'ਰੱਬਾ ਕਿੱਦਾਂ ਸ਼ੁੱਕਰ ਕਰਾਂ ਤੇਰਾ, ਬਸ ਰਹਿਮਤ ਬਣਾਈ ਰੱਖੀਂ' ਬੀ ਪਰਾਕ ਨੇ ਅਕਸ਼ੈ ਕੁਮਾਰ ਨਾਲ ਤਸਵੀਰ ਸਾਂਝੀ ਕਰ ਲਿਖਿਆ ਭਾਵੁਕ ਸੰਦੇਸ਼, ਦੇਖੋ ਵੀਡੀਓ

Written by  Aaseen Khan   |  March 18th 2019 03:12 PM  |  Updated: March 18th 2019 03:13 PM

'ਰੱਬਾ ਕਿੱਦਾਂ ਸ਼ੁੱਕਰ ਕਰਾਂ ਤੇਰਾ, ਬਸ ਰਹਿਮਤ ਬਣਾਈ ਰੱਖੀਂ' ਬੀ ਪਰਾਕ ਨੇ ਅਕਸ਼ੈ ਕੁਮਾਰ ਨਾਲ ਤਸਵੀਰ ਸਾਂਝੀ ਕਰ ਲਿਖਿਆ ਭਾਵੁਕ ਸੰਦੇਸ਼, ਦੇਖੋ ਵੀਡੀਓ

'ਰੱਬਾ ਕਿੱਦਾਂ ਸ਼ੁੱਕਰ ਕਰਾਂ ਤੇਰਾ, ਬਸ ਰਹਿਮਤ ਬਣਾਈ ਰੱਖੀਂ' ਬੀ ਪਰਾਕ ਨੇ ਅਕਸ਼ੈ ਕੁਮਾਰ ਨਾਲ ਤਸਵੀਰ ਸਾਂਝੀ ਕਰ ਲਿਖਿਆ ਭਾਵੁਕ ਸੰਦੇਸ਼, ਦੇਖੋ ਵੀਡੀਓ : ਪੰਜਾਬੀ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਜਿਹੜੇ ਕੇਸਰੀ ਫਿਲਮ 'ਚ ਆਪਣੇ ਗੀਤ 'ਤੇਰੀ ਮਿੱਟੀ' ਨਾਲ ਬਾਲੀਵੁੱਡ 'ਚ ਕਦਮ ਧਰ ਚੁੱਕੇ ਹਨ। ਬੀ ਪਰਾਕ ਵੀ ਇਸ ਗੀਤ ਲਈ ਕਾਫੀ ਉਤਸਾਹਿਤ ਹਨ। ਉਹ ਆਪਣੀ ਇਸ ਉਤਸੁਕਤਾ ਦਾ ਪ੍ਰਗਟਾਵਾ ਕਈ ਵਾਰ ਕਰ ਚੁੱਕੇ ਹਨ। ਬੀ ਪਰਾਕ ਨੇ ਅਕਸ਼ੈ ਕੁਮਾਰ ਅਤੇ ਪ੍ਰਨੀਤੀ ਚੋਪੜਾ ਨਾਲ ਤਸਵੀਰ ਸਾਂਝੀ ਕਰ ਲਿਖਿਆ ਹੈ 'ਰੱਬਾ ਕਿੱਦਾਂ ਸ਼ੁਕਰ ਕਰਾਂ ਤੇਰਾ, ਬਸ ਇੰਨ੍ਹਾਂ ਕਹਾਂਗਾ ਕੇ ਇਸੇ ਤਰਾਂ ਕਿਰਪਾ ਬਣਾਈ ਰੱਖੀਂ। ਇਸ ਦੇ ਨਾਲ ਹੀ ਉਹਨਾਂ ਪ੍ਰਨੀਤੀ ਚੋਪੜਾ ਅਤੇ ਅਕਸ਼ੈ ਕੁਮਾਰ ਦਾ ਉਹਨਾਂ ਦੇ ਕੰਮ ਦੀ ਤਰੀਫ ਲਈ ਧੰਨਵਾਦ ਕੀਤਾ ਹੈ।

 

View this post on Instagram

 

On the promotional tour of movie ‘Kesari’! @bpraak sings his song ‘Teri Mitti’ @itsmunishpuri #Kesari

A post shared by PTC Punjabi (@ptc.network) on

ਹਾਲ 'ਚ ਕੇਸਰੀ ਅਤੇ ਧਰਮਾ ਪ੍ਰੋਡਕਸ਼ਨ ਦੀ ਪੂਰੀ ਟੀਮ ਚੰਡੀਗੜ੍ਹ ਪ੍ਰਮੋਸ਼ਨ ਲਈ ਆਈ ਹੋਈ ਹੈ ਜਿਸ ਤੋਂ ਪੀਟੀਸੀ ਪੰਜਾਬੀ ਵੱਲੋਂ ਫਿਲਮ ਟੀਮ ਦੀ ਪ੍ਰੈਸ ਕਾਨਫਰੈਂਸ ਦੀਆਂ ਕੁਝ ਇਹ ਖਾਸ ਝਲਕੀਆਂ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਗਈਆਂ ਹਨ। ਇਸ ਪਹਿਲੀ ਵੀਡੀਓ 'ਚ ਬੀ ਪਰਾਕ ਅਕਸ਼ੈ ਕੁਮਾਰ ਅਤੇ ਕੇਸਰੀ ਫਿਲਮ ਦੀ ਟੀਮ ਨਾਲ ਆਪਣਾ ਗਾਣਾ ਤੇਰੀ ਮਿੱਟੀ ਗਾ ਰਹੇ ਹਨ। ਅਕਸ਼ੈ ਕੁਮਾਰ ਉਹਨਾਂ ਦੇ ਇਸ ਗੀਤ ਤੋਂ ਖਾਸੇ ਪ੍ਰਭਾਵਿਤ ਹਨ। ਅਕਸ਼ੇ ਕੁਮਾਰ ਨੇ ਇੱਕ ਟੀਵੀ ਸ਼ੋਅ ਦੌਰਾਨ ਕਿਹਾ ਹੈ ਕਿ ਬੀ ਪਰਾਕ ਦਾ ਇਹ ਗੀਤ ਉਹਨਾਂ ਦੇ ਕੈਰੀਅਰ ਦਾ ਸਭ ਤੋਂ ਵੱਧ ਫੇਵਰਿਟ ਗੀਤ ਬਣ ਚੁੱਕਿਆ ਹੈ।

 

View this post on Instagram

 

On the promotional tour of movie ‘Kesari’! @akshaykumar speaks on his iconic character in the movie. @itsmunishpuri #Kesari

A post shared by PTC Punjabi (@ptc.network) on

ਇਸ ਤੋਂ ਇਲਾਵਾ ਪ੍ਰੈਸ ਕਾਨਫਰੈਂਸ ਦੌਰਾਨ ਅਕਸ਼ੈ ਕੁਮਾਰ ਦਾ ਕਹਿਣਾ ਸੀ ਕਿ ਜਦੋਂ ਪਹਿਲੀ ਵਾਰ ਉਹ ਕੇਸਰੀ ਫਿਲਮ ਲਈ ਸਾਬਤ ਸੂਰਤ ਸਿੱਖ ਦੇ ਰੂਪ 'ਚ ਆਏ ਤਾਂ ਸਭ ਤੋਂ ਪਹਿਲਾਂ ਉਹ ਆਪਣੀ ਮਾਂ ਦੇ ਸਾਹਮਣੇ ਗਏ ਅਤੇ ਉਹਨਾਂ ਦੀ ਮਾਂ ਦਾ ਕਹਿਣਾ ਸੀ ਕਿ "ਹਾਏ ਕਿੰਨਾਂ ਸੋਹਣਾ ਸਰਦਾਰ ਲੱਗਦਾ ਮੇਰਾ ਪੁੱਤ"।

ਹੋਰ ਵੇਖੋ : ਗੋਲਡੀ ਤੇ ਸੱਤਾ ਪਹੁੰਚੇ ਅਨਮੋਲ ਕਵੱਤਰਾ ਦੇ ਨੇਕ ਕੰਮ 'ਚ ਹਿੱਸਾ ਪਾਉਣ , ਕਹੀਆਂ ਇਹ ਭਾਵੁਕ ਗੱਲਾਂ , ਦੇਖੋ ਵੀਡੀਓ

ਦੱਸ ਦਈਏ ਸਾਰਾਗੜੀ ਲੜਾਈ ਦੇ 21 ਸਿੱਖ ਯੋਧਿਆਂ ਦੀ ਦਾਸਤਾਂ ਫਿਲਮ ਕੇਸਰੀ 21 ਮਾਰਚ ਨੂੰ ਵੱਡੇ ਪਰਦੇ 'ਤੇ ਵੇਖਣ ਨੂੰ ਮਿਲ ਰਹੀ ਹੈ। ਜਿਸ ਨੂੰ ਲੈ ਪ੍ਰਮੋਸ਼ਨ ਦਾ ਸਿਲਸਿਲਾ ਜਾਰੀ ਹੈ। ਧਰਮ ਪ੍ਰੋਡਕਸ਼ਨ ਦੇ ਬੈਨਰ ਹੇਠ ਫਿਲਮ ਰਿਲੀਜ਼ ਕੀਤੀ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network