ਬੋਰਡ ਦੀ ਪ੍ਰੀਖਿਆ ਵਿੱਚ ਆਯੂਸ਼ਮਾਨ ਨੂੰ ਤਾਹਿਰਾ ਨਾਲ ਹੋ ਗਿਆ ਸੀ ਪਿਆਰ, ਰਾਤ ਦੇ 1 ਵਜੇ ਫੋਨ ਕਰਕੇ ਆਖੀ ਸੀ ਤਾਹਿਰਾ ਨੂੰ ਇਹ ਗੱਲ ….!

written by Rupinder Kaler | March 17, 2020

ਆਯੂਸ਼ਮਾਨ ਖੁਰਾਣਾ ਤੇ ਤਾਹਿਰਾ ਕਸ਼ਯਪ ਨੇ ਸਾਲ 2008 ਵਿੱਚ ਵਿਆਹ ਕੀਤਾ ਸੀ । ਆਯੂਸ਼ਮਾਨ ਖੁਰਾਣਾ ਨੇ ਹਾਲ ਹੀ ਵਿੱਚ ਇੱਕ ਪੋਸਟ ਪਾ ਕੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਕਿਸ ਤਰ੍ਹਾਂ ਉਸ ਨੇ 19 ਸਾਲ ਪਹਿਲਾਂ ਤਾਹਿਰਾ ਨੂੰ ਪ੍ਰਪੋਜ ਕੀਤਾ ਸੀ । ਪੋਸਟ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਤਾਹਿਰਾ ਦੀਆਂ ਕਲੋਜ਼ ਤਸਵੀਰਾਂ ਹਨ । । ਇਹਨਾਂ ਤਸਵੀਰਾਂ ਨੂੰ ਹੁਣ ਤੱਕ 12 ਲੱਖ ਤੋਂ ਜ਼ਿਆਦਾ ਲੋਕਾਂ ਨੇ ਦੇਖ ਲਿਆ ਹੈ । ਇੰਸਟਾਗ੍ਰਾਮ ਤੇ ਤਸਵੀਰਾਂ ਸ਼ੇਅਰ ਕਰਨ ਦੇ ਨਾਲ ਹੀ ਆਯੂਸ਼ਮਾਨ ਨੇ ਦੱਸਿਆ ਹੈ ਕਿ ਉਹਨਾਂ ਨੇ 2001 ਵਿੱਚ ਤਾਹਿਰਾ ਨੂੰ ਪਰਪੋਜ ਕੀਤਾ ਸੀ ।

https://www.instagram.com/p/B7Qgd2zhqWI/

ਉਸ ਸਮੇਂ ਆਯੂਸ਼ਮਾਨ ਬੋਰਡ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ । ਆਯੂਸ਼ਮਾਨ ਨੇ ਰਾਤ 1 ਵੱਜ ਕੇ 48 ਮਿੰਟ ਤੇ ਤਾਹਿਰਾ ਨੂੰ ਫੋਨ ਕਾਲ ਕਰਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ । ਉਹਨਾਂ ਨੇ ਕਿਹਾ ਕਿ ਉਸ ਸਮੇਂ ਉਹਨਾਂ ਦੇ ਜ਼ਹਿਨ ਵਿੱਚ ਇੱਕ ਗਾਣਾ ਚੱਲ ਰਿਹਾ ਸੀ । ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਤਾਹਿਰਾ ਦੇ ਨਾਲ ਉਹਨਾਂ ਨੂੰ 19 ਸਾਲ ਹੋ ਗਏ ਹਨ ।

https://www.instagram.com/p/B7kpqK6BPNc/

ਤੁਹਾਨੂੰ ਦੱਸ ਦਿੰਦੇ ਹਾਂ ਕਿ ਆਯੂਸ਼ਮਾਨ ਨੂੰ 16 ਸਾਲ ਦੀ ਉਮਰ ਵਿੱਚ ਤਾਹਿਰਾ ਨਾਲ ਪਿਆਰ ਹੋ ਗਿਆ ਸੀ 12 ਸਾਲ ਤੱਕ ਦੋਵੇਂ ਇੱਕ ਦੂਜੇ ਨੂੰ ਡੇਟ ਕਰਦੇ ਰਹੇ ਤੇ 2008 ਵਿੱਚ ਦੋਹਾਂ ਨੇ ਵਿਆਹ ਕਰਵਾਇਆ । ਤੁਹਾਨੂੰ ਦੱਸ ਦਿੰਦੇ ਹਾਂ ਕਿ ਤਾਹਿਰਾ ਨੂੰ ਬ੍ਰੈਸਟ ਕੈਂਸਰ ਹੋ ਗਿਆ ਸੀ । ਹਾਲ ਹੀ ਵਿੱਚ ਉਹ ਇਸ ਬਿਮਾਰੀ ਤੋਂ ਉਭਰ ਕੇ ਬਾਹਰ ਆਈ ਹੈ । ਤਾਹਿਰਾ ਨੇ ਕਈ ਵਾਰ ਕਿਹਾ ਕਿ ਆਯੂਸ਼ਮਾਨ ਦੇ ਸਾਥ ਕਰਕੇ ਹੀ ਉਸ ਨੇ ਕੈਂਸਰ ਵਰਗੀ ਬਿਮਾਰੀ ਤੇ ਜਿੱਤ ਹਾਸਲ ਕੀਤੀ ਹੈ ।

https://www.instagram.com/p/B9vw9t3Bin3/?utm_source=ig_embed

0 Comments
0

You may also like