ਕਿਸੇ ਗਾਇਕ ਤੋਂ ਘੱਟ ਨਹੀਂ ਇਹ ਪੁਲਿਸ ਵਾਲਾ,ਗਾਣੇ-ਗਾਣੇ 'ਚ ਸਮਝਾ ਰਿਹਾ ਲੋਕਾਂ ਨੂੰ ਟ੍ਰੈਫਿਕ ਰੂਲਸ

Written by  Shaminder   |  February 04th 2020 11:28 AM  |  Updated: February 04th 2020 11:28 AM

ਕਿਸੇ ਗਾਇਕ ਤੋਂ ਘੱਟ ਨਹੀਂ ਇਹ ਪੁਲਿਸ ਵਾਲਾ,ਗਾਣੇ-ਗਾਣੇ 'ਚ ਸਮਝਾ ਰਿਹਾ ਲੋਕਾਂ ਨੂੰ ਟ੍ਰੈਫਿਕ ਰੂਲਸ

ਪੰਜਾਬ ਹਰਿਆਣਾ ਹਾਈ ਕੋਰਟ ਦੇ ਆਦੇਸ਼ ਤੋਂ ਬਾਅਦ ਹੁਣ ਪੰਜਾਬ ਪੁਲਿਸ ਸਰਗਰਮ ਹੋ ਗਈ ਹੈ। ਪੁਲਿਸ ਦੇ ਉੱਚ ਅਧਿਕਾਰੀ ਵਾਹਨਾਂ 'ਤੇ ਸਟਿੱਕਰ ਹਟਾ ਰਹੇ ਨੇ।ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਹਾਈਕੋਰਟ ਦੇ ਆਦੇਸ਼ ਦੀ ਪਾਲਣਾ ਕਰ ਰਹੇ ਹਨ।ਪਰ ਅੱਜ ਅਸੀਂ ਤੁਹਾਨੂੰ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਉਸ ਅਧਿਕਾਰੀ ਨਾਲ ਮਿਲਵਾਉਣ ਜਾ ਰਹੇ ਹਾਂ ਜੋ ਆਪਣੇ ਅਨੋਖੇ ਅੰਦਾਜ਼ 'ਚ ਵਾਹਨ ਚਾਲਕਾਂ ਨੂੰ ਜਾਗਰੂਕ ਕਰ ਰਿਹਾ ਹੈ ।

ਹੋਰ ਵੇਖੋ:ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਣ ਤੋਂ ਪਹਿਲਾਂ, ਪੰਜਾਬ ਪੁਲਿਸ ‘ਚ ਇਹ ਕੰਮ ਕਰਦੇ ਸਨ ਬੀ ਐੱਨ ਸ਼ਰਮਾ

https://www.facebook.com/214397732642616/videos/vb.214397732642616/617905015695688/?type=2&theater

ਜੀ ਹਾਂ ਭੁਪਿੰਦਰ ਸਿੰਘ ਨਾਂਅ ਇਹ ਟ੍ਰੈਫਿਕ ਪੁਲਿਸ ਅਧਿਕਾਰੀ ਲੋਕਾਂ ਨੂੰ ਗਾਣਾ ਗਾ ਕੇ ਜਾਗਰੂਕ ਕਰ ਰਿਹਾ ਹੈ ਅਤੇ ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ।ਟ੍ਰੈਫਿਕ ਪੁਲਿਸ ਦਾ ਇਸ ਅਧਿਕਾਰੀ ਦੇ ਇਸ ਅੰਦਾਜ਼ ਨੂੰ ਨੌਜਵਾਨਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਦੱਸ ਦਈਏ ਕਿ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਵਾਹਨਾਂ ਤੋਂ ਸਟਿੱਕਰ ਹਟਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਜੇ ਕੋਈ ਹੁਕਮਾਂ ਦੀ ਪਾਲਣਾ ਨਹੀਂ ਕਰੇਗਾ ਤਾਂ ਉਸਦਾ ਚਲਾਨ ਵੀ ਕੀਤਾ ਜਾਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network