ਆਯੁਸ਼ਮਾਨ ਖੁਰਾਨਾ ਦੀ ਫਿਲਮ 'ਡ੍ਰੀਮ ਗਰਲ' ਇਸ ਡੇਟ ਨੂੰ ਹੋਵੇਗੀ ਰਿਲੀਜ਼

Written by  Lajwinder kaur   |  February 21st 2019 03:06 PM  |  Updated: February 21st 2019 03:06 PM

ਆਯੁਸ਼ਮਾਨ ਖੁਰਾਨਾ ਦੀ ਫਿਲਮ 'ਡ੍ਰੀਮ ਗਰਲ' ਇਸ ਡੇਟ ਨੂੰ ਹੋਵੇਗੀ ਰਿਲੀਜ਼

ਬਾਲੀਵੁੱਡ ਐਕਟਰ ਆਯੁਸ਼ਮਾਨ ਖੁਰਾਨਾ ਜੋ ਫਿਲਮ ‘ਚ ਸ਼ੁਰੂ ਤੋਂ ਹੀ ਕੁਝ ਹੱਟ ਕੇ ਕਰਦੇ ਹਨ। ਇਸ ਵਾਰ ਉਹ ਸਰੋਤਿਆਂ ਲਈ ਕੁੱਝ ਵੱਖਰਾ ਤੇ ਮਜ਼ੇਦਾਰ ਲੈ ਕੇ ਆ ਰਹੇ ਹਨ। ਦੋ ਮਹੀਨੇ ਪਹਿਲਾਂ ਹੀ ਆਯੁਸ਼ਮਾਨ ਖੁਰਾਨਾ ਨੇ ਫਿਲਮ ਡ੍ਰੀਮ ਗਰਲ ਦਾ ਪੋਸਟਰ ਸ਼ੇਅਰ ਕੀਤਾ ਸੀ ਜਿਸ ‘ਚ ਉਹ ਟੀ-ਸ਼ਰਟ ਦੇ ਨਾਲ ਸਾੜੀ ਪਾਏ ਹੋਏ ਨਜ਼ਰ ਆ ਰਹੇ ਹਨ। ਸਰੋਤਿਆਂ ਵੱਲੋਂ ਇਸ ਪੋਸਟਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ।

ਹੋਰ ਵੇਖੋ: ਮਿਸ ਪੂਜਾ ਨੇ ਸੋਨੂੰ ਨਿਗਮ ਨਾਲ ‘ਇਸ਼ਕ ਕੀ ਗਲੀ’ ਗੀਤ ‘ਚ ਫਰਮਾਇਆ ਇਸ਼ਕ, ਦੇਖੋ ਵੀਡੀਓ

ਫਿਲਮਮੇਕਰ ਨੇ ਸਰੋਤਿਆਂ ਦੀ ਉਤਸਕਤਾ ਵਧਾਉਂਦੇ ਹੋਏ ਬਾਲੀਵੁੱਡ ਅਦਾਕਾਰ ਮਨਜੋਤ ਸਿੰਘ ਦੀ ਐਂਟਰੀ ਦੀ ਖਬਰ ਕੁਝ ਦਿਨ ਪਹਿਲਾਂ ਹੀ ਸ਼ੇਅਰ ਕੀਤੀ ਸੀ, ਮਨੋਜਤ ਸਿੰਘ ਇਸ ਤੋਂ ਪਹਿਲਾਂ ਫਿਲਮ ਫੁਕਰੇ ਦੇ ਹਰ ਭਾਗ ‘ਚ ਨਜ਼ਰ ਆ ਚੁੱਕੇ ਹਨ। ਹੁਣ ਫਿਲਮ ਦੀ ਰਿਲੀਜ਼ਿੰਗ ਡੇਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਹਾਂ ਜੀ, ਇਸ ਦਾ ਖੁਲਾਸਾ ਫਿਲਮ ਐਨਾਲਿਟਿਕ ਤਰਨ ਆਦਰਸ਼ ਨੇ ਆਪਣੇ ਟਵਿੱਟਰ ਅਕਾਊਂਟ ਦੇ ਰਾਹੀਂ ਕੀਤਾ ਹੈ। ਉਹਨਾਂ ਨੇ ਦੱਸਿਆ ਹੈ ਕਿ ਡ੍ਰੀਮ ਗਰਲ 13 ਸਤੰਬਰ ਨੂੰ ਰਿਲੀਜ਼ ਹੋਵੇਗੀ।

ਇਸ ਫਿਲਮ ਵਿੱਚ ਮੁੱਖ ਭੂਮਿਕਾ ‘ਚ ਆਯੁਸ਼ਮਾਨ ਖੁਰਾਨਾ ਤੇ ਨੁਸਰਤ ਭਰੂਚਾ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਰਾਜ ਸ਼ਾਂਡੀਲਿਆ ਕਰ ਰਹੇ ਹਨ ਤੇ ਏਕਤਾ ਕਪੂਰ ‘ਡ੍ਰੀਮ ਗਰਲ’ ਫਿਲਮ ਦੀ ਪ੍ਰੋਡਕਸ਼ਨ ਕਰ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network