ਬੱਬੂ ਮਾਨ ਨੇ ਗੈਰੀ ਸੰਧੂ ਨੂੰ ਦਿੱਤੀ ਹੈ ਖਾਸ ਸਲਾਹ ,ਵੀਡਿਓ ਹੋਇਆ ਵਾਇਰਲ 

Written by  Shaminder   |  December 15th 2018 12:36 PM  |  Updated: December 15th 2018 12:36 PM

ਬੱਬੂ ਮਾਨ ਨੇ ਗੈਰੀ ਸੰਧੂ ਨੂੰ ਦਿੱਤੀ ਹੈ ਖਾਸ ਸਲਾਹ ,ਵੀਡਿਓ ਹੋਇਆ ਵਾਇਰਲ 

ਬੱਬੂ ਮਾਨ ਅਤੇ ਗੈਰੀ ਸੰਧੂ ਦਾ ਇੱਕ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ । ਇਸ ਵੀਡਿਓ 'ਚ ਬੱਬੂ ਮਾਨ ਗੈਰੀ ਸੰਧੂ ਨੂੰ ਰੁੜਕੇ ਪਿੰਡ ਆਉਣ ਲਈ ਕਹਿ ਰਹੇ ਨੇ । ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਦੀਆਂ ਗਲੀਆਂ ਉਨ੍ਹਾਂ ਬਗੈਰ ਸੁੰਨੀਆਂ ਪਈਆਂ ਹੋਈਆਂ ਨੇ । ਦਰਅਸਲ ਇਸ ਵੀਡਿਓ 'ਚ ਬੱਬੂ ਮਾਨ ਕਿਤੇ ਪਰਫਾਰਮ ਕਰ ਰਹੇ ਨੇ ਅਤੇ ਇਸ ਪਰਫਾਰਮੈਂਸ ਦੇ ਦੌਰਾਨ ਉਨ੍ਹਾਂ ਦੇ ਨਾਲ ਗੈਰੀ ਸੰਧੂ ਵੀ ਸਟੇਜ 'ਤੇ ਮੌਜੂਦ ਨੇ ਅਤੇ ਬੱਬੂ ਮਾਨ ਆਪਣੇ ਗੀਤ ਦੇ ਜ਼ਰੀਏ ਗੈਰੀ ਸੰਧੂ ਨੂੰ ਸੰਬੋਧਨ ਕਰਦੇ ਹੋਏ ਇਹ ਗੀਤ ਗਾ ਰਹੇ ਨੇ ।

ਹੋਰ ਵੇਖੋ  : ਦੀਨ ਦੁਖੀਆਂ ਦੇ ਮਸੀਹਾ ਨੇ ਬੱਬੂ ਮਾਨ ,ਜ਼ਰੂਰਤਮੰਦਾਂ ਦੀ ਮਦਦ ਲਈ ਹਮੇਸ਼ਾ ਆਉਂਦੇ ਨੇ ਅੱਗੇ ,ਵੇਖੋ ਵੀਡਿਓ

https://www.instagram.com/p/BrJ9GP0HJS0/

ਬੱਬੂ ਮਾਨ ਆਪਣਾ ਪ੍ਰਸਿੱਧ ਗੀਤ 'ਚੰਨ ਚਾਨਣੀ ਰਾਤ ਮਹਿਰਮਾ ਸੌਂ ਗਏ ਪਿੰਡ ਦੇ ਸਾਰੇ' ਗਾ ਕੇ ਸੁਣਾ ਰਹੇ ਸਨ ।ਇਹ ਦੋਨਾਂ ਕਲਾਕਾਰਾਂ ਨੇ ਸਟੇਜ ਸਾਂਝਾ ਕੀਤਾ ਸੀ ।  ਗੁਰੂ ਨਾਨਕ ਸਪੋਰਟਸ ਕਲੱਬ ਵੱਲੋਂ ਇਸ ਰੰਗਾ ਰੰਗ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਸੀ ।

babbu maan babbu maan

ਜਿਸ ਨੂੰ ਵੇਖਣ ਲਈ ਵੱਡੀ ਗਿਣਤੀ 'ਚ ਲੋਕ ਮੌਜੂਦ ਸਨ । ਇਸ ਪ੍ਰੋਗਰਾਮ ਨੂੰ ਲੋਕਾਂ ਵੱਲੋਂ ਵੀ ਕਾਫੀ ਪਸੰਦ ਕੀਤਾ ਗਿਆ ਦੋਨ੍ਹਾਂ ਦੀ ਜੁਗਲਬੰਦੀ ਅਤੇ ਅੰਦਾਜ਼ ਲੋਕਾਂ ਨੂੰ ਖੂਬ ਪਸੰਦ ਆਇਆ । ਵੀਡਿਓ 'ਚ ਤੁਸੀਂ ਵੀ ਵੇਖੋ ਕਿਸ ਤਰ੍ਹਾਂ ਦੋਨਾਂ ਨੇ ਰੰਗ ਬੰਨਿਆ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network