Advertisment

ਅਜੋਕੇ ਸਮੇਂ ਦੀਆਂ ਸਮੱਸਿਆਵਾਂ ਨੂੰ ਦਰਸਾਉਂਦੀ ‘ਪੋਸਤੀ’ ਫ਼ਿਲਮ ਦੀ ਰਿਲੀਜ਼ ਡੇਟ ਆਈ ਸਾਹਮਣੇ

author-image
By Lajwinder kaur
New Update
ਅਜੋਕੇ ਸਮੇਂ ਦੀਆਂ ਸਮੱਸਿਆਵਾਂ ਨੂੰ ਦਰਸਾਉਂਦੀ ‘ਪੋਸਤੀ’ ਫ਼ਿਲਮ ਦੀ ਰਿਲੀਜ਼ ਡੇਟ ਆਈ ਸਾਹਮਣੇ
Advertisment
ਬੱਬਲ ਰਾਏ ਦੀ ਮੋਸਟ ਅਵੇਟਡ ਫ਼ਿਲਮ
Advertisment
‘ਪੋਸਤੀ’ ਜਿਸ ਨੂੰ ਲੈ ਕੇ ਦਰਸ਼ਕ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ । ਹੁਣ ਪ੍ਰਸ਼ੰਸਕਾਂ ਦੇ ਲਈ ਚੰਗੀ ਖਬਰ ਇਹ ਹੈ ਕਿ ਫ਼ਿਲਮ ਦੀ ਰਿਲੀਜ਼ ਡੇਟ ਸਾਹਮਣੇ ਆ ਗਈ ਹੈ। ਜੀ ਹਾਂ ਪੋਸਤੀ ਫ਼ਿਲਮ ਆਖੀਰਕਾਰ ਰਿਲੀਜ਼ ਹੋਣ ਜਾ ਰਹੀ ਹੈ। ਹੋਰ ਪੜ੍ਹੋ : ਫੋਟੋਗ੍ਰਾਫਰ ਨੇ ਸਾਰਾ ਅਲੀ ਖ਼ਾਨ ਨੂੰ ਮਾਰਿਆ ਧੱਕਾ, ਅਦਾਕਾਰਾ ਨੇ ਗੁੱਸੇ 'ਚ ਦਿੱਤੀ ਇਹ ਪ੍ਰਤੀਕਿਰਿਆ posti ਬੱਬਲ ਰਾਏ, ਰਘਵੀਰ ਬੋਲੀ, ਪ੍ਰਿੰਸ ਕੰਵਲਜੀਤ ਸਿੰਘ ਸਟਾਰਰ ਇਹ ਫ਼ਿਲਮ 3 ਜੂਨ, 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਖੁਦ ਬੱਬਲ ਰਾਏ ਨੇ ਇਸ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਜਮਾਂ ਟੈਸ਼ਣ ਨਈਓ ਲੈਂਦਾਂ ਨੀ ਤੇਰਾ ਯਾਰ ਪੋਸਤੀ ਆ..ਪੋਸਤੀ ਦੁਨੀਆ ਭਰ ਦੇ ਸਿਨੇਮਾ ਘਰਾਂ ਚ 3 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਨਾਲ ਹੀ ਉਨ੍ਹਾਂ ਨੇ ਫ਼ਿਲਮ ਦੀ ਬਾਕੀ ਦੀ ਸਟਾਰ ਕਾਸਟ ਨੂੰ ਟੈਗ ਕੀਤਾ ਹੈ।
Advertisment
ਹੋਰ ਪੜ੍ਹੋ: 'ਰਾਮ ਤੇਰੀ ਗੰਗਾ ਮੈਲੀ' ਫ਼ਿਲਮ ਦੀ ਹੀਰੋਇਨ ਮੰਦਾਕਿਨੀ 26 ਸਾਲ ਬਾਅਦ ਅਦਾਕਾਰੀ ਦੇ ਖੇਤਰ ‘ਚ ਕਰਨ ਜਾ ਰਹੀ ਹੈ ਵਾਪਸੀ Babbal Rai Latest Song Gabhru On Trending From Movie Posti ਫ਼ਿਲਮ ‘ਪੋਸਤੀ’ ਦੇ ਰਾਹੀਂ ਨਸ਼ਾਖੋਰੀ ਤੇ ਹੋਰ ਸਮਾਜਿਕ ਬੁਰਾਈਆਂ ਨੂੰ ਸ਼ਾਨਦਾਰ ਢੰਗ ਦੇ ਨਾਲ ਵੱਡੇ ਪਰਦੇ ਉੱਤੇ ਪੇਸ਼ ਕੀਤਾ ਜਾਵੇਗਾ । ਰਾਣਾ ਰਣਬੀਰ ਵੱਲੋਂ ਇਸ ਫ਼ਿਲਮ ਦੀ ਕਹਾਣੀ ਲਿਖੀ ਗਈ ਹੈ । ਫ਼ਿਲਮ ‘ਚ ਨਜ਼ਰ ਆਉਣਗੇ ਬੱਬਲ ਰਾਏ, ਰਘਵੀਰ ਬੋਲੀ, ਪ੍ਰਿੰਸ ਕੰਵਲਜੀਤ ਸਿੰਘ, ਜ਼ਰੀਨ ਖ਼ਾਨ, ਸੁਰੀਲੀ ਗੌਤਮ, ਜੱਸ ਢਿੱਲੋ, ਵੱਡਾ ਗਰੇਵਾਲ, ਮਲਕੀਤ ਰੌਣੀ, ਵਰਗੇ ਕਈ ਹੋਰ ਨਾਮੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਨਿਰਦੇਸ਼ਕ ਦੇ ਤੌਰ ‘ਤੇ ਰਾਣਾ ਰਣਬੀਰ ਦੀ ਇਹ ਦੂਜੀ ਫ਼ਿਲਮ ਹੈ । ਇਸ ਤੋਂ ਪਹਿਲਾਂ ਫ਼ਿਲਮ ‘ਅਸੀਸ’ ਵਰਗੀ ਸ਼ਾਨਦਾਰ ਫ਼ਿਲਮ ਪੰਜਾਬੀ ਸਿਨੇਮਾ ਜਗਤ ਨੂੰ ਦੇ ਚੁੱਕੇ ਨੇ । ਪੋਸਤੀ ਫ਼ਿਲਮ ਨੂੰ ਗਿੱਪੀ ਗਰੇਵਾਲ ਤੇ ਰਵਨੀਤ ਕੌਰ ਗਰੇਵਾਲ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ ।  
 
View this post on Instagram
 

A post shared by Babbal Rai (@babbalrai9)

Advertisment

Stay updated with the latest news headlines.

Follow us:
Advertisment
Advertisment
Latest Stories
Advertisment