ਰਾਨੂ ਮੰਡਲ ਤੋਂ ਬਾਅਦ ਹੁਣ ਇਹ ਬੱਚਾ ਵੀ ਬੀ ਪਰਾਕ ਦਾ ਗੀਤ ਗਾ ਹੋ ਰਿਹਾ ਹੈ ਵਾਇਰਲ, ਬੀ ਪਰਾਕ ਵੀ ਬੱਚੇ ਦੇ ਹੋਏ ਮੁਰੀਦ, ਦੇਖੋ ਵੀਡੀਓ

Written by  Aaseen Khan   |  September 01st 2019 05:46 PM  |  Updated: September 01st 2019 05:47 PM

ਰਾਨੂ ਮੰਡਲ ਤੋਂ ਬਾਅਦ ਹੁਣ ਇਹ ਬੱਚਾ ਵੀ ਬੀ ਪਰਾਕ ਦਾ ਗੀਤ ਗਾ ਹੋ ਰਿਹਾ ਹੈ ਵਾਇਰਲ, ਬੀ ਪਰਾਕ ਵੀ ਬੱਚੇ ਦੇ ਹੋਏ ਮੁਰੀਦ, ਦੇਖੋ ਵੀਡੀਓ

ਸ਼ੋਸ਼ਲ ਮੀਡੀਆ ਅਜਿਹਾ ਮੰਚ ਬਣ ਚੁੱਕਿਆ ਹੈ ਜਿਸ ਨੇ ਅਨੇਕਾਂ ਹੀ ਲੋਕਾਂ ਦੀ ਕਿਸਮਤ ਬਦਲ ਕੇ ਰੱਖ ਦਿੱਤੀ ਹੈ। ਪਿਛਲੇ ਦਿਨੀਂ ਵਾਇਰਲ ਹੋਈ ਰਾਨੂ ਮੰਡਲ ਜਿਸ ਨੂੰ ਬਾਲੀਵੁੱਡ 'ਚ ਵੱਡੇ ਗਾਇਕਾਂ ਨਾਲ ਗੀਤ ਗਾਉਣ ਦੇ ਸਬੱਬ ਮਿਲ ਰਹੇ ਹਨ ਤੇ ਹੁਣ ਇੱਕ ਹੋਰ ਇਸੇ ਤਰ੍ਹਾਂ ਦਾ ਵੀਡੀਓ ਇਸ ਬੱਚੇ ਦਾ ਵਾਇਰਲ ਹੋ ਰਿਹਾ ਹੈ ਜਿਸ 'ਚ ਇਹ ਬੱਚਾ ਬੀ ਪਰਾਕ ਦਾ ਗੀਤ ਤੇਰੀ ਮਿੱਟੀ ਗਿਟਾਰ 'ਤੇ ਬਹੁਤ ਹੀ ਖੂਬ ਗਾ ਰਿਹਾ ਹੈ। ਇਸ ਬੱਚੇ ਦਾ ਵੀਡੀਓ ਸ਼ੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ।

ਬੀ ਪਰਾਕ ਨੇ ਖੁਦ ਇਹ ਵੀਡੀਓ ਇੰਸਟਾਗ੍ਰਾਮ 'ਤੇ ਸਾਂਝਾ ਕਰਕੇ ਇਸ ਬੱਚੇ ਦੀ ਤਾਰੀਫ਼ ਕੀਤੀ ਹੈ। ਬੀ ਪਰਾਕ ਨੇ ਲਿਖਿਆ ਹੈ "ਕਿਆ ਬਾਤ ਹੈ ਮਾਲਕ ਕਿਰਪਾ ਕਰੇ ਇਸ ਦੁਨੀਆ 'ਚ ਇੰਨ੍ਹਾਂ ਹੁਨਰ ਹੈ ਕੋਈ ਸੋਚ ਵੀ ਨਹੀਂ ਸਕਦਾ ਰੱਬ ਨੇ ਚਾਹਿਆ ਤਾਂ ਜ਼ਰੂਰ ਮਿਲਾਂਗੇ ਸਲੂਟ ਆ ਵੀਰ ਤੇਰੇ ਇਸ ਅਸਲੀ ਹੁਨਰ ਨੂੰ"।

ਹੋਰ ਵੇਖੋ : ਪੈਰ ਗਵਾਉਣ ਤੋਂ ਬਾਅਦ ਇਸ ਬੱਚੇ ਨੂੰ ਮਿਲਿਆ ਅਜਿਹਾ ਤੋਹਫ਼ਾ ਕਿ ਖ਼ੁਸ਼ੀ 'ਚ ਹਸਪਤਾਲ 'ਚ ਹੀ ਪਾਉਣ ਲੱਗਿਆ ਭੰਗੜੇ, ਦੇਖੋ ਵੀਡੀਓ

ਦੱਸ ਦਈਏ ਵੀਡੀਓ 'ਚ ਜਿਹੜਾ ਗੀਤ ਇਹ ਬੱਚਾ ਗਾ ਰਿਹਾ ਹੈ ਇਹ ਇਸੇ ਸਾਲ ਰਿਲੀਜ਼ ਹੋਈ ਅਕਸ਼ੇ ਕੁਮਾਰ ਦੀ ਫ਼ਿਲਮ ਕੇਸਰੀ ਦਾ ਗੀਤ ਹੈ ਜਿਸ ਨਾਲ ਪੰਜਾਬੀ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਨੇ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਹੁਣ ਬੀ ਪਰਾਕ ਵੀ ਇਸ ਬੱਚੇ ਦੇ ਮੁਰੀਦ ਹੋ ਗਏ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network