ਚੰਡੀਗੜ੍ਹ ਵਿੱਚ ਇਸ ਕੁੜੀ ਨਾਲ ਚੱਲ ਰਹੀ ਹੈ ਆਯੁਸ਼ਮਾਨ ਖੁਰਾਣਾ ਦੀ ਆਸ਼ਕੀ, ਤਸਵੀਰਾਂ ਵਾਇਰਲ

written by Rupinder Kaler | October 22, 2020

ਅਭਿਸ਼ੇਕ ਕਪੂਰ ਨੇ ਆਪਣੀ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ । ਉਹਨਾਂ ਨੇ ਫਿਲਮ ਦੇ ਨਾਂ ਦੇ ਐਲਾਨ ਦੇ ਨਾਲ ਫਿਲਮ ਦੀ ਲੀਡ ਕਾਸਟ ਆਯੁਸ਼ਮਾਨ ਖੁਰਾਣਾ ਅਤੇ ਵਾਨੀ ਕਪੂਰ ਦੀ ਤਸਵੀਰ ਸਾਂਝੀ ਕੀਤੀ ਹੈ । ਨਿਰਦੇਸ਼ਕ ਅਭਿਸ਼ੇਕ ਕਪੂਰ ਦੀ ਅਗਲੀ ਫਿਲਮ ਦਾ ਟਾਈਟਲ 'ਚੰਡੀਗੜ੍ਹ ਕਰੇ ਆਸ਼ਿਕੀ' ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਵਾਨੀ ਫਿਲਮ ਦੀ ਤਿਆਰੀ ਲਈ ਚੰਡੀਗੜ੍ਹ ਪਹੁੰਚੀ ਸੀ । Ayushmann Khurrana ਹੋਰ ਪੜ੍ਹੋ :
ਆਪਣੇ ਇਸ ਫੈਸਲੇ ਕਰਕੇ ਹਮੇਸ਼ਾ ਲਈ ਬਾਲੀਵੁੱਡ ਤੇ ਸੰਗੀਤ ਤੋਂ ਦੂਰ ਹੋ ਗਈ ਅਨੁਰਾਧਾ ਪੌਡਵਾਲ ਗੌਹਰ ਖ਼ਾਨ ਨੇ ਆਪਣੇ ਵਿਆਹ ਨੂੰ ਲੈ ਕੇ ਕਹਿ ਦਿੱਤੀ ਵੱਡੀ ਗੱਲ, ਨਵੰਬਰ ’ਚ ਵਿਆਹ ਹੋਣ ਦੀਆਂ ਆ ਰਹੀਆਂ ਸਨ ਖ਼ਬਰਾਂ ਸ਼ਿਮਲੇ ਦੀਆਂ ਹਸੀਨ ਵਾਦੀਆਂ ਦਾ ਲੁਤਫ਼ ਲੈਂਦੀ ਹੋਈ ਨਜ਼ਰ ਆਈ ਪੰਜਾਬੀ ਗਾਇਕਾ ਅਫਸਾਨਾ ਖ਼ਾਨ, ਸ਼ੇਅਰ ਕੀਤਾ ਵੀਡੀਓ Ayushmann Khurrana ਹਾਲ ਹੀ ਵਿਚ ਐਕਟਰਸ ਨੇ ਦੱਸਿਆ ਸੀ ਕਿ ਫਿਲਮ ਦਾ ਕੰਮ ਸ਼ੁਰੂ ਹੋ ਗਿਆ ਹੈ। ਹੁਣ ਆਯੁਸ਼ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਵਾਨੀ ਅਤੇ ਫਿਲਮ ਦੇ ਨਿਰਦੇਸ਼ਕ ਨਾਲ ਸਾਂਝੀਆਂ ਕੀਤੀਆਂ ਹਨ। Ayushmann Khurrana ਖਾਸ ਗੱਲ ਇਹ ਹੈ ਕਿ ਇਹ ਅਭਿਸ਼ੇਕ ਕਪੂਰ ਦੀ ਚੌਥੀ ਫਿਲਮ ਹੈ, ਜਦੋਂ ਕਿ ਆਯੁਸ਼ਮਾਨ ਖੁਰਾਣਾ ਇਸ ਸਮੇਂ ਹਰ ਕਿਸੇ ਦੀ ਹਿੱਟ ਲਿਸਟ 'ਚ ਹਨ। ਬਾਕਸ ਆਫਿਸ 'ਤੇ ਉਹ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਦੇ ਬਰਾਬਰ ਹਨ, ਕਿਉਂਕਿ ਅੱਜ ਕੱਲ੍ਹ ਆਯੁਸ਼ਮਾਨ ਖੁਰਾਣਾ ਜਿਸ 'ਤੇ ਵੀ ਆਪਣਾ ਹੱਥ ਰੱਖਦੇ ਹਨ ਉਹ ਚੀਜ਼ ਚਮਕ ਜਾਂਦੀ ਹੈ।

0 Comments
0

You may also like