ਕਿ ਬੱਬਲ ਰਾਏ ਬਣਾਉਣਗੇ ਆਪਣੇ ਜਨਮ ਸਥਾਨ ਉੱਤੇ ਅਗਲਾ ਗੀਤ

Written by  Gourav Kochhar   |  April 23rd 2018 08:31 AM  |  Updated: April 23rd 2018 08:36 AM

ਕਿ ਬੱਬਲ ਰਾਏ ਬਣਾਉਣਗੇ ਆਪਣੇ ਜਨਮ ਸਥਾਨ ਉੱਤੇ ਅਗਲਾ ਗੀਤ

ਪੰਜਾਬੀ ਸੰਗੀਤ ਪ੍ਰੇਮੀਆਂ ਲਈ ਇਸ ਸਾਲ ਬਹੁਤ ਸਾਰੇ ਨਵੇਂ ਤੇ ਵਧੀਆ ਟਰੈਕ ਰਿਲੀਜ਼ ਹੋ ਰਹੇ ਹਨ | ਪਰ ਸੰਗੀਤ ਪ੍ਰੇਮੀ ਆਪਣੇ ਪਸੰਦੀਦਾ ਗਾਇਕਾਂ ਦੇ ਗੀਤ ਸੁਨਣ ਦੀ ਉਡੀਕ ਕਰ ਰਹੇ ਹਨ | ਗਾਇਕ ਬੱਬਲ ਰਾਏ Babbal Rai ਨੇ ਹਾਲੇ ਤਕ ਇਸ ਸਾਲ ਇਕ ਵੀ ਗੀਤ ਜਾਰੀ ਨਹੀਂ ਕੀਤਾ ਹੈ | ਪਰ ਚੰਗੀ ਖ਼ਬਰ ਇਹ ਹੈ ਕਿ ਉਹ ਜਲਦ ਹੀ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ |

ਬੱਬਲ ਰਾਏ Babbal Rai ਦਾ ਆਉਣ ਵਾਲਾ ਗੀਤ ਪਹਿਲਾਂ ਹੀ ਸਾਨੂੰ ਵਧੀਆ ਵਾਈਬਜ਼ ਦੇ ਰਿਹਾ ਹੈ | ਆਪਣੇ ਆਉਣ ਵਾਲੇ ਗੀਤ ਲਈ ਬੱਬਲ ਰਾਏ ਨੇ ਗੀਤਕਾਰ ਰਣਬੀਰ ਸਿੰਘ ਅਤੇ ਸੁਖ ਸੰਘੇੜਾ ਨਾਲ ਕੰਮ ਕੀਤਾ ਹੈ | ਦਸ ਦੇਈਏ ਕਿ ਰਣਬੀਰ ਜ਼ਿਆਦਾ ਕਰਕੇ ਦਿਲਜੀਤ ਦੋਸਾਂਝ Diljit Dosanjh ਦੇ ਗਾਣਿਆਂ ਲਈ ਬੋਲ ਲਿਖਦੇ ਹਨ | ਵੀਰ ਵਾਰ, ਹਵਾ ਵੀਚ, ਸੁਪਰ ਸਿੰਘ, ਗਲੋਰੀਅਸ ਗੱਲਾਂ ਅਤੇ ਕਈ ਹੋਰ ਦਿਲਜੀਤ ਦੇ ਹਿੱਟ ਇਸ ਲਿਸਟ ਵਿਚ ਸ਼ਾਮਿਲ ਹਨ | ਬੱਬਲ ਦੇ ਆਉਣ ਵਾਲੇ ਗੀਤ ਲਈ ਸੰਗੀਤ ਦੇਸੀ ਰੂਟਸ ਦੁਆਰਾ ਦਿੱਤਾ ਗਿਆ ਹੈ ਅਤੇ ਸੰਗੀਤ ਵੀਡੀਓ ਸੁਖ ਸੰਘੇੜਾ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ |

ਸਭ ਤੋਂ ਵਧੀਆ ਗੱਲ ਇਹ ਹੈ ਕਿ ਗਾਣਾ ਰਿਲੀਜ਼ ਹੋਣ ਲਈ ਲਗਭਗ ਤਿਆਰ ਹੈ | ਜੀ ਹਾਂ, ਗਾਣੇ ਦੀ ਸ਼ੂਟਿੰਗ ਪਹਿਲਾਂ ਹੀ ਖ਼ਤਮ ਹੋ ਚੁਕੀ ਹੈ | ਬੱਬਲ ਰਾਏ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਇਸ ਖ਼ਬਰ ਨੂੰ ਸਾਂਝਾ ਸ਼ੇਅਰ ਕਰਦੇ ਹੋਏ ਲਿਖਿਆ :

"Shoot done! Stay tuned for the Title n release date ?"

ਕਿ ਤੁਸੀਂ ਉਤੇ ਪੋਸਟ ਵਿਚ ਬੱਬਲ ਰਾਏ Babbal Rai ਦੀ ਤਸਵੀਰ ਤੇ ਧਿਆਨ ਦਿੱਤਾ ? ਜੇਕਰ ਨਹੀਂ ਦਿੱਤਾ ਤਾਂ ਉੱਤੇ ਵਾਪਸ ਜਾ ਕੇ ਧਿਆਨ ਨਾਲ ਬੱਬਲ ਦਾ ਪੋਸਟ ਦੋਬਾਰਾ ਦੇਖੋ | ਬੱਬਲ ਰਾਏ ਦੀ ਕਮੀਜ਼ ਦੇ ਪਿੱਛੇ ਸਮਰਾਲਾ ਲਿਖਿਆ ਹੈ | ਨਾਲ ਹੀ ਬੱਬਲ ਨੇ ਆਪਣੀ ਪੋਸਟ ਵਿਚ ਵੀ "ਸਮਰਾਲਾ" ਲਿਖਿਆ ਹੈ | ਦਸ ਦੇਈਏ ਕਿ ਸਮਰਾਲਾ, ਲੁਧਿਆਣਾ ਦਾ ਇੱਕ ਸ਼ਹਿਰ ਬੱਬਲ ਰਾਏ Babbal Rai ਦਾ ਜਨਮ ਸਥਾਨ ਹੈ | ਹੁਣ ਉਨ੍ਹਾਂ ਦੇ ਗਾਣੇ ਦੀ ਸ਼ੂਟਿੰਗ ਸਮਰਾਲਾ ਵਿਚ ਹੋਇ ਹੈ ਜਾਂ ਉਨ੍ਹਾਂ ਦੇ ਗੀਤ ਦਾ ਨਾਂ ਸਮਰਾਲਾ ਹੈ , ਇਹ ਤਾਂ ਆਉਣ ਵਾਲੇ ਸਮੇਂ ਵਿਚ ਹੀ ਪਤਾ ਚਲੇਗਾ | ਇਹ ਖ਼ਬਰ ਬਾਰੇ ਹੋਰ ਅਪਡੇਟ ਲਈ ਸਾਡੀ ਖ਼ਬਰਾਂ ਪੜਦੇ ਰਹੋ |

Babbal Rai

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network