ਕਾਸਟਿੰਗ ਡਾਇਰੈਕਟਰ ਦੀ ਇਹ ਗੰਦੀ ਗੱਲ ਸੁਣ ਕੇ ਆਯੂਸ਼ਮਨ ਖੁਰਾਣਾ ਹੋ ਗਏ ਸਨ ਪਾਣੀ-ਪਾਣੀ …!

Written by  Rupinder Kaler   |  May 05th 2020 02:48 PM  |  Updated: May 05th 2020 04:43 PM

ਕਾਸਟਿੰਗ ਡਾਇਰੈਕਟਰ ਦੀ ਇਹ ਗੰਦੀ ਗੱਲ ਸੁਣ ਕੇ ਆਯੂਸ਼ਮਨ ਖੁਰਾਣਾ ਹੋ ਗਏ ਸਨ ਪਾਣੀ-ਪਾਣੀ …!

ਆਯੂਸ਼ਮਨ ਖੁਰਾਣਾ ਅਜਿਹੇ ਅਦਾਕਾਰ ਹਨ ਜਿਨ੍ਹਾਂ ਨੇ ਬਾਲੀਵੁੱਡ ਨੂੰ ਨਵੇਂ ਕੰਸੈਪਟ ਤੇ ਫ਼ਿਲਮਾਂ ਬਨਾਉਣ ਲਈ ਪ੍ਰੇਰਿਆ ਬਲਕਿ ਪੈਸਾ ਵੀ ਦਿੱਤਾ । ਇਹੀ ਕਾਰਨ ਹੈ ਕਿ ਉਹਨਾਂ ਦੀਆਂ ਪਿਛਲੀਆਂ 7 ਫ਼ਿਲਮਾਂ ਸੁਪਰ-ਡੂਪਰ ਹਿੱਟ ਹਨ । ਆਯੂਸ਼ਮਨ ਨੇ ‘ਵਿੱਕੀ ਡੌਨਰ’ ਫ਼ਿਲਮ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ ਤੇ ਆਖਰੀ ਵਾਰ ਉਹਨਾਂ ਨੂੰ ‘ਸ਼ੁਭ ਮੰਗਲ ਜ਼ਿਆਦਾ ਸਾਵਧਾਨ’ ਵਿੱਚ ਨਜ਼ਰ ਆਏ ਸਨ ।

https://www.instagram.com/p/B_PVkHTjoJ9/

ਆਯੂਸ਼ਮਨ ਜਦੋਂ ਬਾਲੀਵੁੱਡ ਵਿੱਚ ਕਦਮ ਰੱਖ ਰਹੇ ਸਨ ਤਾਂ ਉਹਨਾਂ ਨੂੰ ਕਾਸਟਿੰਗ ਕਾਊਚ ਦਾ ਸਾਹਮਣਾ ਕਰਨਾ ਪਿਆ ਸੀ । ਹਾਲ ਹੀ ਵਿੱਚ ਉਹਨਾਂ ਨੇ ਇੱਕ ਵੈੱਬਸਾਈਟ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਤੋਂ ਵੀ ਇੱਕ ਕਾਸਟਿੰਗ ਡਾਇਰੈਕਟਰ ਨੇ ‘ਸੈਕਸੂਅਲ ਫੇਵਰ’ ਦੀ ਮੰਗ ਕੀਤੀ ਸੀ । ਇਸ ਸਭ ਬਾਰੇ ਗੱਲ ਕਰਦੇ ਹੋਏ ਆਯੂਸ਼ਮਨ ਨੇ ਕਿਹਾ ਕਿ ‘ਜੀ ਇਹ ਸਭ ਕੁਝ ਮੇਰੇ ਨਾਲ ਇੱਕ ਵਾਰ ਹੋਇਆ ਸੀ, ਇੱਕ ਕਾਸਟਿੰਗ ਡਾਇਰੈਕਟਰ ਸੀ, ਜਿਸ ਨੇ ਕਿਹਾ ਸੀ ਕਿ ਜੇਕਰ ਤੂੰ ਇਹ ਸਭ ਕੁਝ ਕਰੇਗਾ ਤਾਂ ਮੈਂ ਤੈਨੂੰ ਇਕ ਫ਼ਿਲਮ ਵਿੱਚ ਲੀਡ ਰੋਲ ਦੇ ਦੇਵਾਂਗਾ ।

https://www.instagram.com/p/B_KAmlIDrl1/

ਪਰ ਮੈਂ ਉਹਨਾਂ ਦਾ ਇਹ ਆਫਰ ਠੁਕਰਾ ਦਿੱਤਾ ਸੀ ਤੇ ਕਿਹਾ ਸੀ ਕਿ ਮੈਂ ਮਰਦਾਂ ਵਿੱਚ ਦਿਲਚਸਪੀ ਨਹੀਂ ਰੱਖਦਾ, ਮੇਰੀ ਦਿਲਚਸਪੀ ਔਰਤਾਂ ਵਿੱਚ ਹੈ’ । ਆਯੂਸ਼ਮਨ ਨੇ ਦੱਸਿਆ ਕਿ ਮੈਨੂੰ ਆਪਣੇ ਕਰੀਅਰ ਲਈ ਜ਼ਿਆਦਾ ਸੰਘਰਸ਼ ਨਹੀਂ ਕਰਨਾ ਪਿਆ ਕਿਉਂਕਿ ਮੈਨੂੰ ਪਤਾ ਸੀ ਕਿ ਜੇਕਰ ਮੈਂ ਅਦਾਕਾਰੀ ਨਹੀਂ ਕਰਾਂਗਾ ਤਾਂ ਮੈਂ ਕੁਝ ਹੋਰ ਕਰ ਲਵਾਂਗਾ ।

https://www.instagram.com/p/B-XB7b2jRDI/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network