ਅਵਕਾਸ਼ ਮਾਨ ਆਪਣੇ ਨਵੇਂ ਗੀਤ ‘Kaala Tikka’ ਦੇ ਨਾਲ ਹੋਏ ਦਰਸ਼ਕਾਂ ਦੇ ਰੂਬਰੂ, ਦੇਖੋ ਵੀਡੀਓ

written by Lajwinder kaur | August 12, 2022

Avkash Mann New Song Kaala Tikka Released: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਭਰਦੇ ਹੋਏ ਗਾਇਕ ਅਵਕਾਸ਼ ਮਾਨ ਜੋ ਕਿ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਹਨ। ਇਹ ਕਾਲਾ ਟਿੱਕਾ (Kaala Tikka) ਟਾਈਟਲ ਹੇਠ ਰੋਮਾਂਟਿਕ ਗੀਤ ਲੈ ਕੇ ਆਏ ਨੇ ।

inside image of avkash maan new song image source YouTube

ਹੋਰ ਪੜ੍ਹੋ : ਕਾਫੀ ਸਮੇਂ ਬਾਅਦ ਕੈਮਰੇ ਦੇ ਸਾਹਮਣੇ ਇਕੱਠੇ ਨਜ਼ਰ ਆਏ ਬੌਬੀ ਦਿਓਲ ਆਪਣੀ ਪਤਨੀ ਤਾਨਿਆ ਦੇ ਨਾਲ, ਦੋਵਾਂ ਦੀ ਕਮਿਸਟਰੀ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

avkash mann image image source YouTube

ਇਸ ਗੀਤ ਨੂੰ ਉਨ੍ਹਾਂ ਨੇ ਇੱਕ ਮੁਟਿਆਰ ਦੇ ਦਿਲ ਦੇ ਮਨੋਭਾਵਨਾਵਾਂ ਨੂੰ ਬਿਆਨ ਕੀਤਾ ਹੈ। ਇਸ ਗੀਤ ਨੂੰ ਗਾਇਕ ਨੇ ਮੁਟਿਆਰ ਦੇ ਪੱਖ ਤੋਂ ਗਾਇਆ ਹੈ। ਗੀਤ ਚ ਪ੍ਰੇਮਿਕਾ ਆਪਣੇ ਪ੍ਰੇਮੀ ਦੇ ਹੁਸਨ ਦੀ ਤਾਰੀਫ ਕਰ ਰਹੀ ਹੈ। ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਕਪਤਾਨ ਨੇ ਲਿਖੇ ਨੇ ਤੇ ਮਿਊਜ਼ਿਕ Mxrci ਨੇ ਦਿੱਤਾ ਹੈ। ਇਸ ਮਿਊਜ਼ਿਕ ਵੀਡੀਓ ‘ਚ ਖੁਦ ਅਵਕਾਸ਼ ਮਾਨ ਤੇ ਫੀਮੇਲ ਮਾਡਲ ਮਾਨਸੀ ਸ਼ਰਮਾ ਨਜ਼ਰ ਆ ਰਹੀ ਹੈ। ਗਾਣੇ ਦਾ ਵੀਡੀਓ The VideoWala ਨੇ ਤਿਆਰ ਕੀਤਾ ਹੈ। ਇਸ ਗੀਤ ਨੂੰ ਅਵਕਾਸ਼ ਮਾਨ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

avkash mann new song image source YouTube

ਜੇ ਗੱਲ ਕਰੀਏ ਅਵਕਾਸ਼ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਹੌਲੀ-ਹੌਲੀ ਪੰਜਾਬੀ ਮਿਊਜ਼ਿਕ ਜਗਤ ‘ਚ ਆਪਣਾ ਮੁਕਾਮ ਬਣਾ ਰਹੇ ਨੇ। ਉਹ ਆਪਣੇ ਪਿਤਾ ਹਰਭਜਨ ਮਾਨ ਵਾਂਗ ਚੰਗੇ ਗੀਤਾਂ ਦੇ ਨਾਲ ਹੀ ਦਰਸ਼ਕਾਂ ਦੇ ਰੂਬਰੂ ਹੋ ਰਹੇ ਨੇ। ਜੇ ਗੱਲ ਕਰੀਏ ਉਨ੍ਹਾਂ ਦੇ ਹੁਣ ਤੱਕ ਦੇ ਕੰਮ ਦੀ ਤਾਂ ਉਹ ‘ਐਨਾ ਸੋਹਣਾ-ਦੀ ਕਲੀ’ , ‘ਤੇਰੇ ਵਾਸਤੇ’ , ‘ਜੱਟ ਦੀ ਸਟਾਰ’, ‘With You- Tere Naal’, ਤੇਰੀ ਯਾਦ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।

You may also like