
Avkash Mann news: ਪੰਜਾਬੀ ਮਿਊਜ਼ਿਕ ਜਗਤ ਦੇ ਉੱਭਰਦੇ ਹੋਏ ਪੰਜਾਬੀ ਗਾਇਕ ਅਵਕਾਸ਼ ਮਾਨ ਜੋ ਕਿ ਆਪਣੇ ਨਵੇਂ ਗੀਤ ਯਕੀਨ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਕੁਝ ਦਿਨ ਪਹਿਲਾਂ ਹੀ ਇਹ ਗੀਤ ਰਿਲੀਜ਼ ਹੋਇਆ ਹੈ ਤੇ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇੰਨ੍ਹੀਂ ਦਿਨੀਂ ਉਹ ਲੰਡਨ ਵਿੱਚ ਛੁੱਟੀਆਂ ਦਾ ਲੁਤਫ ਲੈ ਰਹੇ ਹਨ। ਜਿਸ ਦੀਆਂ ਕੁਝ ਝਲਕੀਆਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤੀਆਂ ਹਨ।
ਹੋਰ ਪੜ੍ਹੋ : ਕਿਲੀ ਪੌਲ ਨੇ ਟਰੈਂਡਿੰਗ ਗੀਤ ‘Chann Sitare’ ‘ਤੇ ਬਣਾਈ ਰੀਲ, ਐਮੀ ਵਿਰਕ ਨੇ ਪੋਸਟ ਪਾ ਕੇ ਕੀਤੀ ਤਾਰੀਫ਼

ਅਵਕਾਸ਼ ਮਾਨ ਜੋ ਕਿ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਕਾਫੀ ਐਕਟਿਵ ਨਜ਼ਰ ਆਉਂਦੇ ਰਹਿੰਦੇ ਹਨ। ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਲੰਡਨ ਦੀ ਸੜਕ ਉੱਤੇ ਚੱਲਦੇ ਹੋਏ ਨਜ਼ਰ ਆ ਰਹੇ ਹਨ। ਤਸਵੀਰ ਵਿੱਚ ਅਵਕਾਸ਼ ਦੇ ਪਿੱਛੇ ਖ਼ੂਬਸੂਰਤ ਇਤਿਹਾਸਿਕ ਇਮਾਰਤਾਂ ਨਜ਼ਰ ਆ ਰਹੀਆਂ ਹਨ।
ਇਸ ਫੋਟੋ ਨੂੰ ਉਨ੍ਹਾਂ ਨੇ ਆਪਣੇ ਗੀਤ ਦੀ ਲਾਈਨ ਦੇ ਨਾਲ ਪੋਸਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ- ‘’ਗੱਲ ਕਹਿਕੇ, ਕਰਕੇ ਵਖਾਉਣਾ ਨੀ” ❤️। ਫੈਨਜ਼ ਕਮੈਂਟ ਕਰਕੇ ਖੂਬ ਪਿਆਰ ਲੁੱਟਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਸੀ, ਜਿਸ ਵਿੱਚ ਲੰਡਨ ਸ਼ਹਿਰ ਦੇ ਮਨਮੋਹਕ ਦ੍ਰਿਸ਼ ਦੇਖਣ ਨੂੰ ਮਿਲ ਰਹੇ ਹਨ।

ਜੇ ਗੱਲ ਕਰੀਏ ਅਵਕਾਸ਼ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਹੌਲੀ-ਹੌਲੀ ਪੰਜਾਬੀ ਮਿਊਜ਼ਿਕ ਜਗਤ ‘ਚ ਆਪਣਾ ਮੁਕਾਮ ਬਣਾ ਰਹੇ ਨੇ। ਉਹ ਆਪਣੇ ਪਿਤਾ ਹਰਭਜਨ ਮਾਨ ਵਾਂਗ ਚੰਗੇ ਗੀਤਾਂ ਦੇ ਨਾਲ ਹੀ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਜੇ ਗੱਲ ਕਰੀਏ ਉਨ੍ਹਾਂ ਦੇ ਹੁਣ ਤੱਕ ਦੇ ਕੰਮ ਦੀ ਤਾਂ ਉਹ ‘ਐਨਾ ਸੋਹਣਾ-ਦੀ ਕਲੀ’ , ‘ਤੇਰੇ ਵਾਸਤੇ’ , ‘ਜੱਟ ਦੀ ਸਟਾਰ’, ‘With You- Tere Naal’, ‘ਤੇਰੀ ਯਾਦ’, ‘ਕਾਲਾ ਟਿੱਕਾ’, ‘ਲਾਈਕ ਯੂ’ ਵਰਗੇ ਗਾਣਿਆਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

View this post on Instagram
View this post on Instagram