Advertisment

ਅੱਜ ਹੈ ਗੀਤਕਾਰ ਜਾਨੀ ਦਾ ਜਨਮਦਿਨ, ਬੀ ਪਰਾਕ ਨੇ ਬਰਥਡੇਅ ਵਿਸ਼ ਕਰਦੇ ਹੋਏ ਪਾਈ ਇਮੋਸ਼ਨਲ ਪੋਸਟ

author-image
By Lajwinder kaur
New Update
ਅੱਜ ਹੈ ਗੀਤਕਾਰ ਜਾਨੀ ਦਾ ਜਨਮਦਿਨ, ਬੀ ਪਰਾਕ ਨੇ ਬਰਥਡੇਅ ਵਿਸ਼ ਕਰਦੇ ਹੋਏ ਪਾਈ ਇਮੋਸ਼ਨਲ ਪੋਸਟ
Advertisment
ਵੱਡੇ ਸਿੰਗਰਾਂ ਨੂੰ ਬਨਾਉਣ ਪਿੱਛੇ ਗੀਤਕਾਰ ਦਾ ਅਹਿਮ ਹੱਥ ਹੁੰਦਾ ਹੈ । ਇੱਕ ਗੀਤਕਾਰ ਦੇ ਸ਼ਬਦਾਂ ‘ਚ ਵੱਖਰਾ ਹੀ ਜਾਦੂ ਹੁੰਦਾ ਹੈ । ਗੀਤਕਾਰ ਦੇ ਲਿਖੇ ਗੀਤ ਕਿਸੇ ਵੀ ਸੁਣਨ ਵਾਲੇ ਦੇ ਮੂਡ ਨੂੰ ਬਦਲਣ ਦੀ ਤਾਕਤ ਰੱਖਦੇ ਨੇ ।  ਪੰਜਾਬੀ ਇੰਡਸਟਰੀ ‘ਚ ਅਜਿਹਾ ਹੀ ਸਟਾਰ ਹੈ ਜਾਨੀ । ਜਾਨੀ ਉਨ੍ਹਾਂ ਗੀਤਕਾਰਾਂ ਵਿੱਚੋਂ ਹੈ ਜਿਸ ਨੇ ਆਪਣੀ ਕਲਮ ਦੇ ਨਾਲ ਲੋਕਾਂ ਦੇ ਦਿਲਾਂ ‘ਚ ਆਪਣੀ ਖਾਸ ਥਾਂ ਬਣਾ ਲਈ ਹੈ। ਗਿੱਦੜਬਾਹਾ ਦਾ ਇੱਕ ਆਮ ਜਿਹਾ ਮੁੰਡਾ ਆਪਣੀ ਕਲਮ ਦੇ ਜ਼ੋਰ ਦੇ ਨਾਲ ਪਾਲੀਵੁੱਡ ਤੇ ਬਾਲੀਵੁੱਡ ‘ਚ ਛਾਇਆ ਹੋਇਆ ਹੈ ।
Advertisment
ਸੋਚ, ਪਛਤਾਓਗੇ, ਫਿਲਹਾਲ ਵਰਗੇ ਸੁਪਰ ਹਿੱਟ ਗੀਤ ਦੇਣ ਵਾਲੇ ਜਾਨੀ ਅੱਜ ਆਪਣਾ ਜਨਮਦਿਨ ਮਨਾ ਰਹੇ ਨੇ । ਜਿਸਦੇ ਚੱਲਦੇ ਉਨ੍ਹਾਂ ਦੇ ਪੱਕੇ ਦੋਸਤ ਬੀ ਪਰਾਕ ਨੇ ਜਾਨੀ ਦੇ ਨਾਲ ਆਪਣੀ ਦੋਸਤੀ ਦੀਆਂ ਕੁਝ ਯਾਦਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਇਹ ਵੀ ਦਿਨ ਸੀ..ਹੈਪੀ ਬਰਥਡੇਅ ਪਾਰਟਨਰ ਦੋ ਜਿਸਮ ਇੱਕ ਜਾਨ, ਜਾਨੀ 9ਸਾਲ ਹੋ ਗਏ ਨੇ ਆਪਾ ਨੂੰ ਇਕੱਠੇ ਤੇ ਅੱਗੇ ਵੀ ਇਵੇਂ ਹੀ ਰਹਾਂਗੇ’ । ਇਸ ਪੋਸਟ ਨੂੰ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ਤੇ ਫੈਨਜ਼ ਕਮੈਂਟਸ ਕਰਕੇ ਜਾਨੀ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ । ਦੱਸ ਦਈਏ ਜਾਨੀ, ਬੀ ਪਰਾਕ ਤੇ ਅਰਵਿੰਦਰ ਖਹਿਰਾ ਦੀ ਇਹ ਤਿਕੜੀ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੀ ਹੈ । ਜੇ ਗੱਲ ਕਰੀਏ ਜਾਨੀ ਦੇ ਮਿਊਜ਼ਿਕਲ ਸਫ਼ਰ ਦੀ ਤਾਂ ਉਨ੍ਹਾਂ ਨੇ 2012 ਵਿੱਚ ਇੱਕ ਧਾਰਮਿਕ ਗੀਤ "ਸੰਤ ਸਿਪਾਹੀ" ਦੇ ਨਾਲ ਆਪਣਾ ਕਰੀਅਰ  ਸ਼ੁਰੂ ਕੀਤਾ ਸੀ । ਹਾਲਾਂਕਿ, ਉਨ੍ਹਾਂ ਨੂੰ ਹਾਰਡੀ ਸੰਧੂ ਵੱਲੋਂ ਗਾਏ ਗੀਤ ‘ਸੋਚ’ ਤੋਂ ਪ੍ਰਸਿੱਧੀ ਮਿਲੀ ਸੀ । ਬੀ ਪਰਾਕ ਨੇ ਮਿਊਜ਼ਿਕ ਤੇ ਅਰਵਿੰਦਰ ਖਹਿਰਾ ਨੇ ਇਸ ਗੀਤ ਦੀ ਵੀਡੀਓ ਤਿਆਰ ਕੀਤੀ ਸੀ । ਜਾਨੀ ਨੇ  ‘ਜਾਨੀ ਤੇਰਾ ਨਾਂ’, ‘ਦਿਲ ਤੋਂ ਬਲੈਕ’, ‘ਮਨ ਭਰਿਆ’, ‘ਕਿਸਮਤ’, 'ਜੋਕਰ', 'ਬੈਕਬੋਨ', 'ਹਾਰਨਬਲੋ' ਵਰਗੇ ਸੁਪਰ ਹਿੱਟ ਗੀਤ ਲਿਖੇ ਨੇ । ਇਸ ਤੋਂ ਇਲਾਵਾ ਉਹ ਕਈ ਪੰਜਾਬੀ ਫ਼ਿਲਮਾਂ ਦੇ ਲਈ ਵੀ ਗੀਤ ਲਿਖ ਚੁੱਕੇ ਨੇ । ਇਸ ਸਾਲ ਆਈ ਸੁਪਰ ਹਿੱਟ ਫ਼ਿਲਮ ਸੁਫ਼ਨਾ ਦੇ ਗੀਤ ਵੀ ਜਾਨੀ ਦੀ ਹੀ ਕਲਮ ‘ਚੋਂ ਹੀ ਨਿਕਲੇ ਸਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment