ਧਮਾਕੇਦਾਰ ਐਕਸ਼ਨ ਦੇ ਨਾਲ ਟਾਈਗਰ ਸ਼ਰਾਫ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਰਿਲੀਜ਼ ਹੋਇਆ ‘ਬਾਗੀ-3’ ਦਾ ਸ਼ਾਨਦਾਰ ਟ੍ਰੇਲਰ, ਵਿਦੇਸ਼ ‘ਚ ਦੁਸ਼ਮਣਾਂ ਦੇ ਨਾਲ ਲੋਹਾ ਲੈਂਦੇ ਆ ਰਹੇ ਨੇ ਨਜ਼ਰ, ਦੇਖੋ ਵੀਡੀਓ

Written by  Lajwinder kaur   |  February 06th 2020 02:37 PM  |  Updated: February 28th 2020 05:21 PM

ਧਮਾਕੇਦਾਰ ਐਕਸ਼ਨ ਦੇ ਨਾਲ ਟਾਈਗਰ ਸ਼ਰਾਫ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਰਿਲੀਜ਼ ਹੋਇਆ ‘ਬਾਗੀ-3’ ਦਾ ਸ਼ਾਨਦਾਰ ਟ੍ਰੇਲਰ, ਵਿਦੇਸ਼ ‘ਚ ਦੁਸ਼ਮਣਾਂ ਦੇ ਨਾਲ ਲੋਹਾ ਲੈਂਦੇ ਆ ਰਹੇ ਨੇ ਨਜ਼ਰ, ਦੇਖੋ ਵੀਡੀਓ

ਬਾਲੀਵੁੱਡ ਦੇ ਐਕਸ਼ਨ ਹੀਰੋ ਵਜੋਂ ਜਾਣੇ ਜਾਂਦੇ ਟਾਈਗਰ ਸ਼ਰਾਫ ਇੱਕ ਵਾਰ ਫਿਰ ਤੋਂ ਆਪਣੀ ਅਦਾਕਾਰੀ ਦਾ ਜੌਹਰ ਵਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਜੀ ਹਾਂ ਉਨ੍ਹਾਂ ਦੀ ਫ਼ਿਲਮ ਬਾਗੀ-3 ਦਾ ਸ਼ਾਨਦਾਰ ਟ੍ਰੇਲਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਜਿਸ ‘ਚ ਟਾਈਗਰ ਸ਼ਰਾਫ ਦੇ ਧਮਾਕੇਦਾਰ ਐਕਸ਼ਨ ਸਟੰਟ ਦੇਖਣ ਨੂੰ ਮਿਲ ਰਹੇ ਹਨ।

ਟ੍ਰੇਲਰ ‘ਚ ਦੇਖਣ ਨੂੰ ਮਿਲ ਰਿਹਾ ਹੈ ਰੌਨੀ ਯਾਨੀ ਕਿ ਟਾਈਗਰ ਸ਼ਰਾਫ ਆਪਣੇ ਭਰਾ ਯਾਨੀਕਿ ਰਿਤੇਸ਼ ਦੇਸ਼ਮੁਖ ਨੂੰ ਲੱਭਣ ਵਾਸਤੇ ਵਿਦੇਸ਼ ਪਹੁੰਚ ਜਾਂਦਾ ਹੈ। ਜਿੱਥੇ ਉਨ੍ਹਾਂ ਦਾ ਸਾਹਮਣਾ ਖਤਰਨਾਕ ਦੁਸ਼ਮਣਾਂ ਦੇ ਨਾਲ ਹੁੰਦਾ ਹੈ। ਟ੍ਰੇਲਰ ‘ਚ ਟਾਈਗਰ ਸ਼ਰਾਫ ਦੇ ਬਾਕਮਾਲ ਦੇ ਐਕਸ਼ਨ ਤੇ ਨਾਲ ਹੀ ਬਿਹਤਰੀਨ ਡਾਇਲਾਗਸ ਦੇਖਣ ਤੇ ਸੁਣਨ ਨੂੰ ਮਿਲ ਰਹੇ ਹਨ। ਇਸ ਵਾਰ ਟਾਈਗਰ ਸ਼ਰਾਫ ਦੇ ਚਾਹੁਣ ਵਾਲਿਆਂ ਨੂੰ ਤਿੰਨ ਗੁਣਾ ਹੋਰ ਜ਼ਿਆਦਾ ਐਕਸ਼ਨ ਦੇਖਣ ਨੂੰ ਮਿਲੇਗਾ। ਹੁਣ ਦੇਖਣਾ ਇਹ ਹੋਵੇਗਾ ਰੌਨੀ ਆਪਣੇ ਭਰਾ ਨੂੰ ਦੁਸ਼ਮਣ ਤੋਂ ਬਚਾ ਕਿ ਵਾਪਿਸ ਆਪਣੇ ਵਤਨ ਲੈ ਆਉਂਦਾ ਹੈ ਜਾਂ ਨਹੀਂ। ਇਹ ਤਾਂ ਫ਼ਿਲਮ ਦੇ ਰਿਲੀਜ਼ ਤੋਂ ਬਾਅਦ ਹੀ ਪਤਾ ਚੱਲ ਪਾਵੇਗਾ।

ਦੱਸ ਦਈਏ ਟਾਈਗਰ ਸ਼ਰਾਫ ਦੀ ਬਾਗੀ ਫ਼ਿਲਮਾਂ ਦੀ ਸੀਰੀਜ਼ ਨੇ ਬਾਕਸ ਆਫਿਸ 'ਤੇ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ। ਭਾਵੇਂ ਉਹ ਬਾਗੀ 1 ਹੋਵੇ ਜਾਂ ਬਾਗੀ 2 ਦੋਨਾਂ ਫ਼ਿਲਮਾਂ ਨੇ ਬਾਕਸ ਆਫ਼ਿਸ ਉੱਤੇ ਚੰਗੀ ਕਮਾਈ ਦੇ ਰਿਕਾਡਸ ਬਣੇ ਸਨ। ਹੁਣ ਇਸੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਫ਼ਾਕ੍ਸ ਸਟਾਰ ਸਟੂਡੀਓ ਅਤੇ ਸਾਜਿਦ ਨਾਡੀਆਵਾਲਾ ਨੇ ਬਾਗੀ 3 ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਟਾਈਗਰ ਸ਼ਰਾਫ ਤੋਂ ਇਲਾਵਾ ਸ਼ਰਧਾ ਕਪੂਰ, ਰਿਤੇਸ਼ ਦੇਸ਼ਮੁਖ ਤੋਂ ਇਲਾਵਾ ਕਈ ਹੋਰ ਕਲਾਕਾਰ ਨਜ਼ਰ ਆਉਣਗੇ। ਇਹ ਫ਼ਿਲਮ 6 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network