‘ਫਿਲਹਾਲ-2’ ਗੀਤ ਨੂੰ ਇਨ੍ਹਾਂ ਕਲਾਕਾਰਾਂ ਨੇ ਬਣਾਇਆ ਫਨੀ ਅੰਦਾਜ਼ ‘ਚ, ਬੀ ਪਰਾਕ ਵੀ ਆਪਣੇ ਆਪ ਨੂੰ ਰੋਕ ਨਹੀਂ ਪਾਏ ਸਾਂਝਾ ਕਰਨ ਤੋਂ, ਦੇਖੋ ਇਹ ਮਜ਼ੇਦਾਰ ਵੀਡੀਓ

written by Lajwinder kaur | July 16, 2021

ਬੀ ਪਰਾਕ ਜੋ ਕਿ ਆਪਣੇ ਨਵੇਂ ਗੀਤ ‘ਫਿਲਹਾਲ-2’ ਕਰਕੇ ਖੂਬ ਸੁਰਖ਼ੀਆਂ ਵਟੋਰ ਰਹੇ ਨੇ। ਰਿਲੀਜ਼ਿੰਗ ਤੋਂ ਬਾਅਦ ਹੀ ਇਹ ਗੀਤ ਯੂਟਿਊਬ ਤੇ ਸੋਸ਼ਲ ਮੀਡੀਆ ਉੱਤੇ ਖੂਬ ਟਰੈਂਡ ਕਰ ਰਿਹਾ ਹੈ। ਅਜਿਹੇ ‘ਚ ਪ੍ਰਸ਼ੰਸਕ ਆਪਣੇ ਵੀਡੀਓਜ਼ ਇਸ ਗੀਤ ਉੱਤੇ ਬਣਾ ਰਹੇ ਨੇ। 'Adarsh Anand’ ਨਾਂਅ ਦੇ ਆਰਟਿਸ ਵੱਲੋਂ ਬਣਾਈ ਗਈ ਇੱਕ ਮਜ਼ੇਦਾਰ ਵੀਡੀਓ, ਜਿਸ ਨੂੰ ਦੇਖ ਕੇ ਬੀ ਪਰਾਕ ਵੀ ਆਪਣੇ ਆਪ ਨੂੰ ਰੋਕ ਨਹੀਂ ਪਾਏ ਸ਼ੇਅਰ ਕਰਨ ਤੋਂ ।

B Praak Image Source: Instagram

ਹੋਰ ਪੜ੍ਹੋ :  ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਵਿਆਹ ਦੇ ਬੰਧਨ ‘ਚ ਬੱਝੇ, ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤਸਵੀਰਾਂ ਤੇ ਵੀਡੀਓਜ਼ਹੋਰ ਪੜ੍ਹੋ : ਜਸਬੀਰ ਜੱਸੀ ਨੇ ਪਾਣੀ ਨੂੰ ਬਚਾਉਣ ਦੇ ਲਈ ਲੋਕਾਂ ਨੂੰ ਦਿੱਤਾ ਖ਼ਾਸ ਸੁਨੇਹਾ, ਗਾਇਕ ਨੇ ਇਸ ਤਰ੍ਹਾਂ ਮਹਿੰਗੀ ਕਾਰ ਨੂੰ ਘੱਟ ਪਾਣੀ ਦੇ ਨਾਲ ਕੀਤਾ ਸਾਫ, ਦੇਖੋ ਵੀਡੀਓ

inside imge of b praak shared funny video with fans

ਗਾਇਕ ਬੀ ਪਰਾਕ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ। ਇਸ ਗਰੁੱਪ ਨੇ ਸੈਂਡ ਸੌਂਗ ਫਿਲਹਾਲ-2 ਨੂੰ ਬਹੁਤ ਹੀ ਮਜ਼ੇਦਾਰ ਢੰਗ ਦੇ ਨਾਲ ਹਾਸੇ ਵਾਲੀ ਵੀਡੀਓ ‘ਚ ਬਦਲ ਦਿੱਤਾ ਹੈ। ਜੋ ਕਿ ਹਰ ਇੱਕ ਖੂਬ ਪਸੰਦ ਆ ਰਹੀ ਹੈ। ਇਸ ਵੀਡੀਓ ਨੂੰ ਵੱਡੀ ਗਿਣਤੀ ਚ ਲੋਕ ਇਸ ਨੂੰ ਦੇਖ ਚੁੱਕੇ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਖੂਬ ਤਾਰੀਫ ਕਰ ਰਹੇ ਨੇ।

filhaal 2 Image Source: youtube

ਜੇ ਗੱਲ ਕਰੀਏ ਬੀ ਪਰਾਕ ਦੇ ਵਰਕ ਫਰੰਟ ਦੀ ਤਾਂ ਇਸ ਸਾਲ ਉਨ੍ਹਾਂ ਨੂੰ 67ਵੇਂ ਨੈਸ਼ਨਲ ਫ਼ਿਲਮ ਅਵਾਰਡਸ ‘ਚ ਫ਼ਿਲਮ ‘ਕੇਸਰੀ’ ਲਈ ਗਾਏ ਗੀਤ ‘ਤੇਰੀ ਮਿੱਟੀ’ ਲਈ ਬੈਸਟ ਪਲੇਅ ਬੈਕ ਸਿੰਗਰ ਦਾ ਅਵਾਰਡ ਮਿਲਿਆ ਹੈ । ਬੀ ਪਰਾਕ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ। ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ।

0 Comments
0

You may also like