ਦਿਲਪ੍ਰੀਤ ਢਿੱਲੋਂ ਬਣ ਗਏ ਨੇ ਸਰਪੰਚ ,ਮਨਾ ਰਹੇ ਨੇ ਖੁਸ਼ੀਆਂ ,ਵੇਖੋ ਵੀਡਿਓ 

Written by  Shaminder   |  December 01st 2018 05:20 AM  |  Updated: December 01st 2018 05:20 AM

ਦਿਲਪ੍ਰੀਤ ਢਿੱਲੋਂ ਬਣ ਗਏ ਨੇ ਸਰਪੰਚ ,ਮਨਾ ਰਹੇ ਨੇ ਖੁਸ਼ੀਆਂ ,ਵੇਖੋ ਵੀਡਿਓ 

ਬਾਣੀ ਸੰਧੂ ਅਤੇ ਦਿਲਪ੍ਰੀਤ ਢਿਲੋਂ ਦਾ ਗੀਤ ਸਰਪੰਚੀ ਰਿਲੀਜ਼ ਹੋ  ਚੁੱਕਿਆ ਹੈ । ਇਸ ਗੀਤ 'ਚ ਇੱਕ ਖੁਸ਼ਹਾਲ ਜੱਟ ਦੀ ਗੱਲ ਕੀਤੀ ਗਈ ਹੈ ਜਿਸ ਕੋਲ ਪ੍ਰਮਾਤਮਾ ਦਾ ਦਿੱਤਾ ਸਭ ਕੁਝ ਹੈ ਪਰ ਹੁਣ ਇਨਸਾਨ ਤਾਂ ਇਨਸਾਨ ਹੈ । ਉਸ ਨੂੰ ਹਰ ਵੇਲੇ ਕੁਝ ਨਾ ਕੁਝ ਚਾਹਤ ਰਹਿੰਦੀ ਹੀ ਹੈ । ਇਹ ਜੱਟ ਹੁਣ ਸਰਪੰਚੀ ਦੀ ਇੱਛਾ ਰੱਖਦਾ ਹੈ ਕਿਉਂ ਕਿ ਇਸ ਜੱਟ ਕੋਲ ਨਾਂ ਤਾਂ ਪੈਸੇ ਦੀ ਕਮੀ ਹੈ ਅਤੇ ਨਾਂ ਹੀ ਕਿਸੇ ਹੋਰ ਚੀਜ਼ ।

ਹੋਰ ਵੇਖੋ : ਵਿਆਹ ਤੋਂ ਬਾਅਦ ਸ਼ੂਟ ਹੋ ਰਿਹਾ ਹੈ ਦਿਲਪ੍ਰੀਤ ਢਿੱਲੋਂ ਦਾ ਪਰੀ-ਵੈਡਿੰਗ, ਵੇਖੋ ਪਹਿਲੀ ਝੱਲਕ

https://www.instagram.com/p/BqzIkzIhWCa/

ਇਸ ਜੱਟ ਦਾ ਰੁਤਬਾ ਏਨਾ ਕੁ ਹੈ ਕਿ ਹਰ ਕੋਈ ਉਸ ਨੂੰ ਸਲਾਮ ਕਰਦਾ ਹੈ ਅਤੇ ਥਾਣੇਦਾਰ ਵੀ ਉਸ ਦੇ ਘਰ ਆਉਂਦਾ ਹੈ ।ਆਖਿਰਕਾਰ ਉਸ ਦੀ ਸਰਪੰਚੀ ਦੀ ਇੱਛਾ ਵੀ ਪੂਰੀ ਹੋ ਜਾਂਦੀ ਹੈ ਅਤੇ ਉਸ ਦੀ ਜਿੱਤ ਨੂੰ ਵੇਖ ਕੇ ਵੈਰੀਆਂ ਦੀ ਹਿੱਕ 'ਤੇ ਸੱਪ ਲੇਟਣ ਲੱਗ ਜਾਂਦੇ ਨੇ । ਇਸ ਗੀਤ ਦੇ ਬੋਲ ਜੱਸੀ ਲੋਹਕਾ ਨੇ ਲਿਖੇ ਨੇ ਅਤੇ ਮਿਊਜ਼ਿਕ ਦਿੱਤਾ ਹੈ ਵੈਸਟਰਨ ਪੇਂਡੂ ਨੇ ।

ਹੋਰ ਵੇਖੋ :ਜੱਟ ਦੇ ਫਲੈਗ ਲੈ ਕੇ ਹਾਜ਼ਰ ਨੇ ਜੈਜ਼ੀ ਬੀ ਅਤੇ ਕੌਰ ਬੀ, ਵੇਖੋ ਐਕਸਕਲਿਊੁਸਿਵ ਵੀਡਿਓ ਪੀਟੀਸੀ ਪੰਜਾਬੀ ‘ਤੇ

dilpreet dhillon new song dilpreet dhillon new song

ਇਸ ਗੀਤ ਦਾ ਵੀਡਿਓ ਬਹੁਤ ਹੀ ਖੁਬਸੂਰਤ ਤਰੀਕੇ ਨਾਲ ਫਿਲਮਾਇਆ ਗਿਆ ਹੈ ਅਤੇ ਫੀਚਰਿੰਗ ਚ ਦਿਲਪ੍ਰੀਤ ਢਿੱਲੋਂ ਖੁਦ ਹਨ । ਦਿਲਪ੍ਰੀਤ ਢਿੱਲੋਂ ਦੇ ਇਸ ਗੀਤ ਨੂੰ ਗਾਇਕ ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ਅਤੇ ਦਿਲਪ੍ਰੀਤ ਢਿੱਲੋਂ ਅਤੇ ਬਾਣੀ ਸੰਧੂ ਨੂੰ ਵਧਾਈ ਦਿੱਤੀ ਹੈ । ਦਿਲਪ੍ਰੀਤ ਢਿੱਲੋਂ ਨੂੰ ਵੀ ਉਮੀਦ ਹੈ ਸਰੋਤਿਆਂ ਦਾ ਭਰਵਾਂ ਪਿਆਰ ਇਸ ਗੀਤ ਨੂੰ ਮਿਲੇਗਾ ।

dilpreet dhillon new song dilpreet dhillon new song

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network