ਬੀ-ਪਰਾਕ ਦਾ ਨਵਾਂ ਗਾਣਾ 'ਨੈਣ ਤੇਰੇ' ਛੇਤੀ ਹੋਵੇਗਾ ਰਿਲੀਜ਼  

Written by  Rupinder Kaler   |  May 31st 2019 10:38 AM  |  Updated: May 31st 2019 10:41 AM

ਬੀ-ਪਰਾਕ ਦਾ ਨਵਾਂ ਗਾਣਾ 'ਨੈਣ ਤੇਰੇ' ਛੇਤੀ ਹੋਵੇਗਾ ਰਿਲੀਜ਼  

ਗਾਇਕ ਤੇ ਮਿਊਜ਼ਿਕ ਕੰਪੋਜ਼ਰ ਬੀ-ਪਰਾਕ ਆਪਣੇ ਪ੍ਰਸ਼ੰਸਕਾਂ ਲਈ ਨਵਾਂ ਗਾਣਾ ਲੈ ਕੇ ਆ ਰਹੇ ਹਨ । ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇਸ ਵੱਡੇ ਗਾਇਕ ਨੇ ਆਪਣੇ ਨਵੇਂ ਗਾਣੇ 'ਨੈਣ ਤੇਰੇ' ਦਾ ਪੋਸਟਰ ਜਾਰੀ ਕਰ ਦਿੱਤਾ ਹੈ ।ਇਹ ਪਹਿਲੀ ਵਾਰ ਹੈ ਜਦੋਂ ਬੀ-ਪਰਾਕ ਬੀਟ ਨੰਬਰ ਕਰ ਰਹੇ ਹਨ । ਇਸ ਗਾਣੇ ਦਾ ਮਿਊਜ਼ਿਕ ਉਹਨਾਂ ਨੇ ਸੁੱਖ-ਈ-ਮਿਊਜ਼ਿਕਲ ਡਾਕਟਰਜ਼ ਕੋਲੋਂ ਤਿਆਰ ਕਰਵਾਇਆ ਹੈ ।

https://www.instagram.com/p/ByDH4hYjtg1/?utm_source=ig_embed

ਗਾਣੇ ਦੇ ਬੋਲ ਜਾਨੀ ਨੇ ਲਿਖੇ ਹਨ ਤੇ ਅਰਵਿੰਦ ਖਹਿਰਾ ਨੇ ਗਾਣੇ ਦੀ ਵੀਡੀਓ ਬਣਾਈ ਹੈ । ਇਹ ਗਾਣਾ ਸਪੀਡ ਰਿਕਾਰਡਸ ਦੇ ਯੂ-ਟਿਊਬ ਚੈਨਲ ਤੇ ਰਿਲੀਜ਼ ਕੀਤਾ ਜਾਵੇਗਾ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਾਨੀ ਤੇ ਅਰਵਿੰਦ ਖਹਿਰਾ ਬੀ-ਪਰਾਕ ਦੇ ਪੁਰਾਣੇ ਸਾਥੀ ਹਨ । ਇਸ ਤੋਂ ਪਹਿਲਾਂ ਬੀ-ਪਰਾਕ ਨੇ ਜਾਨੀ ਵੇ ਜਾਨੀ ਟਾਈਟਲ ਹੇਠ ਗਾਣਾ ਕੱਢਿਆ ਸੀ ਇਹ ਗਾਣਾ ਜਾਨੀ ਤੇ ਅਫਸਾਨਾ ਖ਼ਾਨ ਨੇ ਗਾਇਆ ਸੀ ।

https://www.instagram.com/p/Bx2hgjJDeiE/

ਇਸ ਗਾਣੇ ਦੇ ਬੋਲ ਵੀ ਜਾਨੀ ਨੇ ਲਿਖੇ ਸਨ ਜਦੋਂ ਕਿ ਮਿਊਜ਼ਿਕ ਬੀ-ਪਰਾਕ ਨੇ ਤਿਆਰ ਕੀਤਾ ਸੀ । ਗਾਣੇ ਦੀ ਵੀਡੀਓ ਅਰਵਿੰਦ ਖਹਿਰਾ ਨੇ ਹੀ ਤਿਆਰ ਕੀਤੀ ਸੀ । ਬੀ-ਪਾਰਕ ਬਾਲੀਵੁੱਡ ਵਿੱਚ ਵੀ ਗਾਣਾ ਦੇ ਚੁੱਕੇ ਹਨ ਉਹਨਾਂ ਦਾ ਗਾਣਾ ਅਕਸ਼ੈ ਕੁਮਾਰ ਦੀ ਫ਼ਿਲਮ ਕੇਸਰੀ ਵਿੱਚ ਆਇਆ ਸੀ । ਅਸੀਂ ਆਸ ਕਰਦੇ ਹਾਂ ਕਿ ਬੀ-ਪਰਾਕ ਦੇ ਨੈਣ ਤੇਰੇ ਲੋਕਾਂ ਨੂੰ ਖੂਬ ਪਸੰਦ ਆਵੇਗਾ ।

https://www.instagram.com/p/BweNabFh2I-/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network