ਕਿਸ ਫਿਲਮ ਨੇ ਸ਼ਾਹਰੁਖ ਨੂੰ ਦਿੱਤੀ ਪਹਿਚਾਣ ਦੇਖੋ ਵੀਡਿਓ 

written by Rupinder Kaler | November 13, 2018

ਕਿੰਗ ਆਫ ਰੋਮਾਂਸ ਦੇ ਨਾਂ ਨਾਲ ਜਾਣੇ ਜਾਂਦੇ ਸ਼ਾਹਰੁਖ ਖਾਨ ਨੂੰ ਉਹਨਾਂ ਦੀ ਫਿਲਮ 'ਬਾਜ਼ੀਗਰ' ਨੇ ਹੀ ਤਰੱਕੀ ਦੀਆਂ ਬੁਲੰਦੀਆਂ 'ਤੇ ਪਹੁੰਚਾਇਆ ਸੀ । ਇਸ ਫਿਲਮ ਵਿੱਚ ਉਹਨਾਂ ਦਾ ਨੈਗਟਿਵ ਰੋਲ ਸੀ ਪਰ ਫਿਰ ਵੀ ਉਹਨਾਂ ਨੂੰ ਇਸ ਫਿਲਮ ਨੇ ਨਾ ਸਿਰਫ ਤਰੱਕੀ ਦਵਾਈ ਬਲਕਿ ਉਹਨਾਂ ਦਾ ਨਾਂ ਵੱਡੇ ਕਲਾਕਾਰਾਂ ਵਿੱਚ ਗਿਣਿਆ ਜਾਣ ਲੱਗਿਆ। ਅਬਾਸ ਮਸਤਾਨ ਵੱਲੋਂ ਨਿਰਦੇਸ਼ਿਤ ਇਸ ਫਿਲਮ ਨੂੰ ਰਿਲੀਜ਼ ਹੋਇਆ 25 ਸਾਲ ਹੋ ਗਏ ਹਨ ।

ਹੋਰ ਵੇਖੋ : ਕਿਸ ਫਿਲਮ ਨੇ ਸ਼ਾਹਰੁਖ ਨੂੰ ਦਿੱਤੀ ਪਹਿਚਾਣ ਦੇਖੋ ਵੀਡਿਓ

Watch: Shah Rukh Khan Enjoys Golgappas After Zero Trailer Launch Shah Rukh Khan

ਇਸ ਮੌਕੇ 'ਤੇ ਸ਼ਾਹਰੁਖ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਉਹਨਾਂ ਦਾ ਮਸ਼ਹੂਰ ਡਾਈਲੌਗ ਬੋਲਦੇ ਨਜ਼ਰ ਆ ਰਹੇ ਹਨ । ਡਾਈਲੌਗ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਸ਼ਾਹਰੁਖ ਖਾਨ ਕਹਿੰਦੇ ਹਨ 'ਕਭੀ ਕਭੀ ਕਭੀ ਜੀਤਨੇ ਕੇ ਲਿਏ ਕੁਸ਼ ਹਾਰਨਾ ਪੜਤਾ ਹੈ ….ਔਰ ਹਾਰ ਕਰ ਜੀਤਨੇ ਵਾਲੇ ਕੋ ਬਾਜ਼ੀਗਰ ਕਹਿਤੇ ਹੈ'

ਹੋਰ ਵੇਖੋ : ਭਰੇ ਪੂਰੇ ਪਰਿਵਾਰ ‘ਚ ਵੱਸਣ ਜਾ ਰਹੀ ਹੈ ਦੀਪਿਕਾ ਪਾਦੂਕੋਣ ,ਜਾਣੋ ਦੀਪਿਕਾ ਦੇ ਸਹੁਰਾ ਪਰਿਵਾਰ ਬਾਰੇ

[embed]https://www.facebook.com/IamSRK/videos/305661900272177/[/embed]

ਸ਼ਾਹਰੁਖ ਖਾਨ ਨੇ ਇਸ ਵੀਡਿਓ ਦੇ ਨਾਲ ਆਪਣੇ ਨਾਲ ਕੰਮ ਕਰਨ ਵਾਲੇ ਸਿਤਾਰਿਆਂ ਦਾ ਵੀ ਧੰਨਵਾਦ ਕੀਤਾ ਹੈ, ਖਾਸ ਕਰਕੇ ਕਾਜੋਲ ਅਤੇ ਸ਼ਿਲਪਾ ਸ਼ੈੱਟੀ ਦਾ ਜਿਹੜੀਆਂ ਕਿ ਸ਼ਾਹਰੁਖ ਦੇ ਨਾਲ ਫਿਲਮ ਵਿੱਚ ਰੋਮਾਂਸ ਕਰਦੀਆਂ ਦਿਖਾਈ ਦਿੱਤੀਆ ਸਨ । ਇਸ ਫਿਲਮ ਦੇ ਜਰੀਏ ਹੀ ਸ਼ਿਲਪਾ ਸ਼ੈੱਟੀ ਨੇ ਬਾਲੀਵੁੱਡ ਵਿੱਚ ਪੈਰ ਧਰਿਆ ਸੀ ।

You may also like