Advertisment

ਬੱਬੂ ਮਾਨ ਨੇ ਕਿਸਾਨਾਂ ਨਾਲ ਸਿੰਘੂ ਬਾਰਡਰ ਤੇ ਮਨਾਈ ਲੋਹੜੀ

author-image
By Rupinder Kaler
New Update
ਬੱਬੂ ਮਾਨ ਨੇ ਕਿਸਾਨਾਂ ਨਾਲ ਸਿੰਘੂ ਬਾਰਡਰ ਤੇ ਮਨਾਈ ਲੋਹੜੀ
Advertisment
ਅੱਜ ਲੋਹੜੀ ਦਾ ਤਿਉਹਾਰ ਹੈ ਤੇ ਇਸ ਤਿਉਹਾਰ ਨੂੰ ਖ਼ਾਸ ਬਨਾਉਣ ਲਈ ਗਾਇਕ ਬੱਬੂ ਮਾਨ ਸਿੰਘੂ ਬਾਰਡਰ ਤੇ ਪਹੁੰਚੇ । ਇੱਥੇ ਪਹੁੰਚ ਕੇ
Advertisment
ਬੱਬੂ ਮਾਨ ਨੇ ਕਿਸਾਨਾਂ ਨਾਲ ਲੋਹੜੀ ਮਨਾਈ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਬੱਬੂ ਮਾਨ ਕਿਸਾਨੀ ਅੰਦੋਲਨ ਦਾ ਹਿੱਸਾ ਬਣ ਚੁੱਕੇ ਹਨ। ਬੱਬੂ ਮਾਨ ਨੇ ਕਿਹਾ ਕਿ ਉਹ ਸ਼ੁਰੂ ਤੋਂ ਕਿਸਾਨਾਂ ਦੇ ਨਾਲ ਹਨ ਤੇ ਉਨ੍ਹਾਂ ਦੀ ਆਤਮਾ ਵੀ ਇੱਥੇ ਹੀ ਹੈ। babbu maan ਹੋਰ ਪੜ੍ਹੋ : publive-image ਇਸ ਦੌਰਾਨ ਬੱਬੂ ਮਾਨ ਨੇ ਕਿਹਾ, "ਪੰਜਾਬੀ ਆਪਣੇ ਹੱਕ ਲੈ ਕੇ ਹੀ ਮੁੜਨਗੇ।" ਉਨ੍ਹਾਂ ਕਿਹਾ ਜਦੋਂ ਹੱਕਾਂ ਦੀ ਗੱਲ ਆਉਂਦੀ ਹੈ ਤੱਦ ਪੰਜਾਬੀ ਕਿਸੇ ਲਈ ਵੀ ਖੜ੍ਹ ਜਾਂਦੇ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬੀ ਗਾਇਕ ਤੇ ਐਕਟਰ ਇਸ ਅੰਦੋਲਨ ਦੀ ਖੁੱਲ੍ਹ ਕੇ ਹਮਾਇਤ ਕਰ ਚੁੱਕੇ ਹਨ। publive-image ਆਏ ਦਿਨ ਕੋਈ ਨਾ ਕੋਈ ਪੰਜਾਬ ਗਾਇਕ ਦਿੱਲੀ ਦੀਆਂ ਸਰਹੱਦਾਂ ਤੇ ਆਪਣੀ ਹਾਜ਼ਰੀ ਲਵਾਉਣ ਪਹੁੰਚਦੇ ਰਹਿੰਦੇ ਹਨ। ਗਾਇਕ ਰਣਜੀਤ ਬਾਵਾ, ਜੈਜ਼ੀ ਬੀ, ਦਿਲਜੀਤ ਦੌਸਾਂਝ ਸਮੇਤ ਹੋਰ ਕਈ ਪੰਜਾਬੀ ਕਲਾਕਾਰ ਕਿਸਾਨਾਂ ਦੇ ਨਾਲ ਦਿੱਲੀ ਮੋਰਚੇ ਤੇ ਡਟੇ ਹੋਏ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment