ਸੁਰਜੀਤ ਭੁੱਲਰ ਅਤੇ ਗੁਰਲੇਜ਼ ਅਖ਼ਤਰ ਦਾ ਨਵਾਂ ਗੀਤ 'ਆਇਆ ਨਾ ਖ਼ਿਆਲ' ਹੋਇਆ ਰਿਲੀਜ਼

Written by  Shaminder   |  August 13th 2019 12:00 PM  |  Updated: August 13th 2019 12:00 PM

ਸੁਰਜੀਤ ਭੁੱਲਰ ਅਤੇ ਗੁਰਲੇਜ਼ ਅਖ਼ਤਰ ਦਾ ਨਵਾਂ ਗੀਤ 'ਆਇਆ ਨਾ ਖ਼ਿਆਲ' ਹੋਇਆ ਰਿਲੀਜ਼

ਸੁਰਜੀਤ ਭੁੱਲਰ ਅਤੇ ਗੁਰਲੇਜ਼ ਅਖ਼ਤਰ ਆਪਣਾ ਨਵਾਂ ਗੀਤ ਲੈ ਕੇ ਆ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋ ਚੁੱਕੇ ਨੇ । 'ਆਇਆ ਨਾ ਖ਼ਿਆਲ' ਨਾਂਅ ਦੇ ਟਾਈਟਲ ਹੇਠ  ਇਸ ਗੀਤ ਦਾ ਪ੍ਰੀਮੀਅਰ ਪੀਟੀਸੀ ਪੰਜਾਬੀ 'ਤੇ ਹੋ ਚੁੱਕਿਆ ਹੈ ।ਇਸ ਗੀਤ ਨੂੰ ਤੁਸੀਂ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਵੇਖ ਸਕਦੇ ਹੋ । ਇਸ ਗੀਤ ਦੇ ਬੋਲ ਬਿੱਟੂ ਚੀਮਾ ਨੇ ਲਿਖੇ ਹਨ ਜਦਕਿ ਮਿਊਜ਼ਿਕ ਦਿੱਤਾ ਹੈ ਜੋਏ ਅਤੁਲ ਨੇ ।ਇਸ ਗੀਤ 'ਚ ਇੱਕ ਕੁੜੀ ਦੀਆਂ ਭਾਵਨਾਵਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਉਹ ਆਪਣੇ ਦਿਲ ਦੀ ਗੱਲ ਦੱਸਦੀ ਹੈ ਗੱਲਾਂ ਗੱਲਾਂ ਵਿੱਚ ਪਰ ਉਸ ਦੇ ਦਿਲ ਦੀ ਗੱਲ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ।

ਹੋਰ ਵੇਖੋ:ਸੁਰਜੀਤ ਭੁੱਲਰ –ਗੁਰਲੇਜ਼ ਅਖਤਰ ‘ਤੇ ਵਰ੍ਹਿਆ ਖੁਸ਼ੀਆਂ ਦਾ ਮੀਂਹ

ਪਰ ਸਮਝਣ ਵਾਲਾ ਜਿਸ ਨੂੰ ਉਹ ਆਪਣੇ ਦਿਲ ਦੀ ਗੱਲ ਦੱਸਣਾ ਚਾਹੁੰਦੀ ਹੈ ਉਹ ਨਹੀਂ ਸਮਝ ਪਾਉਂਦਾ।ਪਰ ਆਖਿਰਕਾਰ ਉਹ ਆਪਣੇ ਦੋਸਤ ਨੂੰ ਇਹ ਸਮਝਾਉਣ 'ਚ ਕਾਮਯਾਬ ਰਹਿੰਦੀ ਹੈ । ਇਸ ਤੋਂ ਪਹਿਲਾਂ ਵੀ ਸੁਰਜੀਤ ਭੁੱਲਰ ਨੇ ਗੁਰਲੇਜ਼ ਅਖ਼ਤਰ ਨਾਲ ਗੀਤ ਕੱਢਿਆ ਸੀ 'ਫੀਲ' ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।ਸੁਰਜੀਤ ਭੁੱਲਰ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ।

surjit bhullar surjit bhullar

ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਸੁਰਜੀਤ ਭੁੱਲਰ ਇੱਕ ਵਾਰ ਮੁੜ ਤੋਂ ਗੁਰਲੇਜ਼ ਅਖ਼ਤਰ ਦੇ ਨਾਲ ਆਪਣਾ ਨਵਾਂ ਗੀਤ ਲੈ ਕੇ ਹਾਜ਼ਰ ਹੋ ਚੁੱਕੇ ਨੇ । ਹੁਣ ਵੇਖਣਾ ਇਹ ਹੋਵੇਗਾ ਕਿ ਉਨ੍ਹਾਂ ਦੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਕਿੰਨਾ ਕੁ ਹੁੰਗਾਰਾ ਮਿਲਦਾ ਹੈ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network