ਦੇਖੋ ਅਜਿਹਾ ਕੀ ਕੀਤਾ ਇਸ ਬੱਚੇ ਤੇ ਵਿਅਕਤੀ ਨੇ ਕਿ ਬੀ ਪਰਾਕ ਨੇ ਮਿਲਣ ਦੀ ਇੱਛਾ ਕੀਤੀ ਜ਼ਾਹਿਰ

Written by  Aaseen Khan   |  June 23rd 2019 04:18 PM  |  Updated: June 23rd 2019 04:18 PM

ਦੇਖੋ ਅਜਿਹਾ ਕੀ ਕੀਤਾ ਇਸ ਬੱਚੇ ਤੇ ਵਿਅਕਤੀ ਨੇ ਕਿ ਬੀ ਪਰਾਕ ਨੇ ਮਿਲਣ ਦੀ ਇੱਛਾ ਕੀਤੀ ਜ਼ਾਹਿਰ

ਸ਼ੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਜਿਸ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਪਹਿਚਾਣ ਦਿੱਤੀ ਹੈ। ਇਸ ਤੋਂ ਕਈ ਲੋਕਾਂ ਦਾ ਨਾਮ ਵੀ ਬਣਿਆ ਹੈ। ਅੱਜ ਕੱਲ੍ਹ ਸ਼ੋਸ਼ਲ ਮੀਡੀਆ 'ਤੇ ਇੱਕ ਹੋਰ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ ਜਿਸ 'ਚ ਇੱਕ ਬੱਚਾ ਅਤੇ ਵਿਅਕਤੀ ਬੀ ਪਰਾਕ ਦੇ ਗੀਤ 'ਤੇ ਸ਼ਾਨਦਾਰ ਐਕਟਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਬੀ ਪਰਾਕ ਨੇ ਇਹ ਵੀਡੀਓ ਸਾਂਝੀ ਕਰ ਇਹਨਾਂ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਹੈ। ਬੀ ਪਰਾਕ ਦਾ ਕਹਿਣਾ ਹੈ " ਕਮਾਲ ਕਰਤੀ ਐਕਟਿੰਗ ਵਾਲੀ ਦੋਨਾਂ ਨੇ ਉਮੀਦ ਕਰਦਾ ਹਾਂ ਕਦੇ ਇਹਨਾਂ ਨੂੰ ਮਿਲ ਸਕਾਂ, ਜੇ ਕੋਈ ਇਹਨਾਂ ਨੂੰ ਜਾਣਦਾ ਹੈ ਤਾਂ ਆਹ ਮੇਰਾ ਸੰਦੇਸ਼ ਉਹਨਾਂ ਤੱਕ ਜ਼ਰੂਰ ਪਹੁੰਚਾ ਦੀਓ ਧੰਨਵਾਦ। ਰੱਬ ਨੇ ਚਾਹਿਆ ਤਾਂ ਜ਼ਰੂਰ ਮਿਲਾਂਗੇ। ਇਹ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ"।

ਇਸ ਵੀਡੀਓ 'ਚ ਬੱਚਾ ਤੇ ਇਹ ਵਿਅਕਤੀ ਬੀ ਪਰਾਕ ਵੱਲੋਂ ਗਾਏ ਪ੍ਰਭ ਗਿੱਲ ਦੇ ਬੱਚਾ ਗੀਤ 'ਤੇ ਇਹ ਸ਼ਾਨਦਾਰ ਐਕਟਿੰਗ ਕਰ ਰਹੇ ਹਨ। ਬੀ ਪਰਾਕ ਵੱਲੋਂ ਇਹਨਾਂ ਨੂੰ ਮਿਲਣ ਦੀ ਇੱਛਾ ਜ਼ਾਹਿਰ ਕਰਨਾ ਇਹਨਾਂ ਦੇ ਸ਼ਾਨਦਾਰ ਐਕਟ ਕਰਕੇ ਹੀ ਹੋਇਆ ਹੈ।

ਹੋਰ ਵੇਖੋ : ਜਾਨੀ ਦੇ ਜਨਮ ਦਿਨ 'ਤੇ ਬੀ ਪਰਾਕ ਨੇ ਸੰਘਰਸ਼ ਦੇ ਦਿਨਾਂ ਦੀ ਤਸਵੀਰ ਸਾਂਝੀ ਕਰ ਲਿਖਿਆ ਭਾਵੁਕ ਸੰਦੇਸ਼

ਪੰਜਾਬੀ ਅਤੇ ਬਾਲੀਵੁੱਡ 'ਚ ਵੀ ਆਪਣੀ ਅਵਾਜ਼ ਤੇ ਸੰਗੀਤ ਨਾਲ ਹਰ ਕਿਸੇ ਦੇ ਦਿਲ 'ਤੇ ਛਾਉਣ ਵਾਲੇ ਬੀ ਪਰਾਕ ਦੀ ਇਹਨਾਂ ਦੋ ਹੁਨਰ ਮੰਦ ਲੋਕਾਂ ਨੂੰ ਮਿਲਣ ਦੀ ਇੱਛਾ ਦੇਖਣਾ ਹੋਵੇਗਾ ਕਦੋਂ ਤੱਕ ਪੂਰੀ ਹੁੰਦੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network