ਮਾਂ ਤੋ ਬਗੈਰ ਬੱਚਿਆਂ ਦੇ ਦਰਦ ਨੂੰ ਬਿਆਨ ਕਰਦਾ ਹੈ ਬਾਗੀ ਭੰਗੂ ਦਾ ਗੀਤ ‘ਹੱਥ ਮੇਰੀ ਮਾਂ ਦਾ’

written by Shaminder | May 09, 2022

ਮਾਂ ਸਿਰਫ਼ ਬੱਚੇ ਨੂੰ ਜਨਮ ਹੀ ਨਹੀਂ ਦਿੰਦੀ ਬਲਕਿ ਬੱਚੇ ਲਈ ਕਈ ਕੁਰਬਾਨੀਆਂ ਵੀ ਕਰਦੀ ਹੈ । ਬੱਚੇ ਦੀ ਖੁਸ਼ੀ ਦੇ ਲਈ ਹਰ ਸ਼ੈਅ ਨੂੰ ਉਹ ਦਾਅ ‘ਤੇ ਲਾ ਦਿੰਦੀ ਹੈ, ਪਰ ਬੱਚੇ ਦੀ ਹਰ ਰੀਝ ਨੂੰ ਪੂਰਾ ਕਰਨ ਦੇ ਲਈ ਸਖਤ ਮਿਹਨਤ ਕਰਦੀ ਹੈ । ਕੁਝ ਅਜਿਹੀਆਂ ਹੀ ਮਾਂ ਦੀਆਂ ਕੁਰਬਾਨੀਆਂ ਨੂੰ ਬਿਆਨ ਕਰਦਾ ਹੈ ਬਾਗੀ ਭੰਗੂ (Baagi Bhangu) ਦਾ ਗੀਤ ‘ਹੱਥ ਮੇਰੀ ਮਾਂ ਦਾ’ । ਗੀਤ ਦੀ ਫੀਚਰਿੰਗ ‘ਚ ਗੁਰਪ੍ਰੀਤ ਕੌਰ ਭੰਗੂ (Gurpreet Kaur Bhangu)  ਨਜ਼ਰ ਆ ਰਹੇ ਹਨ ।

gurpreet bhangu image From baagi bhangu song

ਹੋਰ ਪੜ੍ਹੋ : ਫ਼ਿਲਮਾਂ ‘ਚ ਕਸੈਲੇ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਗੁਰਪ੍ਰੀਤ ਭੰਗੂ ਦੇ ਦਿਲ ‘ਚ ਭਰਿਆ ਪਿਆ ਹੈ ਦਰਦ

ਸੁਖਬੀਰ ਗਿੱਲ ਵੱਲੋਂ ਇਸ ਦਾ ਵੀਡੀਓ ਤਿਆਰ ਕੀਤਾ ਗਿਆ ਹੈ ।ਵੀਡੀਓ ਦੀ ਸ਼ੁਰੂਆਤ ‘ਚ ਤੁਸੀਂ ਵੇਖ ਸਕਦੇ ਹੋ ਕਿ ਸੁਖਬੀਰ ਗਿੱਲ ਨੇ ਲਿਖਿਆ ਹੈ, ਉਸ ਨੇ ਓਹੀ ਕੁਝ ਇਸ ਵੀਡੀਓ ‘ਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਉਸ ਦੇ ਖ਼ੁਦ ਦੇ ਨਾਲ ਬੀਤੀਆਂ ਹਨ । ਗੀਤ ਦੇ ਬੋਲ ਸੁਖਪਾਲ ਔਜਲਾ ਦੇ ਵੱਲੋਂ ਲਿਖੇ ਗਏ ਹਨ ।

gurpreet bhangu- image From Baagi Bhangu Song

ਹੋਰ ਪੜ੍ਹੋ :  ਇੱਕੋ ਫਰੇਮ ‘ਚ ਨਜ਼ਰ ਆਈਆਂ ਪੰਜਾਬੀ ਫ਼ਿਲਮੀ ਜਗਤ ਦੀ ਦਿੱਗਜ ਅਦਾਕਾਰਾਂ, ਰੁਪਿੰਦਰ ਰੂਪੀ ਨੇ ਸਾਂਝੀ ਕੀਤੀ ਇਹ ਖ਼ਾਸ ਤਸਵੀਰ

ਇਸ ਗੀਤ ‘ਚ ਮਾਂ ਵਿਹੂਣੇ ਬੱਚਿਆਂ ਦੇ ਦਰਦ ਨੂੰ ਬਿਆਨ ਕੀਤਾ ਗਿਆ ਹੈ ਜਿਨ੍ਹਾਂ ਬੱਚਿਆਂ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਜਾਂਦਾ ਹੈ, ਉਨ੍ਹਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੋ ਜਾਂਦੀ ਹੈ ।ਕਿਉਂਕਿ ਆਪਣੇ ਬੱਚੇ ਦਾ ਦਰਦ ਸਿਰਫ਼ ਮਾਂ ਹੀ ਸਮਝ ਸਕਦੀ ਹੈ ।ਬੱਚੇ ਦੇ ਪਿਆਰ ਦੇ ਅੱਗੇ ਉਹ ਆਪਣੀ ਬੀਮਾਰੀ ਦੀ ਵੀ ਪਰਵਾਹ ਨਹੀਂ ਕਰਦੀ ਅਤੇ ਅਖੀਰ ਪਰਲੋਕ ਸਿਧਾਰ ਜਾਂਦੀ ਹੈ ।

image From Baagi Bhangu Song

ਇਸ ਗੀਤ ਦੇ ਬੋਲ ਬਹੁਤ ਹੀ ਪਿਆਰੇ ਹਨ ਅਤੇ ਸੁਖਬੀਰ ਗਿੱਲ ਨੇ ਆਪਣੀ ਜ਼ਿੰਦਗੀ ਦੇ ਨਾਲ ਜੁੜੀ ਹਕੀਕਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ । ਇਹ ਗੀਤ ਹਰ ਕਿਸੇ ਨੂੰ ਭਾਵੁਕ ਕਰ ਰਿਹਾ ਹੈ ਅਤੇ ਹਰ ਉਸ ਬੱਚੇ ਦੇ ਦਰਦ ਨੂੰ ਬਿਆਨ ਕਰ ਰਿਹਾ ਹੈ । ਜਿਸ ਦੀ ਮਾਂ ਇਸ ਦੁਨੀਆ ‘ਤੇ ਨਹੀਂ ਹੈ ਜਾਂ ਫਿਰ ਜਿਸ ਬੱਚੇ ਨੇ ਬਚਪਨ ‘ਚ ਹੀ ਆਪਣੀ ਮਾਂ ਨੂੰ ਗੁਆ ਦਿੱਤਾ ਸੀ ।

You may also like