ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਫੌਜੀ ਵੀਰਾਂ ਵੱਲੋਂ ਗਾਇਆ ਬੀ ਪਰਾਕ ਦਾ ‘ਤੇਰੀ ਮਿੱਟੀ’ ਸੌਂਗ, ਦੇਖੋ ਵੀਡੀਓ

written by Lajwinder kaur | March 01, 2020

ਸ਼ੋਸ਼ਲ ਮੀਡੀਆ ‘ਤੇ ਅਕਸਰ ਹੀ ਆਮ ਲੋਕਾਂ ਤੇ ਫ਼ਿਲਮੀ ਸਿਤਾਰਿਆਂ ਦੇ ਵੀਡੀਓਜ਼ ਸ਼ੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੁੰਦੇ ਰਹਿੰਦੇ ਨੇ । ਪਰ ਅੱਜ ਅਸੀਂ ਤੁਹਾਡੇ ਨਾਲ ਜ਼ਿੰਦਗੀ ਦੇ ਅਸਲ ਹੀਰੋ ਯਾਨੀ ਕਿ ਸਾਡੇ ਫੌਜੀ ਵੀਰਾਂ ਦਾ ਇੱਕ ਖ਼ਾਸ ਵੀਡੀਓ ਸ਼ੇਅਰ ਕਰ ਰਹੇ ਹਾਂ । ਜੀ ਹਾਂ ਇਹ ਵੀਡੀਓ ਸ਼ੋਸ਼ਲ ਮੀਡੀਆ ਉੱਤੇ ਖੂਬ ਸੁਰਖੀਆਂ ਬਟੋਰ ਰਿਹਾ ਹੈ । ਹੋਰ ਵੇਖੋ:ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਇਕੱਠੇ ਆਏ ਨਜ਼ਰ, ਕਪਿਲ ਵੱਲੋਂ ਪੋਸਟ ਕੀਤੀ ਇਸ ਤਸਵੀਰ ਨੇ ਬਟੋਰੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਫੇਸਬੁੱਕ ‘ਤੇ Dhubri News ਨਾਂਅ ਦੇ ਪੇਜ ਨੇ ਅਸਾਮ ਰਾਈਫਲ ਬੈਂਡ (Assam Rifle Band) ਦਾ ਵੀਡੀਓ ਇੰਟਰਨੈੱਟ ਉੱਤੇ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਫੌਜੀ ਜਵਾਨ ਪੰਜਾਬੀ ਸਿੰਗਰ ਬੀ ਪਰਾਕ ਦਾ ਗੀਤ ‘ਤੇਰੀ ਮਿੱਟੀ’ ਗਾਉਂਦੇ ਹੋਏ ਨਜ਼ਰ ਆ ਰਹੇ ਨੇ । ਫੌਜੀ ਵੀਰਾਂ ਵੱਲੋਂ ਗਾਇਆ ਇਹ ਗੀਤ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ ਜਿਸ ਦੇ ਚੱਲਦੇ ਇਹ ਸ਼ੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ । ਹੁਣ ਤੱਕ ਇੱਕ ਮਿਲੀਅਨ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ, 117k ਤੋਂ ਵੱਧ ਲਾਈਕਸ ਤੇ 8 k ਤੋਂ ਵੱਧ ਵਾਰੀ ਸ਼ੇਅਰ ਹੋ ਚੁੱਕਿਆ ਹੈ । ਸਰਹੱਦਾਂ ਉੱਤੇ ਜਾਨ ਹਥੇਲੀ ‘ਤੇ ਰੱਖਣ ਵਾਲੇ ਫੌਜੀ ਜਵਾਨਾਂ ਦੇ ਇਸ ਹੁਨਰ ਦੀ ਤਾਰੀਫ ਤਾਂ ਬਣਦੀ ਹੈ । ਦੱਸ ਦਈਏ ‘ਤੇਰੀ ਮਿੱਟੀ’ ਗੀਤ ਪੰਜਾਬੀ ਗਾਇਕ ਬੀ ਪਰਾਕ ਨੇ ਬਾਲੀਵੁੱਡ ਫ਼ਿਲਮ ‘ਕੇਸਰੀ’ ‘ਚ ਗਾਇਆ ਸੀ । ਅਕਸ਼ੇ ਕੁਮਾਰ ਦੀ ਫ਼ਿਲਮ ਪਿਛਲੇ ਸਾਲ ਆਈ ਕੇਸਰੀ ਫ਼ਿਲਮ ‘ਚ ਦੇਸ਼ ਭਗਤੀ ਵਾਲੇ ਇਸ ਗੀਤ ਦੇ ਨਾਲ ਬੀ ਪਰਾਕ ਨੇ ਬਾਲੀਵੁੱਡ ਮਿਊਜ਼ਿਕ ‘ਚ ਆਪਣਾ ਡੈਬਿਊ ਕੀਤਾ ਸੀ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ ਸੀ ।

0 Comments
0

You may also like