Advertisment
author image

Lajwinder kaur

By Lajwinder kaur

Iran viral video couple sentenced to more than 10 years: ਸੋਸ਼ਲ ਮੀਡੀਆ ਉੱਤੇ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ, ਜੋ ਕਿ ਹਰ ਕਿਸੇ ਨੂੰ ਹੈਰਾਨ ਕਰ ਦਿੰਦੇ ਹਨ। ਅਜਿਹਾ ਹੀ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਈਰਾਨ ਤੋਂ ਆਇਆ ਹੈ। ਇੱਥੇ ਨੌਜਵਾਨ ਜੋੜੇ ਨੂੰ ਸੜਕ 'ਤੇ ਡਾਂਸ ਕਰਨ ਮਹਿੰਗਾ ਪੈ ਗਿਆ ਤੇ 10 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ। ਈਰਾਨ ਦੀ ਰਾਜਧਾਨੀ ਤਹਿਰਾਨ ਦੇ ਫਰੀਡਮ ਸਕੁਆਇਰ 'ਤੇ ਸਟ੍ਰੀਟ ਡਾਂਸ ਕਰ ਰਹੇ ਜੋੜੇ ਨੇ ਖੁਦ ਸੋਸ਼ਲ ਮੀਡੀਆ 'ਤੇ ਆਪਣਾ ਵੀਡੀਓ ਸ਼ੇਅਰ ਕੀਤਾ ਹੈ। ਜਿਸ ਤੋਂ ਬਾਅਦ ਈਰਾਨ ਦੀ ਕੱਟੜ ਇਸਲਾਮੀ ਸਰਕਾਰ ਨੇ ਇਸ ਨੂੰ ਸ਼ਾਸਨ ਦੇ ਖਿਲਾਫ ਅਣਆਗਿਆਕਾਰੀ ਮੰਨਦੇ ਹੋਏ ਗ੍ਰਿਫਤਾਰ ਕਰ ਲਿਆ ਸੀ।

By Lajwinder kaur

Tania, Gurpreet Ghuggi starrer movie 'Kanka De Ohle' : ਪੰਜਾਬੀ ਸਿਨੇਮਾ ਜੋ ਕਿ ਤੇਜ਼ੀ ਦੇ ਨਾਲ ਸਫਲਤਾ ਦੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਜਿਸ ਕਰਕੇ ਹਰ ਹਫਤੇ ਕਈ ਫ਼ਿਲਮਾਂ ਰਿਲੀਜ਼ ਹੋ ਰਹੀਆਂ ਨੇ ਤੇ ਕਈ ਨਵੀਆਂ ਫ਼ਿਲਮਾਂ ਦੇ ਐਲਾਨ ਹੋ ਰਹੇ ਹਨ। ਹਾਲ ਵਿੱਚ ਤਾਨੀਆ ਅਤੇ ਗੁਰਪ੍ਰੀਤ ਘੁੱਗੀ ਫ਼ਿਲਮ ‘ਕਣਕਾਂ ਦੇ ਓਹਲੇ’ ਦਾ ਪੋਸਟਰ ਸਾਹਮਣੇ ਆਇਆ ਸੀ। ਦੱਸ ਦਈਏ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

By Lajwinder kaur

Kapil Sharma's Son Trishaan's 2nd Birthday : ਬੀਤੇ ਦਿਨੀਂ ਕਪਿਲ ਸ਼ਰਮਾ ਨੇ ਆਪਣੇ ਪੁੱਤਰ ਤ੍ਰਿਸ਼ਾਨ ਦਾ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਤ੍ਰਿਸ਼ਾਨ ਜੋ ਕਿ 1 ਫਰਵਰੀ ਨੂੰ ਦੋ ਸਾਲ ਦਾ ਹੋ ਗਿਆ ਹੈ। ਇਸ ਮੌਕੇ 'ਤੇ ਕਪਿਲ ਸ਼ਰਮਾ ਨੇ ਸ਼ਾਨਦਾਰ ਪਾਰਟੀ ਦਿੱਤੀ। ਬੇਟੇ ਤ੍ਰਿਸ਼ਾਨ ਦੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ ਮੌਕੇ ਉੱਤੇ ਕਪਿਲ ਸ਼ਰਮਾ ਦੇ ਖਾਸ ਦੋਸਤ ਵੀ ਪਹੁੰਚੇ ਸਨ। ਪੰਜਾਬੀ ਗਾਇਕ ਜਸਬੀਰ ਜੱਸੀ ਨੇ ਵੀ ਇਸ ਖ਼ਾਸ ਮੌਕੇ ਉੱਤੇ ਸ਼ਿਰਕਤ ਕੀਤੀ।

By Lajwinder kaur

Uorfi Javed news: urfi javed without makeup latest photo - ਉਰਫੀ ਜਾਵੇਦ ਆਪਣੀ ਅਨੋਖੀ ਡਰੈਸਿੰਗ ਸੈਂਸ ਨੂੰ ਲੈ ਕੇ ਹਮੇਸ਼ਾ ਚਰਚਾ ‘ਚ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ। ਕਦੇ ਉਸਦੇ ਸਰੀਰ ਨੂੰ ਐਲਰਜੀ ਹੋ ਜਾਂਦੀ ਹੈ, ਕਦੇ ਉਹ ਬਿਮਾਰ ਹੋ ਜਾਂਦੀ ਹੈ ਅਤੇ ਕਦੇ ਉਸਦੇ ਚਿਹਰੇ ਦੀ ਹਾਲਤ ਖਰਾਬ ਹੋ ਜਾਂਦੀ ਹੈ। ਹਾਲ ਹੀ 'ਚ ਇੱਕ ਵਾਰ ਫਿਰ ਉਰਫੀ ਜਾਵੇਦ ਦੇ ਚਿਹਰੇ ਦਾ ਹਾਲ ਬੁਰਾ ਹੋ ਗਿਆ ਹੈ। ਉਸ ਦੀ ਅੱਖ ਉੱਤੇ ਸੱਟ ਦਾ ਨਿਸ਼ਾਨ ਨਜ਼ਰ ਆ ਰਿਹਾ ਹੈ ਜਿਸ ਕਰਕੇ ਉਸਦੀ ਅੱਖ ਸੁੱਜੀ ਹੋਈ ਤੇ ਬੁੱਲ ਵੀ ਸੁੱਜਿਆ ਹੋਇਆ ਨਜ਼ਰ ਆ ਰਿਹਾ ਹੈ। ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

By Lajwinder kaur

Jimmy Shergill , Kulraj Randhawa latest song : ਜਿੰਮੀ ਸ਼ੇਰਗਿੱਲ ਜੋ ਕਿ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਤੂੰ ਹੋਵੇਂ ਮੈਂ ਹੋਵਾਂ’ ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਹਨ। ਹਾਲ ਵਿੱਚ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਦੌਰਾਨ ਫ਼ਿਲਮ ਦਾ ਪਹਿਲਾ ਗੀਤ ਵੀ ਦਰਸ਼ਕਾਂ ਦੇ ਰੂਬਰੂ  ਹੋ ਗਿਆ ਹੈ। ਜੀ ਹਾਂ ਤੇਰੇ ਬਿਨ ਟਾਈਟਲ ਹੇਠ ਫ਼ਿਲਮ ਦਾ ਰੋਮਾਂਟਿਕ ਗੀਤ ਰਿਲੀਜ਼ ਹੋਇਆ ਹੈ।

By Lajwinder kaur

Voice of Punjab Senior: ਪੀਟੀਸੀ ਨੈੱਟਵਰਕ ਵੱਲੋਂ ਪੰਜਾਬੀ ਮਾਂ ਬੋਲੀ ਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਲਈ ਅਣਥੱਕ ਅਤੇ ਲਗਾਤਾਰ ਯਤਨ ਕੀਤੇ ਜਾਂਦੇ ਹਨ। ਦੁਨੀਆ ਦਾ ਨੰਬਰ ਇੱਕ ਪੰਜਾਬੀ ਚੈਨਲ ਪੀਟੀਸੀ ਪੰਜਾਬੀ, ਜਿਨ੍ਹਾਂ ਵੱਲੋਂ ਰਿਆਲਟੀ ਸ਼ੋਅਜ਼ ਅਤੇ ਕਈ ਅਵਾਰਡ ਸ਼ੋਅ ਕਰਵਾਏ ਗਏ ਹਨ। ਪੀਟੀਸੀ ਪੰਜਾਬੀ ਜੋ ਕਿ ਆਪਣੇ ਰਿਆਲਟੀ ਸ਼ੋਅਜ਼ ਦੇ ਰਾਹੀਂ ਪੰਜਾਬ ਦੇ ਵਿੱਚ ਛੁਪੇ ਹੋਏ ਹੁਨਰ ਜੱਗ ਜ਼ਾਹਿਰ ਕਰਦੇ ਹਨ। ਮਿਸਟਰ ਪੰਜਾਬ, ਮਿਸ ਪੀਟੀਸੀ ਪੰਜਾਬੀ, ਵਾਇਸ ਆਫ਼ ਪੰਜਾਬ, ਹੁਨਰ ਪੰਜਾਬ ਦਾ ਵਰਗੇ ਕਈ ਰਿਆਲਟੀ ਸ਼ੋਅਜ਼ ਨੇ ਆਮ ਲੋਕਾਂ ਨੂੰ ਸੁਪਰ ਸਟਾਰ ਬਣਾਇਆ ਹੈ। ਇਸ ਸਿਲਸਿਲੇ ਤਹਿਤ ਪਹਿਲੀ ਵਾਰ ਆ ਰਿਹਾ ਹੈ 'ਵਾਇਸ ਆਫ਼ ਪੰਜਾਬ ਸੀਨੀਅਰ'।

By Lajwinder kaur

Netflix To Celebrate Legendary Filmmaker Yash Chopra : ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਯਸ਼ ਚੋਪੜਾ ਭਾਵੇਂ ਅੱਜ ਸਾਡੇ ਵਿੱਚ ਨਹੀਂ ਹਨ, ਪਰ ਉਹ ਆਪਣੀ ਫ਼ਿਲਮਾਂ ਦੇ ਰਾਹੀਂ ਅੱਜ ਵੀ ਹਰ ਇੱਕ ਦੇ ਜਹਿਨ ਵਿੱਚ ਜ਼ਿੰਦਾ ਹਨ। ਯਸ਼ ਚੋਪੜਾ ਨੂੰ ਰੋਮਾਂਸ ਦਾ ਰਾਜਾ ਕਿਹਾ ਜਾਂਦਾ ਸੀ। 50 ਸਾਲਾਂ ਤੋਂ ਵੱਧ ਸਮੇਂ ਤੋਂ YRF ਭਾਰਤੀ ਫ਼ਿਲਮ ਉਦਯੋਗ ਨੂੰ ਵਿਸ਼ਵ ਪੱਧਰ ’ਤੇ ਪ੍ਰਸਿੱਧ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ। ਜਿਸ ਕਰਕੇ ਨੈੱਟਫਲਿਕਸ ਖ਼ਾਸ ਢੰਗ ਦੇ ਨਾਲ ਯਸ਼ ਚੋਪੜਾ ਨੂੰ ਸ਼ਰਧਾਂਜਲੀ ਦੇਣ ਜਾ ਰਿਹਾ ਹੈ। ਨੈੱਟਫਲਿਕਸ ਜੋ ਕਿ 14 ਫਰਵਰੀ ਨੂੰ ‘ਦਿ ਰੋਮਾਂਟਿਕਸ’ ਰਿਲੀਜ਼ ਕਰੇਗਾ।

By Lajwinder kaur

Gurdas Maan-Kapil Sharma pic viral: ਪੰਜਾਬੀ ਮਿਊਜ਼ਿਕ ਜਗਤ ਦੇ ਬਾਬਾ ਬੋਹੜ ਕਹੇ ਜਾਂਦੇ ਗੁਰਦਾਸ ਮਾਨ  ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਸਰਗਰਮ ਹਨ । ਬੀਤੇ ਦਿਨੀਂ ਉਨ੍ਹਾਂ ਦਾ ਨਵਾਂ ਗੀਤ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਦੇ ਨਾਲ ਕਲਾਕਾਰਾਂ ਵੱਲੋਂ ਵੀ ਖੂਬ ਪਸੰਦ ਕੀਤਾ ਗਿਆ ਸੀ। ਇਨ੍ਹੀਂ ਦਿਨੀਂ ਉਹ ਆਪਣੀ ਪੁਰਾਣੀ ਯਾਦਾਂ ਦੇ ਪਿਟਾਰੇ ਵਿੱਚ ਤਸਵੀਰਾਂ ਪੋਸਟ ਕਰ ਰਹੇ ਹਨ। ਜਿਨ੍ਹਾਂ ਨੂੰ ਫੈਨਜ਼ ਖੂਬ ਪਸੰਦ ਕਰ ਰਹੇ ਹਨ। ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਇੱਕ ਖਾਸ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਕਪਿਲ ਸ਼ਰਮਾ ਦੇ ਨਾਲ ਨਜ਼ਰ ਆ ਰਹੇ ਹਨ।   

By Lajwinder kaur

Debi Makhsoospuri and his wife picture viral: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਦੇਬੀ ਮਖਸੂਸਪੁਰੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਆਪਣੀ ਗਾਇਕੀ ਅਤੇ ਬਾਕਮਾਲ ਸ਼ਾਇਰੀ ਨਾਲ ਹਰ ਇੱਕ ਨੂੰ ਖੂਬ ਪ੍ਰਭਾਵਿਤ ਕੀਤਾ ਹੈ। ਹਾਲ ਵਿੱਚ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਇੱਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਆਪਣੀ ਪਤਨੀ ਦੇ ਨਾਲ ਨਜ਼ਰ ਆ ਰਹੇ ਹਨ।

By Lajwinder kaur

AP Dhillon At Amrita Arora's Birthday Party: ਪੰਜਾਬੀ ਗਾਇਕ ਏਪੀ ਢਿੱਲੋਂ ਜੋ ਕਿ ਇਨ੍ਹੀਂ ਦਿਨੀਂ ਇੰਡੀਆ ਆਏ ਹੋਏ ਹਨ। ਉਹ ਆਪਣੇ ਪਿੰਡ ਪਹੁੰਚੇ ਤੇ ਪਰਿਵਾਰ ਦੇ ਨਾਲ ਖ਼ਾਸ ਸਮਾਂ ਬਿਤਾਇਆ। ਹੁਣ ਉਹ ਪੰਜਾਬ ਤੋਂ ਮਾਇਆ ਨਗਰੀ ਮੁੰਬਈ ਪਹੁੰਚੇ ਹੋਏ ਹਨ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

Advertisment
Advertisment
Latest Stories
Advertisment