ਬਾਏ ਗਾਡ ਨਾਲ ਕਰਨਗੇ ਬੀ ਜੇ ਰੰਧਾਵਾ ਇਸ ਸਾਲ ਦੀ ਸ਼ੁਰੂਆਤ, ਵੇਖੋ ਪਹਿਲੀ ਝਲਕ

Written by  Gourav Kochhar   |  March 20th 2018 10:46 AM  |  Updated: March 20th 2018 10:46 AM

ਬਾਏ ਗਾਡ ਨਾਲ ਕਰਨਗੇ ਬੀ ਜੇ ਰੰਧਾਵਾ ਇਸ ਸਾਲ ਦੀ ਸ਼ੁਰੂਆਤ, ਵੇਖੋ ਪਹਿਲੀ ਝਲਕ

ਬੀ ਜੈ ਰੰਧਾਵਾ ਪੰਜਾਬੀ ਏੰਟਰਟੇਨਮੇੰਟ ਇੰਡਸਟਰੀ ਦੇਈ ਇਕ ਨਿਵੇਕਲੇ ਅਤੇ ਸ਼ਾਨਦਾਰ ਪ੍ਰਤਿਭਾ ਹਨ | ਟੈਲੀਵਿਜ਼ਨ ਦੀ ਛੋਟੀ ਸਕਰੀਨ ਤੇ ਮੇਜ਼ਬਾਨ ਦੇ ਰੂਪ ਵਿਚ ਆਉਣ ਤੋਂ ਬਾਅਦ, ਉਹ ਹੁਣ ਸਾਡੇ ਸਮੇਂ ਦੇ ਪੰਜਾਬੀ ਗਾਇਕਾਂ ਚੋਣ ਸਭ ਸਭ ਤੋਂ ਵੱਧ ਮੰਗ ਚ ਹਨ | ਉਨ੍ਹਾਂ ਦੇ ਗਾਣੇ 'ਸਟਾਰ', 'ਦੀਵਾਨਾ' ਅਤੇ 'ਪੇਗ' ਮੁੱਖ ਹਿੱਟ ਹਨ | ਇਕ ਵਾਰ ਫਿਰ, ਗਾਇਕ ਆਪਣੇ ਅਗਲੇ ਗੀਤ ਦੇ ਰਿਲੀਜ਼ ਦੇ ਨਾਲ ਆਪਣੇ ਪ੍ਰਸ਼ੰਸਕਾਂ ਦੇ ਦਿਲ ਜਿੱਤਣ ਲਈ ਤਿਆਰ ਹੈ |

ਹਮੇਸ਼ਾ ਨਵੀਆਂ ਚੀਜ਼ਾਂ ਦੀ ਕੋਸ਼ਿਸ਼ ਕਰਨ ਲਈ ਜਾਣੇ ਜਾਣ ਵਾਲੇ ਗਾਇਕ ਦੇ ਅਗਲੇ ਗਾਣੇ ਵਿੱਚ ਵੀ ਇੱਕ ਵੱਖਰੀ ਬੀਟ ਹੋਵੇਗੀ ਜੋ ਸ਼ਹਿਰੀ ਫੀਲ ਦੇਵੇਗੀ | ਆਪਣੀ ਤਾਜ਼ਾ ਰਿਲੀਜ਼ 'ਪੈਗ' ਦੇ ਪੱਖ ਵਿੱਚ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੇ ਕਿਹਾ ਕਿ "ਤੁਹਾਡੇ ਸਾਰਿਆਂ ਦੇ ਪਿਆਰ ਅਤੇ ਪੈਗ ਨੂੰ ਸਮਰਥਨ ਦੇਉਣ ਲਈ ਧੰਨਵਾਦ | ਹੁਣ ਮੈਂ ਸੋਚ ਰਿਹਾ ਹਾਂ ਕਿ ਮੈਨੂੰ ਸ਼ਹਿਰੀ ਕਿਸਮ ਦੇ ਗਾਣੇ ਕਰਨੇ ਚਾਹੀਦੇ ਹਨ| ਕੀ ਕਹਿਣਾ ਹੈ?"

ਚੰਗੀ ਖ਼ਬਰ ਇਹ ਹੈ ਕਿ ਗੀਤ ਦਾ ਪੋਸਟਰ ਰਿਲੀਜ਼ ਹੋ ਗਿਆ ਹੈ | ਰਿਲੀਜ ਤੋਂ ਪਹਿਲਾਂ, ਬੀ ਜੇ ਨੇ ਸੋਸ਼ਲ ਮੀਡੀਆ ਤੇ ਵਾਅਦਾ ਕੀਤਾ ਸੀ ਕਿ ਪ੍ਰਸ਼ੰਸਕ ਇਸ ਨੂੰ ਜ਼ਰੂਰ ਪਸੰਦ ਕਰਨਗੇ | ਅਤੇ ਇਹ ਗੱਲ ਸੱਚ ਹੋ ਗਈ |ਹੈ | ਪੋਸਟਰ ਸਧਾਰਣ ਪਰ ਅਨੋਖਾ ਅਤੇ ਵਿਲੱਖਣ ਹੈ | ਗਾਣੇ ਸੁਣਨ ਤੋਂ ਪਹਿਲਾਂ ਹੀ ਪੋਸਟਰ ਦੱਸਦਾ ਹੈ ਕਿ ਐਲਬਮ ਜ਼ਰੂਰ ਹਿੱਟ ਹੋਣ ਜਾ ਰਿਹਾ ਹੈ | ਜੇ ਹਾਲੇ ਤੁਸੀਂ ਪੋਸਟਰ ਨੀਂ ਵੇਖਿਆ, ਤਾਂ ਇਧਰ ਵੇਖੋ :

ਤੁਸੀਂ ਸਾਰੇ ਪੋਸਟਰ ਨੂੰ ਜ਼ਰੂਰ ਪਸੰਦ ਕਰੋਗੇ ਕਿਉਂਕਿ ਰੰਧਾਵਾ BJay Randhawa ਇਸ ਵਿਚ ਬੇਹੱਦ ਹੈੰਡਸਮ ਦਿੱਖ ਰਹੇ ਹਨ | ਗੀਤ ਬੋਰਡ ਗੈਂਗ (tob) ਦੀ ਪ੍ਰਤਿਭਾ ਦੀ ਪੇਸ਼ਕਾਰੀ ਹੈ | ਗਾਣੇ ਦੇ ਗੀਤ ਕਰਨ ਔਜਲਾ ਦੁਆਰਾ ਲਿਖੇ ਗਏ ਹਨ ਅਤੇ ਸੰਗੀਤ ਮਿਕਸ ਸਿੰਘ ਦੁਆਰਾ ਦਿੱਤਾ ਗਿਆ ਹੈ | ਮਾਰਚ 30, 2018 ਨੂੰ ਰਿਲੀਜ਼ ਲਈ ਤਿਆਰ, ਬੀ ਜੇ ਰੰਧਾਵਾ ਤੋਂ ਇਕ ਹੋਰ ਹਿੱਟ ਐਲਬਮ ਦਾ ਆਨੰਦ ਲੈਣ ਲਈ ਤਿਆਰ ਹੋ ਜਾਓ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network