ਬੱਬਲ ਰਾਏ ਨੇ ਫ੍ਰੈਂਡਸ਼ਿਪ ਡੇਅ 'ਤੇ ਆਪਣੇ ਦੋਸਤਾਂ ਦੇ ਨਾਲ ਸਾਂਝੀ ਕੀਤੀ ਇਹ ਖ਼ਾਸ ਤਸਵੀਰ

Written by  Lajwinder kaur   |  July 30th 2020 06:14 PM  |  Updated: July 30th 2020 06:39 PM

ਬੱਬਲ ਰਾਏ ਨੇ ਫ੍ਰੈਂਡਸ਼ਿਪ ਡੇਅ 'ਤੇ ਆਪਣੇ ਦੋਸਤਾਂ ਦੇ ਨਾਲ ਸਾਂਝੀ ਕੀਤੀ ਇਹ ਖ਼ਾਸ ਤਸਵੀਰ

ਅੱਜ ਵਿਸ਼ਵ ਪੱਧਰੀ ਫ੍ਰੈਂਡਸ਼ਿਪ ਡੇਅ ਹੈ , ਜਿਸ ਕਰਕੇ ਪੂਰੀ ਦੁਨੀਆ ਬਹੁਤ ਹੀ ਉਤਸ਼ਾਹ ਦੇ ਨਾਲ ਸੈਲੀਬ੍ਰੇਟ ਕਰ ਰਹੀ ਹੈ । ਅਜਿਹੇ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਿਤਾਰੇ ਵੀ ਆਪਣੇ ਦੋਸਤਾਂ ਨੂੰ ਵਧਾਈ ਦੇ ਰਹੇ ਨੇ ।  ਕਹਿੰਦੇ ਨੇ ਬਾਕੀ ਸਾਰੇ ਰਿਸ਼ਤੇ ਸਾਨੂੰ ਘਰ ਵਾਲਿਆਂ ਤੋਂ ਮਿਲ ਜਾਂਦੇ ਨੇ । ਪਰ ਦੋਸਤੀ ਅਜਿਹਾ ਰਿਸ਼ਤਾ ਹੈ ਜਿਸ ਨੂੰ ਅਸੀਂ ਖੁਦ ਚੁਣਦੇ ਹਾਂ । ਹਰ ਇਨਸਾਨ ਦੀ ਜ਼ਿੰਦਗੀ 'ਚ ਦੋਸਤੀ ਅਹਿਮ ਹੁੰਦੀ ਹੈ ।   

ਹੋਰ ਵੇਖੋ : ਡਾਇਰੈਕਟਰ ਅਮਰਦੀਪ ਸਿੰਘ ਗਿੱਲ ਨੇ ਆਪਣੇ ਪਿਤਾ ਦੀ ਪੁਰਾਣੀ ਤਸਵੀਰ ਸ਼ੇਅਰ ਕਰਕੇ ਕੀਤਾ ਯਾਦ

ਪੰਜਾਬੀ ਇੰਡਸਟਰੀ 'ਚ ਕਈ ਸਿੰਗਰ ਬਹੁਤ ਪੱਕੇ ਦੋਸਤ ਨੇ । ਗੱਲ ਕਰਦੇ ਹਾਂ ਪੰਜਾਬੀ ਮਿਊਜ਼ਿਕ ਜਗਤ ਦੇ ਤਿੰਨ ਗਾਇਕਾਂ ਦੀ ਜੋ ਕਿ ਅਕਸਰ ਹੀ ਇਕੱਠੇ ਨਜ਼ਰ ਆਉਂਦੇ ਨੇ । ਪੰਜਾਬੀ ਗਾਇਕ ਬੱਬਲ ਰਾਏ ਨੇ ਆਪਣੇ ਖ਼ਾਸ ਦੋਸਤਾਂ ਦੀ ਤਸਵੀਰ ਸ਼ੇਅਰ ਕੀਤੀ ਹੈ । ਜੀ ਹਾਂ ਇਸ ਖ਼ਾਸ ਤਸਵੀਰ 'ਚ ਬੱਬਲ ਰਾਏ, ਪ੍ਰਭ ਗਿੱਲ ਤੇ ਜੱਸੀ ਗਿੱਲ ਨਜ਼ਰ ਆ ਰਹੇ ਨੇ ।

ਬੱਬਲ ਰਾਏ ਨੇ ਫੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ  ਬਹੁਤ ਹੀ ਪਿਆਰ ਜਿਹਾ ਮੈਸੇਜ ਲਿਖਿਆ ਹੈ -'ਆਪਣੇ ਸਭ ਤੋਂ ਚੰਗੇ ਦੋਸਤਾਂ ਨੂੰ ਕਦੇ ਵੀ ਇਕੱਲੇ ਨਾ ਹੋਣ ਦਿਓ, ਉਨ੍ਹਾਂ ਨੂੰ ਪਰੇਸ਼ਾਨ ਕਰਦੇ ਰਹੋ - ਸਭ ਨੂੰ ਹੈਪੀ ਫ੍ਰੈਂਡਸ਼ਿਪ ਡੇਅ, ਆਪਣੇ ਦੋਸਤਾਂ ਦੀ ਕਦਰ ਕਰੋ' । ਉਧਰ ਪ੍ਰਭ ਗਿੱਲ ਤੇ ਜੱਸੀ ਗਿੱਲ ਨੇ ਵੀ ਫੋਟੋ ਸ਼ੇਅਰ ਕਰਕੇ ਫ੍ਰੈਂਡਸ਼ਿਪ ਡੇਅ ਦੀਆਂ ਵਧਾਈਆਂ ਦਿੱਤੀਆਂ ਨੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network