ਪੀਟੀਸੀ ਪੰਜਾਬੀ ‘ਤੇ ਆਜ਼ਾਦ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ ਨਵਾਂ ਗੀਤ ‘ਬਲਦੇ ਦੀਏ’

written by Shaminder | May 31, 2021

ਪੀਟੀਸੀ ਪੰਜਾਬੀ ‘ਤੇ4  ਜੂਨ, ਦਿਨ ਸ਼ੁੱਕਰਵਾਰ ਨੂੰ ਨਵਾਂ ਗੀਤ ‘ਬਲਦੇ ਦੀਏ’ ਆਜ਼ਾਦ ਦੀ ਆਵਾਜ਼ ‘ਚ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ ਅਤੇ ਪੀਟੀਸੀ ਪੰਜਾਬੀ ਦੇ ਯੂਟਿਊਬ ਚੈਨਲ ਪੀਟੀਸੀ ਰਿਕਾਰਡਜ਼ ਅਤੇ ਪੀਟੀਸੀ ਮਿਊਜ਼ਿਕ ‘ਤੇ ਸੁਣ ਸਕਦੇ ਹੋ । ਇਹ ਗੀਤ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਮੈਂ ਹਾਂ ਨਾ’ ਦਾ ਗੀਤ ਹੈ ।

PTC Box Office Movie song

ਹੋਰ ਪੜ੍ਹੋ : ਸਿਹਤ ਲਈ ਬਹੁਤ ਹੀ ਲਾਹੇਵੰਦ ਹੈ ਕੀਵੀ ਫਲ 

azaad

ਇਸ ਤੋਂ ਪਹਿਲਾਂ ਵੀ ਇਸ ਫ਼ਿਲਮ ਚੋਂ ਇਕ ਗੀਤ ਰਿਲੀਜ਼ ਕੀਤਾ ਜਾ ਚੁੱਕਿਆ ਹੈ । ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਹੁਣ ਇਸੇ ਫ਼ਿਲਮ ਚੋਂ ਦੂਜੇ ਗੀਤ ਨੂੰ ਵੀ ਰਿਲੀਜ਼ ਕੀਤਾ ਜਾਵੇਗਾ ।ਇਸ ਤੋਂ ਪਹਿਲਾਂ ਵੀ ਪੀਟੀਸੀ ਰਿਕਾਰਡਜ਼ ‘ਤੇ ਕਈ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ ।

PTC Records song

ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ । ਬਲਪ੍ਰੀਤ ਦੇ ਡਾਇਰੈਕਸ਼ਨ ਹੇਠ ਬਣੀ ਇਸ ਫ਼ਿਲਮ ਦੇ ਇਸ ਗੀਤ ਪੀਟੀਸੀ ਰਿਕਾਰਡ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ । ਤੁਸੀਂ ਵੀ ਇਸ ਗੀਤ ਨੂੰ ਸੁਣਨਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ 4 ਜੂਨ ਦਾ ਜਿਸ ਦਿਨ ਇਸ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ ।

You may also like