ਇਸ ਫ਼ਿਲਮ ਲਈ 24ਘੰਟੇ ਖੁੱਲੇ ਰਹਿਣਗੇ ਦੇਸ਼ ਦੇ ਮਲਟੀਪਲੈਕਸ,ਬਾਲੀਵੁੱਡ ਦੇ ਦਿੱਗਜ ਕਲਾਕਾਰ ਪਹੁੰਚੇ ਸਪੈਸ਼ਲ ਸਕਰੀਨਿੰਗ 'ਤੇ 

Written by  Shaminder   |  April 27th 2019 12:23 PM  |  Updated: April 27th 2019 04:37 PM

ਇਸ ਫ਼ਿਲਮ ਲਈ 24ਘੰਟੇ ਖੁੱਲੇ ਰਹਿਣਗੇ ਦੇਸ਼ ਦੇ ਮਲਟੀਪਲੈਕਸ,ਬਾਲੀਵੁੱਡ ਦੇ ਦਿੱਗਜ ਕਲਾਕਾਰ ਪਹੁੰਚੇ ਸਪੈਸ਼ਲ ਸਕਰੀਨਿੰਗ 'ਤੇ 

ਫ਼ਿਲਮ ਅਵੇਂਜਰਸ ਐਂਡਗੇਮ ਦੁਨੀਆਂ ਭਰ 'ਚ ਰਿਲੀਜ਼ ਹੋ ਰਹੀ ਹੈ । ਬਾਲੀਵੁੱਡ ਵੀ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆਇਆ । ਅਵੇਂਜਰਸ ਐਂਡਗੇਮ  ਦੀ ਇੱਕ ਸਪੈਸ਼ਲ ਸਕਰੀਨਿੰਗ ਹੋਈ । ਜਿਸ 'ਚ ਅਕਸ਼ੈ ਕੁਮਾਰ ਤੋਂ ਲੈ ਕੇ ਰਣਬੀਰ ਕਪੂਰ ਆਲਿਆ ਭੱਟ ਸਣੇ ਹੋਰ ਕਈ ਕਲਾਕਾਰ ਵੀ ਪਹੁੰਚੇ ।

ਹੋਰ ਵੇਖੋ :ਸੈਫ ਅਤੇ ਕਰੀਨਾ ਦੇ ਲਾਡਲੇ ਤੈਮੂਰ ਬਣਨਗੇ ਫ਼ਿਲਮ ਦੇ ਹੀਰੋ,ਵੇਖੋ ਕਿਸ ਨੇ ਦਿੱਤਾ ਆਫ਼ਰ

ਰੂਸੋ ਬ੍ਰਦਰਸ ਦੀ ਮਾਰਵਲ ਕਾਮਿਕਸ ਦੇ ਕਿਰਦਾਰਾਂ ਨੂੰ ਲੈ ਕੇ ਬਣਾਈ ਗਈ ਆਪਣੀ ਅਵੇਂਜਰਸ ਸੀਰੀਜ਼ ਦੀ ਆਖਰੀ ਲੜੀ ਨੂੰ ਲੈ ਕੇ ਭਾਰਤ ਵਿੱਚ ਵੀ ਲੋਕਾਂ ਦੇ ਉਤਸ਼ਾਹ ਨੂੰ ਵੇਖਦਿਆਂ ਹੋਇਆਂ ਦੇਸ਼ ਭਰ 'ਚ ਚੌਵੀ ਘੰਟੇ ਮਲਟੀਪਲੈਕਸ ਖੋਲਣ ਦੀ ਇਜਾਜ਼ਤ ਦਿੱਤੀ ਗਈ ਹੈ ।

ਹੋਰ ਵੇਖੋ :ਗੁਰਨਜ਼ਰ ਚੱਠਾ ਨੂੰ ਹੈ ਗਰਲ ਫਰੈਂਡ ਦੀ ਜ਼ਰੂਰਤ, ਵੀਡੀਓ ਹੋਇਆ ਵਾਇਰਲ

ਭਾਰਤ 'ਚ ਇਸ ਫ਼ਿਲਮ ਨੂੰ ਦੋ ਹਜ਼ਾਰ ਤੋਂ ਜ਼ਿਆਦਾ ਸਕਰੀਨਸ 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ । ਭਾਰਤ 'ਚ ਅੰਗਰੇਜ਼ੀ ਤੋਂ ਇਲਾਵਾ ਹਿੰਦੀ,ਤਮਿਲ ਅਤੇ ਤੇਲਗੂ ਭਾਸ਼ਾਵਾਂ 'ਚ ਵੀ ਰਿਲੀਜ਼ ਕੀਤਾ ਜਾਵੇਗਾ ।

https://www.facebook.com/ptcnewsonline/videos/384941225428635/

ਇਸ ਫ਼ਿਲਮ ਨੂੰ ਬਾਲੀਵੁੱਡ ਦੇ ਵੱਡੇ ਸਟਾਰਸ ਵੇਖਣ ਲਈ ਪਹੁੰਚੇ ।ਪੀਟੀਸੀ ਦੀ ਟੀਮ ਨੇ ਫ਼ਿਲਮ ਦੇ ਕੋ-ਡਾਇਰੈਕਟਰ ਜੋਏ ਰੂਸੋ  ਖ਼ਾਸ ਗੱਲਬਾਤ ਕੀਤੀ ਜਿੱਥੇ ਉਨ੍ਹਾਂ ਨੇ ਇਸ ਫ਼ਿਲਮ ਬਾਰੇ ਜਾਣਕਾਰੀ ਦਿੱਤੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network