ਗਾਇਕ ਬੀ-ਪਰਾਕ ਤੇ ਮੀਰਾ ਨੇ ਆਪਣੇ ਬੇਟੇ ਦਾ ਰੱਖਿਆ ਨਾਂਅ, ਇੰਸਟਾਗ੍ਰਾਮ ’ਤੇ ਬਣਾਇਆ ਬੇਟੇ ਦਾ ਅਕਾਊਂਟ

Written by  Rupinder Kaler   |  July 18th 2020 01:05 PM  |  Updated: July 18th 2020 01:05 PM

ਗਾਇਕ ਬੀ-ਪਰਾਕ ਤੇ ਮੀਰਾ ਨੇ ਆਪਣੇ ਬੇਟੇ ਦਾ ਰੱਖਿਆ ਨਾਂਅ, ਇੰਸਟਾਗ੍ਰਾਮ ’ਤੇ ਬਣਾਇਆ ਬੇਟੇ ਦਾ ਅਕਾਊਂਟ

ਪੰਜਾਬੀ ਗਾਇਕ ਤੇ ਮਿਊਜ਼ਿਕ ਕੰਪੋਜ਼ਰ ਬੀ ਪਰਾਕ ਤੇ ਉਹਨਾਂ ਦੀ ਪਤਨੀ ਮੀਰਾ ਨੇ ਆਪਣੇ ਨਵ ਜਨਮੇ ਬੇਟੇ ਦਾ ਨਾਂਅ ‘ਅਦਾਬ ਬੱਚਨ’ ਰੱਖਿਆ ਹੈ । ਇਸ ਦਾ ਖੁਲਾਸਾ ਬੀ ਪਰਾਕ ਨੇ ਆਪਣੇ ਇੰਸਟਾਗ੍ਰਾਮ ’ਤੇ ਇੱਕ ਪੋਸਟ ਸ਼ੇਅਰ ਕਰਕੇ ਕੀਤਾ ਹੈ । ਇੱਥੇ ਹੀ ਬਸ ਨਹੀਂ ਬੀ ਪਰਾਕ ਨੇ ਆਪਣੇ ਬੇਟੇ ਦੇ ਨਾਂਅ ਦਾ ਇੰਸਟਾਗ੍ਰਾਮ ਅਕਾਊਂਟ ਵੀ ਬਣਾ ਦਿੱਤਾ ਹੈ । ਉੇਹਨਾਂ ਨੇ ਇਸ ਪੋਸਟ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ, ਉਹਨਾਂ ਲਿਖਿਆ ਹੈ ‘ਮੇਰੇ ਪਿਆਰੇ ਬੇਟੇ ਦੇ ਇੰਸਟਾਗ੍ਰਾਮ ਦੀ ਦੁਨੀਆ ’ਚ ਸਵਾਗਤ ਹੈ, ਉਸ ਨੂੰ ਫਾਲੋ ਕਰੋ ਤੇ ਆਪਣਾ ਪਿਆਰ ਤੇ ਅਸੀਸਾਂ ਦਿਓ’ ।

https://www.instagram.com/p/CCscr-SjNd0/

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਹੀ ਬੀ-ਪਰਾਕ ਤੇ ਮੀਰਾ ਮੰਮੀ-ਪਾਪਾ ਬਣੇ ਹਨ । ਜਿਸ ਦੀ ਜਾਣਕਾਰੀ ਬੀ ਪਰਾਕ ਨੇ ਆਪਣੇ ਇੰਸਟਾਗ੍ਰਾਮ ਤੇ ਲੰਮੀ ਚੌੜੀ ਪੋਸਟ ਪਾ ਕੇ ਦਿੱਤੀ ਸੀ । ਉਹਨਾਂ ਦੇ ਪ੍ਰਸ਼ੰਸਕ ਤੇ ਪੰਜਾਬੀ ਇੰਡਸਟਰੀ ਨਾਲ ਜੁੜੇ ਹੋਏ ਲੋਕ ਲਗਾਤਾਰ ਕਮੈਂਟ ਕਰਕੇ ਵਧਾਈਆਂ ਦੇ ਰਹੇ ਹਨ । ਬੀ ਪਰਾਕ ਨੇ ਇੱਕ ਤਸਵੀਰ ਸਾਂਝੀ ਕੀਤੀ ਸੀ। ਪਰ ਇਸ ਵਿੱਚ ਉਹਨਾਂ ਨੇ ਆਪਣੇ ਬੇਟੇ ਦਾ ਚੇਹਰਾ ਨਹੀਂ ਦਿਖਾਇਆ ।

https://www.instagram.com/p/CCvp8eAjqg6/

https://www.instagram.com/p/CBx3WZZjUTT/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network