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਸ ਦੇ ਪਿਤਾ ਮੈਥਿਊ ਸ਼ੋਫੀਲਡ ਨੇ ਫੇਸਬੁੱਕ 'ਤੇ ਜਾਣਕਾਰੀ ਦਿੰਦੇ ਹੋਏ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਉਸ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ।

ਲਿਲ ਬੋ ਵੀਪ ਦੇ ਪਿਤਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਇਸ ਹਫਤੇ ਦੇ ਅੰਤ ਵਿੱਚ ਅਸੀਂ ਡਿਪਰੈਸ਼ਨ, ਸਦਮੇ, PTSD ਅਤੇ ਨਸ਼ੇ ਦੇ ਵਿਰੁੱਧ ਆਪਣੀ ਧੀ ਦੀ ਜ਼ਿੰਦਗੀ ਦੀ ਲੜਾਈ ਹਾਰ ਗਏ ਹਾਂ।" ਉਸ ਦੇ ਪਿਤਾ ਹੋਣ ਦੇ ਨਾਤੇ ਮੈਨੂੰ ਉਸ 'ਤੇ ਮਾਣ ਹੈ ਕਿਉਂਕਿ ਉਹ ਮੇਰੀ ਹੀਰੋ, ਮੇਰੀ ਬੇਟੀ ਅਤੇ ਮੇਰੀ ਸਭ ਤੋਂ ਚੰਗੀ ਦੋਸਤ ਹੈ ਜਿਸ ਨੂੰ ਮੈਂ ਬਹੁਤ ਪਿਆਰ ਕਰਦਾ ਹਾਂ।"


ਗਾਇਕਾ ਦੀ ਅਚਾਨਕ ਮੌਤ ਦੀ ਖਬਰ ਸਾਹਮਣੇ ਆਉਣ 'ਤੇ ਉਸ ਦੇ ਫੈਨਜ਼ 'ਚ ਸੋਗ ਦੀ ਲਹਿਰ ਹੈ। ਇਹ ਖ਼ਬਰ ਸੁਣ ਕੇ ਹਰ ਕੋਈ ਹੈਰਾਨ ਹੈ। ਗਾਇਕ ਦੀ ਮੌਤ 'ਤੇ ਸੋਗ ਪ੍ਰਗਟ ਕਰਦੇ ਹੋਏ ਹਰ ਕੋਈ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਗਾਇਕਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਈ ਫੈਨਜ਼ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਵੀ ਨਜ਼ਰ ਆਏ।

ਲਿਲ ਬੋ ਵੀਪ ਦਾ ਅਸਲ ਨਾਮ ਵਿਨੋਨਾ ਬਰੂਕਸ ਸੀ ਅਤੇ ਉਸਨੇ 2015 ਵਿੱਚ ਸਾਉਂਡ ਕਲਾਉਡ 'ਤੇ ਆਪਣਾ ਸੰਗੀਤ ਸਾਂਝਾ ਕਰਨਾ ਸ਼ੁਰੂ ਕੀਤਾ। ਲਿਲ ਬੋ ਵੀਪ ਨੇ ਹਾਲ ਹੀ ਵਿੱਚ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਕਿਹਾ ਕਿ ਉਹ ਆਪਣੇ ਬੱਚੇ ਨੂੰ ਗੁਆਉਣ ਦੇ ਇੱਕ ਸਾਲ ਪੂਰੇ ਹੋਣ ਤੋਂ ਦੁਖੀ ਹੈ। ਉਸ ਨੇ ਪੋਸਟ ਕੀਤਾ, “ਮੈਂ ਉਸ ਨੂੰ ਯਾਦ ਕਰਨ ਲਈ ਕੁਝ ਕਰਨਾ ਚਾਹੁੰਦੀ ਹਾਂ। ਹੋ ਸਕਦਾ ਹੈ ਕਿ ਬੀਚ 'ਤੇ ਕੁਝ ਫੁੱਲ ਫੈਲਾਉਣਾ ਬਿਹਤਰ ਹੋਵੇ। ਜੇਕਰ ਕੋਈ ਔਨਲਾਈਨ ਮੇਰੇ ਲਈ ਅਜਿਹਾ ਕਰਨਾ ਚਾਹੁੰਦਾ ਹੈ ਤਾਂ ਮੈਂ ਸੱਚਮੁੱਚ ਇਸ ਦੀ ਸ਼ਲਾਘਾ ਕਰਾਂਗੀ।

ਹੋਰ ਪੜ੍ਹੋ : ਰਾਜਕੁਮਾਰ ਰਾਓ ਵੂਮੈਨਸ ਡੇਅ 'ਤੇ ਮਾਂ ਨੂੰ ਯਾਦ ਕਰਕੇ ਹੋਏ ਭਾਵੁਕ, ਲਿਖਿਆ ਬਹੁਤ ਹੀ ਖ਼ਾਸ ਨੋਟ

ਆਪਣੀ ਆਖਰੀ ਪੋਸਟ ਦੀ ਵੀਡੀਓ ਵਿੱਚ, ਉਸ ਨੇ ਰੌਂਦੇ ਹਏ ਦੱਸਿਆ, “ਮੈਂ ਆਪਣੇ ਸੀਪੀਟੀਐਸਡੀ ਮਨੋਵਿਗਿਆਨ ਬਿਮਾਰੀ ਨੂੰ ਦੂਰ ਕਰਨ ਲਈ ਸੇਰੋਕੁਏਲ ਦੀ ਇੱਕ ਵੱਡੀ ਖੁਰਾਕ ਲਈ। ਇਸ ਨੇ ਨਾ ਸਿਰਫ਼ ਮੇਰੇ ਬੱਚੇ ਨੂੰ ਨੁਕਸਾਨ ਪਹੁੰਚਾਇਆ, ਸਗੋਂ ਮੈਂ ਦੇਖਿਆ ਕਿ ਮੇਰੀ ਜਣਨ ਸ਼ਕਤੀ ਪ੍ਰਭਾਵਿਤ ਹੋ ਰਹੀ ਹੈ।” ਇਸ ਇਮੋਸ਼ਨਲ ਪੋਸਟ ਨੂੰ ਸ਼ੇਅਰ ਕਰਨ ਤੋਂ ਪਹਿਲਾਂ, ਉਸਨੇ 26 ਫਰਵਰੀ ਨੂੰ ਆਪਣੇ ਬੇਬੀ ਬੰਪ ਦੀ ਇੱਕ ਫੋਟੋ ਸ਼ੇਅਰ ਕੀਤੀ ਸੀ, ਜਿਸ ਦਾ ਕੈਪਸ਼ਨ ਸੀ, "ਤੁਹਾਡੇ ਲਈ ਹਮਦਰਦੀ।"

 

View this post on Instagram

 

A post shared by LiL BO WEEP ☥ 𓂀 ☥ (@w1nona_)

You may also like