Advertisment

ਆਯੁਸ਼ਮਾਨ ਖੁਰਾਨਾ ਦੀ ਫ਼ਿਲਮ ਬਾਲਾ ‘ਚ ਸੋਨਮ ਬਾਜਵਾ ਦਿਖਾਉਣਗੇ ‘ਨਾ ਗੋਰੀਏ’ ਗੀਤ ‘ਤੇ ਆਪਣੀ ਅਦਾਵਾਂ ਦਾ ਜਲਵਾ, ਦੇਖੋ ਵੀਡੀਓ

author-image
By Lajwinder kaur
New Update
ਆਯੁਸ਼ਮਾਨ ਖੁਰਾਨਾ ਦੀ ਫ਼ਿਲਮ ਬਾਲਾ ‘ਚ ਸੋਨਮ ਬਾਜਵਾ ਦਿਖਾਉਣਗੇ ‘ਨਾ ਗੋਰੀਏ’ ਗੀਤ ‘ਤੇ ਆਪਣੀ ਅਦਾਵਾਂ ਦਾ ਜਲਵਾ, ਦੇਖੋ ਵੀਡੀਓ
Advertisment
ਪੰਜਾਬੀ ਫ਼ਿਲਮੀ ਜਗਤ ਦੀ ਬਿਹਤਰੀਨ ਅਦਾਕਾਰਾ ਸੋਨਮ ਬਾਜਵਾ ਨੇ ਆਪਣੇ ਇੰਸਟ੍ਰਾਗ੍ਰਾਮ ਉੱਤੇ ਆਪਣੇ ਫੈਨਜ਼ ਦੇ ਨਾਲ ਇੱਕ ਖੁਸ਼ਖਬਰੀ ਸਾਂਝੀ ਕੀਤੀ ਹੈ। ਉਹ ਬਹੁਤ ਜਲਦ ਬਾਲੀਵੁੱਡ ਫ਼ਿਲਮ ਬਾਲਾ ‘ਚ ਆਪਣੇ ਡਾਂਸ ਦੇ ਨਾਲ ਦਰਸ਼ਕਾਂ ਦੇ ਦਿਲ ਲੁੱਟਣ ਆ ਰਹੇ ਹਨ। ਜੀ ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਹਾਰਡੀ ਸੰਧੂ ਦੇ ਸੁਪਰ ਹਿੱਟ ਗੀਤ ‘ਨਾ ਗੋਰੀਏ’ ਜੋ ਕਿ ਆਯੁਸ਼ਮਾਨ ਖੁਰਾਨਾ ਦੀ ਫ਼ਿਲਮ ਬਾਲਾ ‘ਚ ਸੁਣਨ ਨੂੰ ਮਿਲੇਗਾ।
Advertisment
ਹੋਰ ਵੇਖੋ:ਸਿੰਘ ਜੀਤ ਦੀ ਕਲਮ ‘ਚੋਂ ਤੇ ਸੁੱਖੀ ਮਾਨ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਘੈਂਟ ਮੁੰਡਾ’ ਗੀਤ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ publive-image ਇਸ ਗਾਣੇ ‘ਚ ਸੋਨਮ ਬਾਜਵਾ ਤੇ ਆਯੁਸ਼ਮਾਨ ਖੁਰਾਨਾ ਆਪਣੇ ਡਾਂਸ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਜੇ ਗੱਲ ਕਰੀਏ ਸੋਨਮ ਬਾਜਵਾ ਦੇ ਕੰਮ ਦੀ ਤਾਂ ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ਅੜਬ ਮੁਟਿਆਰਾਂ ਦਰਸ਼ਕਾਂ ਦੇ ਰੁ-ਬ-ਰੂ ਹੋ ਚੁੱਕੀ ਹੈ। ਇਹ ਫ਼ਿਲਮ ਬਾਕਸ ਆਫ਼ਿਸ ਉੱਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਦਰਸ਼ਕਾਂ ਨੂੰ ਸੋਨਮ ਬਾਜਵਾ ਵੱਲੋਂ ਨਿਭਾਏ ਕਿਰਦਾਰ ਬੱਬੂ ਬੈਂਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment