ਬੀ ਪਰਾਕ ਨੇ ਵਿਆਹ ਦੀ ਤੀਜੀ ਵਰ੍ਹੇਗੰਢ 'ਤੇ ਪਤਨੀ ਮੀਰਾ ਲਈ ਲਿਖਿਆ ਪਿਆਰ ਭਰਿਆ ਸੁਨੇਹਾ

written by Lajwinder kaur | April 04, 2022

ਵਿਆਹ ਇੱਕ ਅਜਿਹਾ ਰਿਸ਼ਤਾ ਹੈ ਜਿਸ ਨੂੰ ਦੋ ਲੋਕ ਮਿਲਕੇ ਨਿਭਾਉਂਦੇ ਨੇ, ਜਿਨ੍ਹਾਂ ਨੂੰ ਪਤੀ-ਪਤਨੀ ਕਿਹਾ ਜਾਂਦਾ ਹੈ। ਇਹ ਜੀਵਨ ਸਾਥੀ ਇੱਕ ਦੂਜੇ ਦੇ ਹਮਸਾਏ ਬਣਦੇ ਚੰਗੇ-ਮਾੜੇ ਟਾਈਮ ‘ਚ। ਖੁਸ਼ੀ ‘ਚ ਇਕੱਠੇ ਹੱਸਣਾ ਤੇ ਮੁਸਬੀਤ ‘ਚ ਇੱਕ ਦੂਜੇ ਦੀ ਢਾਲ ਬਣਕੇ ਨਾਲ ਖੜਣਾ। ਅਜਿਹੇ ਹੀ ਪਿਆਰੇ ਰਿਸ਼ਤੇ ਦੀ ਸ਼ੁਰੂਆਤ ਕੀਤੀ ਸੀ ਬੀ ਪਰਾਕ ਨੇ ਸਾਲ 2019 ਚ ਮੀਰਾ ਦੇ ਨਾਲ ਸੱਤ ਫੇਰ ਲੈ ਕੇ ।  ਅੱਜ ਦੇ ਦਿਨ ਹੀ ਬੀ ਪਰਾਕ ਤੇ ਮੀਰਾ ਦਾ ਵਿਆਹ ਹੋਇਆ ਸੀ। ਗਾਇਕ ਬੀ ਪਰਾਕ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਪਤਨੀ ਨੂੰ ਵਿਸ਼ ਕੀਤਾ ਹੈ।

ਹੋਰ ਪੜ੍ਹੋ : ਸਰਗੁਣ ਮਹਿਤਾ ਨੇ ਸਾਂਝਾ ਕੀਤਾ ਬੈਲੀ ਡਾਂਸ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਐਕਟਰੈੱਸ ਦਾ ਇਹ ਅੰਦਾਜ਼, ਦੇਖੋ ਵੀਡੀਓ

B Praak Meera wife

ਬੀ ਪਰਾਕ ਨੇ ਆਪਣੀ ਪਤਨੀ ਮੀਰਾ ਬੱਚਨ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘Tu Rooh Hai Toh Main Kayaa Banu Taa Umar Main Tera Saaya Banu..ਹੈਪੀ ਐਨੀਵਰਸਰੀ ਸਾਨੂੰ ..ਤੇ ਤੁਸੀਂ ਮੇਰੇ ਪਸੰਦੀਦਾ ਇਨਸਾਨ ਹੋ ਇਸ ਦੁਨੀਆ ‘ਚ..ਮੇਰੇ ਪੱਕੇ ਦੋਸਤ ਤੇ ਸਭ ਕੁਝ ਮੇਰੀ ਪਿਆਰੀ ਪਤਨੀ..ਆਈ ਲਵ ਯੂ...’। ਇਸ ਪੋਸਟ ਤੇ ਕਲਾਕਾਰ ਵੀ ਕਮੈਂਟ ਕਰਕੇ ਜੋੜੀ ਨੂੰ ਵਧੀਆਂ ਦੇ ਰਹੇ ਹਨ। ਕੁਝ ਹੀ ਸਮੇਂ ‘ਚ ਵੱਡੀ ਗਿਣਤੀ ‘ਚ ਕਮੈਂਟ ਤੇ ਲਾਈਕਸ ਆ ਚੁੱਕੇ ਹਨ।

inside image of b praak wedding pic

ਹੋਰ ਪੜ੍ਹੋ : ਹਿਮਾਚਲ ਦੀਆਂ ਵਾਦੀਆਂ ਤੋਂ ਸਾਹਮਣੇ ਆਈਆਂ ਕਪਿਲ ਸ਼ਰਮਾ ਦੇ ਬਰਥਡੇਅ ਪਾਰਟੀ ਦੀਆਂ ਅੰਦਰੂਨੀ ਵੀਡੀਓਜ਼, ਕਾਮੇਡੀ ਕਿੰਗ ਨੇ ਕੀਤਾ ਖੂਬ ਡਾਂਸ

ਜੇ ਗੱਲ ਕਰੀਏ ਬੀ ਪਰਾਕ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਹਨ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ ਤੇ ਕਈ ਗਾਇਕਾਂ ਦੇ ਗੀਤਾਂ ਨੂੰ ਆਪਣੇ ਸੰਗੀਤ ਦੇ ਨਾਲ ਹਿੱਟ ਬਣਾਇਆ ਹੈ। ਉਹ ਬਾਲੀਵੁੱਡ ‘ਚ ਵੀ ਗੀਤ ਗਾ ਚੁੱਕੇ ਹਨ। ਦੱਸ ਦਈਏ ਬੀ ਪਰਾਕ ਦਾ ਵਿਆਹ ਮੀਰਾ ਬੱਚਨ ਨਾਲ ਹੋਇਆ। ਦੋਵਾਂ ਹੈਪਲੀ ਇੱਕ ਪੁੱਤਰ ਅਦਾਬ ਬੱਚਨ ਦੇ ਮਾਪੇ ਹਨ।

 

 

View this post on Instagram

 

A post shared by B PRAAK(HIS HIGHNESS) (@bpraak)

You may also like