Advertisment

ਬੱਬੂ ਮਾਨ ਤੇ ਜੱਸ ਮਾਣਕ ਦੀ ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਕੀਤੀ ਜਾ ਰਹੀ ਹੈ ਖੂਬ ਪਸੰਦ

author-image
By Lajwinder kaur
New Update
ਬੱਬੂ ਮਾਨ ਤੇ ਜੱਸ ਮਾਣਕ ਦੀ ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਕੀਤੀ ਜਾ ਰਹੀ ਹੈ ਖੂਬ ਪਸੰਦ
Advertisment
ਪੰਜਾਬੀ ਗਾਇਕ ਬੱਬੂ ਮਾਨ ਤੇ ਜੱਸ ਮਾਣਕ ਦੋਵਾਂ ਗਾਇਕਾਂ ਦੀ ਇਕੱਠਿਆਂ ਦੀ ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਕੀਤੀ ਜਾ ਰਹੀ ਹੈ। ਇਸ ਤਸਵੀਰ ‘ਚ ਬੱਬੂ ਮਾਨ ਤੇ ਜੱਸ ਮਾਣਕ ਇੱਕ-ਦੂਜੇ ਨੂੰ ਗਰਮਜੋਸ਼ੀ ਦੇ ਨਾਲ ਮਿਲਦੇ ਹੋਏ ਨਜ਼ਰ ਆ ਰਹੇ ਹਨ। ਫੈਨਜ਼ ਵੱਲੋਂ ਤਸਵੀਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
View this post on Instagram
 

Hanji kine like aune chaide es photo nu?

A post shared by Geet Mp3 (@geetmp3) on

Advertisment
ਹੋਰ ਵੇਖੋ:ਸ਼ਹਿਨਾਜ਼ ਗਿੱਲ ਦਾ ਇਹ ਵੀਡੀਓ ਆ ਰਿਹਾ ਹੈ ਦਰਸ਼ਕਾਂ ਨੂੰ ਖੂਬ ਪਸੰਦ, ਸ਼ਹਿਨਾਜ਼ ਦੀਆਂ ਗੱਲਾਂ ਸੁਣ ਕੇ ਤੁਸੀਂ ਵੀ ਹੱਸ-ਹੱਸ ਹੋ ਜਾਓਗੇ ਦੂਹਰੇ, ਦੇਖੋ ਵੀਡੀਓ ਜੇ ਗੱਲ ਕਰੀਏ ਬੱਬੂ ਮਾਨ ਦੀ ਤਾਂ ਉਹ ਪੰਜਾਬੀ ਇੰਡਸਟਰੀ ਦੇ ਅਜਿਹੇ ਦਿੱਗਜ ਗਾਇਕ ਨੇ ਜਿਨ੍ਹਾਂ ਦੀ ਲੰਮੀ-ਚੌੜੀ ਕੱਟੜ ਫੈਨ ਫਾਲੋਇੰਗ ਹੈ। ਉਨ੍ਹਾਂ ਦੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਦਿੱਤਾ ਜਾਂਦਾ ਹੈ। ਹਾਲ ਹੀ ‘ਚ ਉਹ ਧਾਰਮਿਕ ਗੀਤ ‘ਲਾਂਘਾ’ ਨਾਲ ਦਰਸ਼ਕਾਂ ਰੁ-ਬ-ਰੂ ਹੋਏ ਸਨ। ਇਸ ਤੋਂ ਇਲਾਵਾ ‘ਸੁੱਚਾ ਸੂਰਮਾ’ ਟਾਈਟਲ ਹੇਠ ਬਣ ਰਹੀ ਪੰਜਾਬੀ ਫ਼ਿਲਮ ‘ਚ ਲੀਡ ਰੋਲ ‘ਚ ਨਜ਼ਰ ਆਉਣਗੇ। ਇਹ ਫ਼ਿਲਮ ਅਗਲੇ ਸਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਜਾਵੇਗੀ। ਪਰ ਉਨ੍ਹਾਂ ਦੇ ਫੈਨਜ਼ ਚ ਇਸ ਫ਼ਿਲਮ ਨੂੰ ਲੈ ਕੇ ਹੁਣ ਤੋਂ ਹੀ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ।
 
View this post on Instagram
 

25 din da vaada c te din tappe ne baaran Begam utte laata yakka chakle mitra saraan

A post shared by Babbu Maan (@babbumaaninsta) on

Advertisment
ਉਧਰ ਜੱਸ ਮਾਣਕ ਨੇ ਵੀ ਆਪਣੇ ਰੋਮਾਂਟਿਕ ਤੇ ਚੱਕਵੀਂ ਬੀਟ ਵਾਲੇ ਗੀਤਾਂ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਅਹਿਮ ਜਗ੍ਹਾ ਬਣਾ ਲਈ ਹੈ। ਉਨ੍ਹਾਂ ਨੇ ਪਰਾਡਾ, ਲਹਿੰਗਾ, ਸੂਟ ਪੰਜਾਬੀ, ਗਰਲਫ੍ਰੈਂਡ, ਵਿਆਹ ਵਰਗੇ ਗੀਤਾਂ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਹਨ। ਹਾਲ ਹੀ ‘ਚ ਜੱਸ ਮਾਣਕ ਆਪਣੇ ਨਵੇਂ ਗੀਤ ‘ਤੇਰਾ ਮੇਰਾ ਵਿਆਹ’ ਦੇ ਆਡੀਓ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਇਸ ਗਾਣੇ ਨੂੰ ਵੀ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।
View this post on Instagram
 

Tera Mera Viah Audio Out Now Comment Karke Dasyo Kive Lagya ? Nd video kardiye ?

A post shared by Jass Manak (ਮਾਣਕਾਂ ਦਾ ਮੁੰਡਾ) (@ijassmanak) on

 
Advertisment

Stay updated with the latest news headlines.

Follow us:
Advertisment
Advertisment
Latest Stories
Advertisment