‘ਕੇਸਰੀ’ ਫ਼ਿਲਮ ਦੇ ਗੀਤ ‘ਤੇਰੀ ਮਿੱਟੀ’ ਦੇ ਲਈ ਬੀ ਪਰਾਕ ਨੂੰ ਮਿਲਿਆ ਨੈਸ਼ਨਲ ਅਵਾਰਡ

written by Shaminder | October 25, 2021

ਗਾਇਕ ਬੀ ਪਰਾਕ (B Praak) ਨੂੰ 67ਵੇਂ ਨੈਸ਼ਨਲ ਫ਼ਿਲਮ ਪੁਰਸਕਾਰ (national Film awards 2021) ਦੇ ਦੌਰਾਨ ਸਨਮਾਨਿਤ ਕੀਤਾ ਗਿਆ ਹੈ । ਬੀ ਪਰਾਕ ਨੂੰ ਫ਼ਿਲਮ ‘ਕੇਸਰੀ’ ‘ਚ ਗਾਏ ਗੀਤ ‘ਤੇਰੀ ਮਿੱਟੀ’ ਦੇ ਲਈ ਸਨਮਾਨਿਤ ਕੀਤਾ ਗਿਆ ਹੈ । ਉਨ੍ਹਾਂ ਨੂੰ ਇਹ ਖਿਤਾਬ ਬਿਹਤਰੀਨ ਪਲੇਅ ਬੈਕ ਸਿੰਗਰ ਦੇ ਲਈ ਮਿਲਿਆ ਹੈ । ਬੀ ਪਰਾਕ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਸਰਕਾਰ ਅਤੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ ।

B Praak Jaani image From instagram

ਹੋਰ ਪੜ੍ਹੋ : ਮਾਨਸੀ ਸ਼ਰਮਾ ਨੇ ਕਰਵਾ ਚੌਥ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਪੰਜਾਬੀ ਸਿਤਾਰਿਆਂ ਜੱਸੀ ਗਿੱਲ, ਦਿਲਜੋਤ ਅਤੇ ਸਰਗੁਣ ਮਹਿਤਾ ਨੇ ਵਧਾਈ ਦਿੱਤੀ ਹੈ ।ਦੱਸ ਦਈਏ ਕਿ ਬੀ ਪਰਾਕ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਗਾਇਕ ਬੀ ਪਰਾਕ ਇਸ ਤੋਂ ਇਲਾਵਾ ਕਈ ਹਿੱਟ ਗੀਤ ਗਾ ਚੁੱਕੇ ਹਨ ।

B Praak-song image From instagram

ਜਿਸ ‘ਚ ਮਨ ਭਰ ਆਇਆ, ਫ਼ਿਲਹਾਲ, ਦਿਲ ਤੋੜ ਕੇ ਸਣੇ ਕਈ ਗੀਤ ਸ਼ਾਮਿਲ ਹਨ । ਇਨ੍ਹਾਂ ਗੀਤਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ । ਬੀ ਪਰਾਕ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ ਵਿਆਹ ਕਰਵਾਇਆ ਹੈ । ਉਨ੍ਹਾਂ ਦੀ ਪਤਨੀ ਦਾ ਨਾਂਅ ਮੀਰਾ ਹੈ ਜਿਸ ਤੋਂ ਬੀਤੇ ਸਾਲ ਉਨ੍ਹਾਂ ਦਾ ਇੱਕ ਬੇਟਾ ਵੀ ਹੋਇਆ ਹੈ ।ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ ।

 

View this post on Instagram

 

A post shared by B PRAAK(HIS HIGHNESS) (@bpraak)

You may also like