ਗਾਇਕ ਰੌਸ਼ਨ ਪ੍ਰਿੰਸ 'ਤੇ ਬੱਬਲ ਰਾਏ ਵੀ ਬਣਨਗੇ ਗਿੱਪੀ ਗਰੇਵਾਲ ਦੀ ਇਸ ਨਵੀਂ ਫ਼ਿਲਮ ਦੀ ਸ਼ਾਨ

Written by  Aaseen Khan   |  August 03rd 2019 10:49 AM  |  Updated: August 03rd 2019 10:49 AM

ਗਾਇਕ ਰੌਸ਼ਨ ਪ੍ਰਿੰਸ 'ਤੇ ਬੱਬਲ ਰਾਏ ਵੀ ਬਣਨਗੇ ਗਿੱਪੀ ਗਰੇਵਾਲ ਦੀ ਇਸ ਨਵੀਂ ਫ਼ਿਲਮ ਦੀ ਸ਼ਾਨ

ਗਿੱਪੀ ਗਰੇਵਾਲ ਦੀ ਫ਼ਿਲਮ ਇੱਕ ਸੰਧੂ ਹੁੰਦਾ ਸੀ ਜਿਸ ਦਾ ਹਾਲ ਹੀ 'ਚ ਐਲਾਨ ਕੀਤਾ ਗਿਆ ਹੈ। ਰਾਕੇਸ਼ ਮਹਿਤਾ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਇਸ ਫ਼ਿਲਮ ਦਾ ਸ਼ੂਟ ਵੀ ਸ਼ੁਰੂ ਹੋ ਚੁੱਕਿਆ ਹੈ। ਫ਼ਿਲਮ 'ਚ ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਅਤੇ ਸਮਾਜ ਸੇਵੀ ਅਨਮੋਲ ਕਵਾਤਰਾ ਤਾਂ ਡੈਬਿਊ ਕਰਨ ਜਾ ਰਹੇ ਹਨ ਨਾਲ ਹੀ ਦੱਸ ਦਈਏ ਗਾਇਕ 'ਤੇ ਅਦਾਕਾਰ ਰੌਸ਼ਨ ਪ੍ਰਿੰਸ ਵੀ ਫ਼ਿਲਮ 'ਚ ਅਹਿਮ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ।

ਰੌਸ਼ਨ ਪ੍ਰਿੰਸ ਨੇ ਸ਼ੋਸ਼ਲ ਮੀਡੀਆ 'ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਉਹ ਇਸ ਫ਼ਿਲਮ 'ਚ ਗਿੱਲ ਨਾਮ ਦੇ ਕਿਰਦਾਰ 'ਚ ਨਜ਼ਰ ਆਉਣਗੇ ਜਿਹੜਾ ਸੰਧੂ ਦਾ ਆਦੀ ਹੁੰਦਾ ਸੀ। ਇਸ ਤੋਂ ਤਾਂ ਲੱਗਦਾ ਹੈ ਕਿ ਰੌਸ਼ਨ ਪ੍ਰਿੰਸ ਫ਼ਿਲਮ 'ਚ ਗਿੱਪੀ ਗਰੇਵਾਲ ਦੇ ਦੋਸਤ ਦਾ ਕਿਰਦਾਰ ਨਿਭਾਉਣ ਵਾਲੇ ਹਨ। ਫਿਲਹਾਲ ਉਹਨਾਂ ਹੋਰ ਜਾਣਕਾਰੀ ਆਉਣ ਵਾਲੇ ਸਮੇਂ 'ਚ ਸਾਂਝੀ ਕਰਨ ਲਈ ਕਿਹਾ ਹੈ।ਇਹਨਾਂ ਤੋਂ ਇਲਾਵਾ ਬੱਬਲ ਰਾਏ ਵੀ ਫ਼ਿਲਮ 'ਚ ਅਦਾਕਾਰੀ ਦੇ ਜਲਵੇ ਬਿਖੇਰਨ ਵਾਲੇ ਹਨ। ਬੱਬਲ ਰਾਏ ਇਸ ਫ਼ਿਲਮ 'ਚ ਡਿੰਪੀ ਬਰਾੜ ਦੇ ਰੋਲ 'ਚ ਨਜ਼ਰ ਆਉਣਗੇ।

ਹੋਰ ਵੇਖੋ : ਨਿੱਕਾ ਜ਼ੈਲਦਾਰ 3 ਦੀ ਸ਼ੁਰੂ ਹੋਈ ਐਡੀਟਿੰਗ, ਜਗਦੀਪ ਸਿੱਧੂ ਨੇ ਸਾਂਝੀ ਕੀਤੀ ਤਸਵੀਰ

ਗੋਲਡਨ ਬ੍ਰਿਜ ਫ਼ਿਲਮਜ਼ ਦੇ ਪ੍ਰੋਡਕਸ਼ਨ 'ਚ ਬਣਾਈ ਜਾ ਰਹੀ ਹੈ ਫ਼ਿਲਮ ਇੱਕ ਸੰਧੂ ਹੁੰਦਾ ਸੀ 8 ਮਈ 2020 'ਚ ਪਰਦੇ ਤੇ ਦੇਖਣ ਨੂੰ ਮਿਲਣ ਵਾਲੀ ਹੈ। ਰੌਸ਼ਨ ਪ੍ਰਿੰਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ 15 ਨਵੰਬਰ ਨੂੰ ਰੁਬੀਨਾ ਬਾਜਵਾ ਨਾਲ ਫ਼ਿਲਮ ਨਾਨਕਾ ਮੇਲ ਲੈ ਕੇ ਆ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network