Advertisment

ਧਰਤੀ ਨੂੰ ਬਚਾਉਣ ਲਈ ਅਜਿਹੀ ਸੇਵਾ ਨਿਭਾ ਰਹੇ ਹਨ ਪਦਮ ਸ਼੍ਰੀ ਬਾਬਾ ਸੇਵਾ ਸਿੰਘ ਜੀ

author-image
By Aaseen Khan
New Update
ਧਰਤੀ ਨੂੰ ਬਚਾਉਣ ਲਈ ਅਜਿਹੀ ਸੇਵਾ ਨਿਭਾ ਰਹੇ ਹਨ ਪਦਮ ਸ਼੍ਰੀ ਬਾਬਾ ਸੇਵਾ ਸਿੰਘ ਜੀ
Advertisment
ਦੁਨੀਆਂ ਜਿਵੇਂ ਜਿਵੇਂ ਤਰੱਕੀ ਦੇ ਰਾਹਵਾਂ 'ਤੇ ਅੱਗੇ ਵੱਲ ਵੱਧ ਰਹੀ ਹੈ ਉਸ ਦੇ ਨਾਲ ਹੈ ਇਨਸਾਨ ਧਰਤੀ ਨੂੰ ਹੋਰ ਗੰਧਲਾ ਅਤੇ ਪ੍ਰਦੂਸ਼ਿਤ ਕਰਦਾ ਜਾ ਰਿਹਾ ਹੈ। ਪਰ ਬਹੁਤ ਸਾਰੇ ਰੱਬ ਰੂਪੀ ਵਿਅਕਤੀ ਅਜਿਹੇ ਹਨ ਜਿੰਨ੍ਹਾਂ ਨੂੰ ਵਾਤਾਵਰਣ ਅਤੇ ਗਰਮ ਹੁੰਦੀ ਧਰਤੀ ਦਾ ਫ਼ਿਕਰ ਹੈ। ਅਜਿਹਾ ਹੀ ਨਾਮ ਹੈ ਫਾਦਰਸ ਆਫ਼ ਟ੍ਰੀ ਦੇ ਨਾਮ ਨਾਲ ਜਾਣੇ ਜਾਂਦੇ ਬਾਬਾ ਸੇਵਾ ਸਿੰਘ। ਬਾਬਾ ਸੇਵਾ ਸਿੰਘ ਜਿੰਨ੍ਹਾਂ ਨੇ ਖਡੂਰ ਸਾਹਿਬ ਨੂੰ ਜਾਂਦੀਆਂ ਸੜ੍ਹਕਾਂ ਦਾ ਰੰਗ ਰੂਪ ਹੀ ਬਦਲ ਕਰ ਰੱਖ ਦਿੱਤਾ ਹੈ। ਇਹਨਾਂ ਸੜ੍ਹਕਾਂ 'ਤੇ ਚਾਰੇ ਪਾਸੇ ਦਰਖ਼ਤ ਅਤੇ ਹਰਿਆਲੀ ਹੀ ਦਿਖਾਈ ਦਿੰਦੀ ਹੈ। ਦਰਅਸਲ ਬਾਬਾ ਸੇਵਾ ਸਿੰਘ ਤੇ ਉਹਨਾਂ ਦੇ ਸੇਵਾਦਾਰਾਂ ਨੇ 2004 'ਚ ਗੁਰੂ ਅਰਜਨ ਦੇਵ ਜੀ ਦੇ 500 ਵੇਂ ਪ੍ਰਕਾਸ਼ ਪੁਰਬ 'ਤੇ ਵਾਤਾਵਰਣ ਨੂੰ ਬਚਾਉਣ ਦਾ ਟੀਚਾ ਮਿੱਥਿਆ ਤੇ ਖਡੂਰ ਸਾਹਿਬ ਨੂੰ ਜਾਣ ਵਾਲੀਆਂ ਸੜ੍ਹਕਾਂ ਦੇ ਆਲੇ ਦੁਆਲੇ 25000 ਤੋਂ ਵੱਧ ਪੌਦੇ ਲਗਾਏ ਜਿਹੜੇ ਹੁਣ ਹਰੇ ਭਰੇ ਦਰਖ਼ਤ ਬਣ ਚੁੱਕੇ ਹਨ। ਵਾਤਾਵਰਣ ਬਚਾਉਣ ਦੇ ਉਹਨਾਂ ਦੇ ਇਸ ਮਹਾਨ ਟੀਚੇ ਲਈ ਬਾਬਾ ਸੇਵਾ ਸਿੰਘ ਨੂੰ 2010 'ਚ ਭਾਰਤ ਦੇ ਰਾਸ਼ਟਰਪਤੀ ਕੋਲੋਂ 'ਪਦਮ ਸ਼੍ਰੀ' ਦਾ ਸਨਮਾਨ ਵੀ ਮਿਲ ਚੁੱਕਿਆ ਹੈ। ਹੋਰ ਵੇਖੋ : ਸਤਿੰਦਰ ਸਰਤਾਜ ਨੇ ਸਾਂਝੀ ਕੀਤੀ ਗੁਰਮੁਖੀ ਦੇ ਇਹਨਾਂ ਬੇਟੇ ਬੇਟੀਆਂ ਦੀ ਵੀਡੀਓ ਬਾਬਾ ਸੇਵਾ ਸਿੰਘ ਜੀ ਨੇ ਇਹ ਸੇਵਾ ਚਾਰ ਸੂਬਿਆਂ 'ਚ ਹੋਰ ਸ਼ੁਰੂ ਕੀਤੀ ਜਿਸ ਦੇ ਤਹਿਤ ਉਹ 450 ਕਿਲੋਮੀਟਰ ਦੇ ਵਿਚ 4 ਲੱਖ ਪੌਦੇ ਲਗਾ ਚੁੱਕੇ ਹਨ। ਜੇਕਰ ਧਰਤੀ ਨੂੰ ਇਨਸਾਨ ਦੇ ਰਹਿਣ ਲਈ ਬਚਾਉਣਾ ਹੈ ਤਾਂ ਬਾਬਾ ਸੇਵਾ ਸਿੰਘ ਵਰਗੇ ਵਾਤਾਵਰਣ ਪ੍ਰੇਮੀਆਂ ਦੀ ਬਹੁਤ ਜ਼ਰੂਰਤ ਹੈ ਅਤੇ ਉਹਨਾਂ ਦੇ ਅਜਿਹੇ ਟੀਚੇ ਤੋਂ ਸਾਨੂੰ ਵੀ ਕੁਝ ਸਿੱਖਣ ਦੀ ਲੋੜ ਹੈ। ਆਓ ਰਲ ਮਿਲ ਕੇ ਵਾਤਾਵਰਣ ਨੂੰ ਬਚਾਉਣ ਲਈ ਹੰਬਲਾ ਮਾਰੀਏ ਤੇ ਵਾਤਾਵਰਣ ਨੂੰ ਸਾਫ ਸੁਥਰਾ ਕਰਨ ਦਾ ਬੀੜਾ ਚੁੱਕੀਏ।
Advertisment

Stay updated with the latest news headlines.

Follow us:
Advertisment
Advertisment
Latest Stories
Advertisment