ਅਵਕਾਸ਼ ਮਾਨ ਲੈ ਕੇ ਆ ਰਹੇ ਨੇ ਨਵਾਂ ਗੀਤ ‘ਤੇਰੀ ਯਾਦ’, ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ

Written by  Lajwinder kaur   |  February 23rd 2022 04:09 PM  |  Updated: February 23rd 2022 04:13 PM

ਅਵਕਾਸ਼ ਮਾਨ ਲੈ ਕੇ ਆ ਰਹੇ ਨੇ ਨਵਾਂ ਗੀਤ ‘ਤੇਰੀ ਯਾਦ’, ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਭਰਦੇ ਹੋਏ ਗਾਇਕ ਅਵਕਾਸ਼ ਮਾਨ Avkash Mann ਜੋ ਕਿ ਬਹੁਤ ਜਲਦ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਨਵੇਂ ਗੀਤ ‘ਤੇਰੀ ਯਾਦ’ ਦਾ ਪੋਸਟਰ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਗੁਰੀ ਤੇ ਜੱਸ ਮਾਣਕ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ‘London’, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Avkash Mann

ਅਵਕਾਸ਼ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ – ਤੇਰੀ ਯਾਦ, ਮੇਰਾ ਅਗਲਾ ਗੀਤ ਜੋ ਕਿ 25 ਫਰਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ...ਇਹ ਗੀਤ ਵੱਖਰਾ ਤੇ ਮੈਨੂੰ ਆਸ ਹੈ ਕਿ ਇਹ ਤੁਹਾਨੂੰ ਬਹੁਤ ਪਸੰਦ ਆਵੇਗਾ ਤੇ ਤੁਸੀਂ ਇਸ ਗੀਤ ਨੂੰ ਪਿਆਰ ਦੇਵੋਗੇ’..“ਤੇਰੀ ਯਾਦ”, ਇੱਕ ਅਲੱਗ ਜਿਹਾ ਰੰਗ, 25th February ਨੂੰ 11 ਵਜੇ’। ਗੀਤ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।

 

‘Happy Birthday To Most Amazing Son In The World’, Harbhajan Mann Wishes Son Avkash Maan

ਹੋਰ ਪੜ੍ਹੋ : ਸਭ ਤੋਂ ਵੱਡੇ ਸਿਆਸੀ ਡਰਾਮੇ ਵਾਲੀ ਵੈੱਬ ਸੀਰੀਜ਼ ‘ਚੌਸਰ’ ਨੇ ਦਰਸ਼ਕਾਂ ਦੇ ਨਾਲ ਜਿੱਤਿਆ ਕਲਾਕਾਰਾਂ ਦਾ ਵੀ ਦਿਲ, ਨਾਮੀ ਸੰਗੀਤਕਾਰ ਸਚਿਨ ਆਹੂਜਾ ਨੇ ਕਿਹਾ-ਜ਼ਰੂਰ ਦੇਖੋ ‘ਚੌਸਰ’ ਦਿ ਪਾਵਰ ਗੇਮਜ਼’ ਵੈੱਬ ਸੀਰੀਜ਼

ਜੇ ਗੱਲ ਕਰੀਏ ਅਵਕਾਸ਼ ਮਾਨ (Avkash Mann) ਦੇ ਵਰਕ ਫਰੰਟ ਦੀ ਤਾਂ ਉਹ ਹੌਲੀ-ਹੌਲੀ ਪੰਜਾਬੀ ਮਿਊਜ਼ਿਕ ਜਗਤ ‘ਚ ਆਪਣਾ ਮੁਕਾਮ ਬਣਾ ਰਹੇ ਨੇ। ਉਹ ਆਪਣੇ ਪਿਤਾ ਹਰਭਜਨ ਮਾਨ ਵਾਂਗ ਚੰਗੇ ਗੀਤਾਂ ਦੇ ਨਾਲ ਹੀ ਦਰਸ਼ਕਾਂ ਦੇ ਰੁਬਰੂ ਹੋ ਰਹੇ ਨੇ। ਜੇ ਗੱਲ ਕਰੀਏ ਉਨ੍ਹਾਂ ਦੇ ਹੁਣ ਤੱਕ ਦੇ ਕੰਮ ਦੀ ਤਾਂ ਉਹ ‘ਐਨਾ ਸੋਹਣਾ-ਦੀ ਕਲੀ’ , ‘ਤੇਰੇ ਵਾਸਤੇ’ , ‘ਜੱਟ ਦੀ ਸਟਾਰ’, ‘With You- Tere Naal’  ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।

 

 

View this post on Instagram

 

A post shared by Avkash Mann (@avkash.mann)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network