ਬੱਬੂ ਮਾਨ ਤੇ ਸ਼ਿਪਰਾ ਗੋਇਲ ਦੇ ਨਵੇਂ ਗੀਤ ‘Itna Pyaar Karunga’ ਦਾ ਟੀਜ਼ਰ ਹੋਇਆ ਰਿਲੀਜ਼

written by Lajwinder kaur | May 23, 2022

Itna Pyaar Karunga Teaser: ਗਾਇਕ ਬੱਬੂ ਮਾਨ ਏਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ 'ਚ ਕੈਨੇਡਾ ਵਿਖੇ ਉਨ੍ਹਾਂ ਦੇ ਸ਼ੋਅ ਦੌਰਾਨ ਕੁਝ ਹੁੱਲੜਬਾਜ਼ਾਂ ਨੇ ਹੰਗਾਮਾ ਕਰ ਦਿੱਤਾ ਜਿਸ ਕਰਕੇ ਬੱਬੂ ਮਾਨ ਦਾ ਸ਼ੋਅ ਬੰਦ ਕਰਨਾ ਪਿਆ ।

ਪਰ ਬੱਬੂ ਮਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਹੋਣ ਦਾ ਮੌਕਾ ਦੇ ਦਿੱਤਾ ਹੈ। ਜੀ ਹਾਂ ਉਨ੍ਹਾਂ ਦੇ ਨਵੇਂ ਗੀਤ ਇਤਨਾ ਪਿਆਰ ਕਰੂਗਾ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਹ ਗੀਤ ਡਿਊਟ ਸੌਂਗ ਹੈ ਜਿਸ ਨੂੰ ਬੱਬੂ ਮਾਨ ਤੇ ਸ਼ਿਪਰਾ ਗੋਇਲ ਗਾਉਂਦੇ ਹੋਏ ਨਜ਼ਰ ਆਉਣਗੇ।

ਹੋਰ ਪੜ੍ਹੋ :ਬੱਬੂ ਮਾਨ ਦਾ ਲਾਈਵ ਮਿਊਜ਼ਿਕ ਸ਼ੋਅ ਹੋਇਆ ਬੰਦ, ਭਾਰੀ ਮਨ ਨਾਲ ਗਾਇਕ ਨੇ ਦਰਸ਼ਕਾਂ ਤੋਂ ਮੰਗੀ ਮਾਫੀ, ਜਾਣੋ ਪੂਰਾ ਮਾਮਲਾ

babbu maan image

ਜੇ ਗੱਲ ਕਰੀਏ ਟੀਜ਼ਰ ਦੀ ਤਾਂ ਉਹ ਬਹੁਤ ਹੀ ਪਿਆਰਾ ਹੈ। ਟੀਜ਼ਰ ਬੱਬੂ ਮਾਨ ਤੇ ਸ਼ਿਪਰਾ ਗੋਇਲ ਦੀ ਕਿਊਟ ਜਿਹੀ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਦੇ ਬੋਲ ਕੁਨਾਲ ਵਰਮਾ ਨੇ ਲਿਖੇ ਨੇ ਤੇ ਮਿਊਜ਼ਿਕ ਅਭਿਜੀਤ ਵਾਘਾਨੀ ਵੱਲੋਂ ਤਿਆਰ ਕੀਤਾ ਗਿਆ ਹੈ । ਇਹ ਗੀਤ ਬਹੁਤ ਜਲਦ 25 ਮਈ ਨੂੰ ਦਰਸ਼ਕਾਂ ਦੀ ਕਚਹਿਰੀ ਚ ਹਾਜ਼ਿਰ ਹੋ ਜਾਵੇਗਾ।

shipra goyal image

ਬੱਬੂ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਬੱਬੂ ਮਾਨ ਦੀ ਲੰਬੀ ਚੌੜੀ ਫੈਨ ਫਾਲਵਿੰਗ ਹੈ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਵਾਹ ਵਾਹੀ ਖੱਟ ਚੁੱਕੇ ਹਨ।

Babbu Maan and Shipra Goyal’s song ‘Itna Pyaar Karunga’ get release date Image Source: Instagram

ਹੋਰ ਪੜ੍ਹੋ : ਖੁੱਲੀ ਲਾੜੇ ਦੀ ਪੋਲ, ਸੱਤ ਫੇਰੇ ਲੈਣ ਤੋਂ ਪਹਿਲਾਂ ਡਿੱਗੀ ਵਿੱਗ, ਗੰਜਾ ਪਤੀ ਦੇਖ ਕੇ ਲਾੜੀ ਨੇ ਕੀਤਾ ਵਿਆਹ ਤੋਂ ਇਨਕਾਰ, ਜਾਣੋ ਮਾਮਲਾ

 

View this post on Instagram

 

A post shared by Babbu Maan (@babbumaaninsta)

You may also like