
B Praak shares emotional note: ਮਸ਼ਹੂਰ ਸੰਗੀਤਕਾਰ ਤੇ ਗਾਇਕ ਬੀ ਪਰਾਕ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਇਸੇ ਸਾਲ ਉਨ੍ਹਾਂ ਦੇ ਪਰਿਵਾਰ ਵਿੱਚ ਵਾਧਾ ਹੋਣਾ ਸੀ ਤੇ ਉਨ੍ਹਾਂ ਨੇ ਤਿੰਨ ਤੋਂ ਚਾਰ ਹੋਣਾ ਸੀ। ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ, ਜਿਸ ਕਰਕੇ ਦੂਜੇ ਬੱਚੇ ਦਾ ਜਨਮ ਵੇਲੇ ਹੀ ਦਿਹਾਂਤ ਹੋ ਗਿਆ ਸੀ। ਜਿਸ ਤੋਂ ਬਾਅਦ ਬੀ ਪਰਾਕ ਤੇ ਮੀਰਾ ਕਾਫੀ ਦੁੱਖ ਵਿੱਚੋਂ ਲੰਘੇ ਸਨ। ਕੁਝ ਦਿਨ ਪਹਿਲਾਂ ਹੀ ਬੀ ਪਰਾਕ ਨੇ ਆਪਣੇ ਦੂਜੇ ਬੱਚੇ ਲਈ ਇੱਕ ਭਾਵੁਕ ਪੋਸਟ ਪਾਈ ਸੀ।
ਹੋਰ ਪੜ੍ਹੋ : ਸ਼ਾਹਿਦ ਕੂਪਰ ਦੀ ਪਤਨੀ ਮੀਰਾ ਨੇ ਆਪਣੇ ਦਿਉਰ ਈਸ਼ਾਨ ਖੱਟਰ ਨੂੰ ਮਾਰਿਆ ਥੱਪੜ, ਦਿਉਰ-ਭਰਜਾਈ ਦਾ ਵੀਡੀਓ ਹੋਇਆ ਵਾਇਰਲ

ਜੂਨ ਮਹੀਨੇ ‘ਚ ਬੀ ਪਰਾਕ ਦੇ ਘਰ ਦੁੱਖਾਂ ਦਾ ਪਹਾੜ ਟੁੱਟਿਆ ਸੀ, ਜਦੋਂ ਗਾਇਕ ਦੇ ਨਵਜੰਮੇ ਬੱਚੇ ਦੀ ਮੌਤ ਹੋ ਗਈ ਸੀ। ਹਾਲ ਹੀ ‘ਚ ਉਸ ਦੀ ਮੌਤ ਨੂੰ 6 ਮਹੀਨੇ ਪੂਰੇ ਹੋਏ ਹਨ। ਇਸ ਮੌਕੇ ਬੀ ਪਰਾਕ ਤੇ ਉਨ੍ਹਾਂ ਦੀ ਪਤਨੀ ਮੀਰਾ ਭਾਵੁਕ ਹੋ ਗਈ। ਦੋਵੇਂ ਪਤੀ ਪਤਨੀ ਨੇ ਸੋਸ਼ਲ ਮੀਡੀਆ ‘ਤੇ ਇਮੋਸ਼ਨਲ ਪੋਸਟਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਰਹੀਆਂ ਹਨ।

ਬੀ ਪਰਾਕ ਨੇ ਸੋਸ਼ਲ ਮੀਡੀਆ ‘ਤੇ ਆਪਣੇ ਬੱਚੇ ਦੇ ਨਾਂ ਸੰਦੇਸ਼ ਲਿਖਿਆ, ‘ਸਾਨੂੰ ਮੌਕਾ ਨਹੀਂ ਮਿਲਿਆ ਕਿ ਅਸੀਂ ਤੈਨੂੰ ਆਪਣੇ ਬਾਹਾਂ ਵਿੱਚ ਚੁੱਕਦੇ, ਪਰ ਤੂੰ ਹਮੇਸ਼ਾ ਸਾਡੇ ਦਿਲਾਂ ‘ਚ ਜ਼ਿੰਦਾ ਰਹੇਗਾ ਬੇਟੇ ਫਜ਼ਾ।’
ਉੱਧਰ, ਮੀਰਾ ਬਚਨ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕੀਤੀ। ਮੀਰਾ ਨੇ ਲਿਖਿਆ, ‘ਤੂੰ ਬਿਲਕੁਲ ਖਾਮੋਸ਼ੀ ਨਾਲ ਇਸ ਦੁਨੀਆ ‘ਚ ਆਇਆ...ਤੂੰ ਸਭ ਤੋਂ ਸੁੰਦਰ ਤੇ ਪਰਫੈਕਟ ਸੀ...ਅੱਜ ਵੀ ਅਸੀਂ ਤੈਨੂੰ ਉਨ੍ਹਾਂ ਹੀ ਪਿਆਰ ਕਰਦੇ ਹਾਂ, ਉਨ੍ਹਾਂ ਹੀ ਯਾਦ ਕਰਦੇ ਹਾਂ ਤੇ ਹਮੇਸ਼ਾ ਕਰਦੇ ਰਹਾਂਗੇ...’

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਮੇਰੀ ਤਮੰਨਾ ਹੈ ਕਿ ਕਾਸ਼ ਤੂੰ ਮੇਰੇ ਕੋਲ ਹੁੰਦਾ, ਮੈਂ ਤੇਰੇ ਨਾਲ ਖੇਡਦੀ, ਤੇਰੀ ਖੁਸ਼ਬੂ ਨੂੰ ਮਹਿਸੂਸ ਕਰਦੀ…ਕਾਸ਼ ਮੈਂ ਤੈਨੂੰ ਗਲ ਨਾਲ ਲਾ ਪਾਉਂਦੀ..ਮੈਂ ਰੋਜ਼ ਖਿਆਲਾਂ ‘ਚ ਤੇਰਾ ਚਿਹਰਾ ਦੇਖਦੀ ਹਾਂ…ਮੈਨੂੰ ਪਤਾ ਹੈ ਤੂੰ ਅਸਮਾਨ ‘ਚ ਰਹਿੰਦਾ ਹੈ…ਕਿਸੇ ਦਿਨ ਤੇਰੇ ਨਾਲ ਜ਼ਰੂਰ ਮੁਲਾਕਾਤ ਹੋਵੇਗੀ…ਤੈਨੂੰ ਬਹੁਤ ਸਾਰਾ ਪਿਆਰ ਫਜ਼ਾ।’
View this post on Instagram
View this post on Instagram