ਹਾਰਡੀ ਸੰਧੂ ਦਾ ਗੀਤ 'ਕਯਾ ਬਾਤ ਏ' ਲੋਕਾਂ ਨੂੰ ਆ ਰਿਹਾ ਪਸੰਦ 

Written by  Shaminder   |  September 28th 2018 08:19 AM  |  Updated: September 28th 2018 08:19 AM

ਹਾਰਡੀ ਸੰਧੂ ਦਾ ਗੀਤ 'ਕਯਾ ਬਾਤ ਏ' ਲੋਕਾਂ ਨੂੰ ਆ ਰਿਹਾ ਪਸੰਦ 

ਹਾਰਡੀ ਸੰਧੂ ਦਾ ਨਵਾਂ ਗੀਤ 'ਕਯਾ ਬਾਤ ਏ' ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ਦਾ ਇੱਕ ਵੀਡਿਓ ਬੱਬਲ ਰਾਏ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਨੇ । ਇਸ ਗੀਤ ਦਾ ਵੀਡਿਓ ਅਰਵਿੰਦਰ ਖਹਿਰਾ ਨੇ ਬਣਾਇਆ ਹੈ ਅਤੇ ਵੀਡਿਓ 'ਚ ਹਾਰਡੀ ਸੰਧੂ ਨਾਲ ਬਰਾਜ਼ੀਲ ਦੀ ਮਾਡਲ ਕੈਰੋਲੀਨਾ ਨਜ਼ਰ ਆ ਰਹੀ ਹੈ ।ਹਾਰਡੀ ਸੰਧੂ ਦਾ ਇਹ ਗੀਤ ਪਾਰਟੀ ਗੀਤ ਹੈ ।

ਹੋਰ ਵੇਖੋ : ਪੰਜਾਬੀ ਗਾਇਕ ਜਸਬੀਰ ਜੱਸੀ ਨੇ ਗੁਰੂ ਰੰਧਾਵਾ, ਦਿਲਜੀਤ ਦੋਸਾਂਝ ਅਤੇ ਹਾਰਡੀ ਸੰਧੂ ਬਾਰੇ ਸਾਂਝਾ  ਆਪਣੇ ਵਿਚਾਰ

https://www.instagram.com/p/BoHGlB8Ah-k/?hl=en&taken-by=babbalrai9

ਜਿਸ ਨੂੰ ਉਨ੍ਹਾਂ ਨੇ ਬੜੇ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ ਅਤੇ ਬਰਾਜ਼ੀਲ ਮਾਡਲ ਨੇ ਵੀ ਇਸ ਗੀਤ 'ਚ ਪੂਰਾ ਰੰਗ ਬੰਨਣ ਦੀ ਕੋਸ਼ਿਸ ਕੀਤੀ ਹੈ । ਹਾਰਡੀ ਸੰਧੂ ਅਜਿਹੇ ਗਾਇਕ ਨੇ ਜੋ ਬਣਨਾ ਤਾਂ ਇੱਕ ਕਾਮਯਾਬ ਕ੍ਰਿਕੇਟਰ ਸਨ ,ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਇੱਕ ਹਾਦਸੇ ਨੇ ਉਨ੍ਹਾਂ ਦੀ ਜ਼ਿੰਦਗੀ ਹੀ ਬਦਲ ਦਿੱਤੀ ।ਦਰਅਸਲ  ਖੇਡ ਦੇ ਮੈਦਾਨ 'ਚ ਉਨ੍ਹਾਂ ਨੂੰ ਸੱਟ ਲੱਗ ਗਈ ਅਤੇ ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ 'ਚ ਨਵਾਂ ਮੋੜ ਆਇਆ ਅਤੇ ਉਨ੍ਹਾਂ ਨੇ ਕ੍ਰਿਕੇਟ ਦੀ ਦੁਨੀਆ ਨੂੰ ਅਲਵਿਦਾ ਕਹਿ ਕੇ ਗਾਇਕੀ ਦੇ ਕਿੱਤੇ ਨੂੰ ਅਪਣਾ ਲਿਆ ।ਹਾਰਡੀ ਸਿੰਘ ਦੇ ਯੂਟਿਊਬ 'ਤੇ ਲੱਖਾਂ ਦੀ ਗਿਣਤੀ 'ਚ ਫੈਨਸ ਹਨ ।

ਗਾਇਕੀ ਤੋਂ ਇਲਾਵਾ ਉਹ 'ਯਾਰਾਂ ਦਾ ਕੈਚਅੱਪ','ਮਾਹੀ ਐੱਨ. ਆਰ.ਆਈ'ਫਿਲਮਾਂ ਦੇ ਜ਼ਰੀਏ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਵੀ ਕਰ ਚੁੱਕੇ ਨੇ । ਉਨ੍ਹਾਂ ਵੱਲੋਂ ਗਾਏ ਗਏ ਗੀਤਾਂ 'ਚੋਂ 'ਬੈਕਬੋਨ','ਨਾਂਹ',ਅਜਿਹੇ ਗੀਤ ਹਨ । ਜਿਨ੍ਹਾਂ ਨੇ ਸਰੋਤਿਆਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ ।ਇਸ ਤੋਂ ਇਲਾਵਾ ਹਾਰਡੀ ਸੰਧੂ ਦੇ ਸੋਸ਼ਲ ਮੀਡੀਆ 'ਤੇ ਵੀ ਲੱਖਾਂ ਦੀ ਗਿਣਤੀ 'ਚ ਪ੍ਰਸ਼ੰਸਕ ਹਨ । ਜਿੱਥੇ ਉਹ ਇੱਕ ਬਿਹਤਰੀਨ ਗਾਇਕ ਵੱਜੋਂ ਜਾਣੇ ਜਾਂਦੇ ਨੇ ਉੱਥੇ ਹੀ ਹੁਣ ਉਹ ਅਦਾਕਾਰੀ ਦੇ ਖੇਤਰ 'ਚ ਵੀ ਆਪਣੀ ਥਾਂ ਬਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network