ਬੱਬਲ ਰਾਏ ਤੇ ਜੱਸੀ ਗਿੱਲ ਨੇ ਸਾਂਝੀ ਕੀਤੀ ਬਚਪਨ ਨਾਲ ਜੁੜੀਆਂ ਯਾਦਾਂ, 50 ਪੈਸੇ ਦਾ ਖਾਂਦੇ ਸੀ ਕੁਲਚਾ, ਵੇਖੋ ਵੀਡੀਓ

Written by  Lajwinder kaur   |  April 03rd 2019 12:05 PM  |  Updated: April 03rd 2019 12:05 PM

ਬੱਬਲ ਰਾਏ ਤੇ ਜੱਸੀ ਗਿੱਲ ਨੇ ਸਾਂਝੀ ਕੀਤੀ ਬਚਪਨ ਨਾਲ ਜੁੜੀਆਂ ਯਾਦਾਂ, 50 ਪੈਸੇ ਦਾ ਖਾਂਦੇ ਸੀ ਕੁਲਚਾ, ਵੇਖੋ ਵੀਡੀਓ

ਪੰਜਾਬੀ ਇੰਡਸਟਰੀ ਦੇ ਬੇਹੱਦ ਹੈਂਡਸਮ ਅਤੇ ਮਸ਼ਹੂਰ ਗਾਇਕ ਬੱਬਲ ਰਾਏ ਅਤੇ ਜੱਸੀ ਗਿੱਲ ਜਿਹਨਾਂ ਨੇ ਅੱਜ-ਕੱਲ੍ਹ ਇਕੱਠੇ ਲਾਈਵ ਸ਼ੋਅ ਨਾਲ ਪੂਰੀ ਧੱਕ ਪਾਈ ਹੋਈ ਹੈ। ਬੱਬਲ ਰਾਏ ਜਿਹੜੇ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਬੱਬਲ ਰਾਏ ਨੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਉਹਨਾਂ ਦੇ ਨਾਲ ਜੱਸੀ ਗਿੱਲ ਨਜ਼ਰ ਆ ਰਹੇ ਹਨ। ਵੀਡੀਓ 'ਚ ਦੇਖ ਸਕਦੇ ਹੋ ਕਿ ਬੱਬਲ ਰਾਏ ਅਤੇ ਜੱਸੀ ਗਿੱਲ ਕੁਲਚੇ ਖਾਂਦੇ ਹੋਏ ਨਜ਼ਰ ਆ ਰਹੇ ਹਨ। ਬੱਬਲ ਰਾਏ ਨੇ ਦੱਸਿਆ ਜਦੋਂ ਉਹਨਾਂ ਨੇ ਕੁਲਚਾ ਖਾਣਾ ਸ਼ੁਰੂ ਕੀਤਾ ਸੀ ਤਾਂ ਇੱਕ ਕੁਲਚੇ ਦੀ ਕੀਮਤ 50 ਪੈਸੇ ਹੁੰਦੀ ਸੀ ਅਤੇ ਅੱਜ ਕੀਮਤ 20 ਰੁਪਏ ਤੱਕ ਪਹੁੰਚ ਗਈ ਹੈ। ਬੱਬਲ ਰਾਏ ਨੇ ਆਪਣੇ ਸਕੂਲ ਦੀਆਂ ਯਾਦਾਂ ਨੂੰ ਵੀ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘Share your “kulcha memories” comment below and tag your school mates..।’ ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਨੇ ਵੀ ਦੱਸਿਆ ਕਿ ਉਹਨਾਂ ਨੇ 2 ਰੁਪਏ ਦੇ ਵੀ ਕੁਲਚੇ ਖਾਏ ਨੇ। ਹੁਣ ਤੱਕ ਇਸ ਵੀਡੀਓ ਨੂੰ ਇੱਕ ਲੱਖ ਤੋਂ ਵੀ ਵੱਧ ਵਿਊਜ਼ ਮਿਲ ਚੁੱਕੇ ਹਨ।

View this post on Instagram

 

Share your “kulcha memories” comment below ? and tag your school mates ?

A post shared by Babbal Rai (@babbalrai9) on

ਹੋਰ ਵੇਖੋ:ਆਪਣੀ ਮਾਂ ਲਈ ਗੂੜੇ ਪਿਆਰ ਨੂੰ ਕਰਨ ਔਜਲਾ ਨੇ ਟੈਟੂ ਰਾਹੀਂ ਕੀਤਾ ਬਿਆਨ, ਦੇਖੋ ਵੀਡੀਓ

ਜੇ ਗੱਲ ਕਰੀਏ ਬੱਬਲ ਰਾਏ ਦੀ ਤਾਂ ਹਾਲ ਹੀ 'ਚ 21ਵਾਂ ਸੌਗ ਸਰੋਤਿਆਂ ਦੇ ਰੁਬਰੂ ਹੋਇਆ ਹੈ ਜਿਸ ਨੂੰ ਫੈਨਜ਼ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉੱਧਰ ਜੱਸੀ ਗਿੱਲ ਦੇ ਨਵੇਂ ਗੀਤ ਦਾ ਪੋਸਟਰ 'ਸੁਰਮਾ ਕਾਲਾ' ਵੀ ਸਾਹਮਣੇ ਆ ਚੁੱਕਿਆ ਹੈ। ਜੱਸੀ ਗਿੱਲ ਦੀ ਇਹ ਗੀਤ 12 ਅਪ੍ਰੈਲ ਨੂੰ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ। ਜੱਸੀ ਗਿੱਲ ਇਸ ਤੋਂ ਇਲਾਵਾ ਬਾਲੀਵੁੱਡ ਫ਼ਿਲਮ 'ਪੰਗਾ' ‘ਚ ਕੰਗਨਾ ਰਣੌਤ ਨਾਲ ਨਜ਼ਰ ਆਉਣਗੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network