ਬੱਬੂ ਮਾਨ ਦੇ ਇੱਕ ਹੋਰ ਨਵੇਂ ਗੀਤ 'ਕਲਿੱਕਾਂ' ਦਾ ਆਡੀਓ ਆਇਆ ਸਾਹਮਣੇ

Written by  Shaminder   |  December 11th 2019 12:52 PM  |  Updated: December 11th 2019 12:52 PM

ਬੱਬੂ ਮਾਨ ਦੇ ਇੱਕ ਹੋਰ ਨਵੇਂ ਗੀਤ 'ਕਲਿੱਕਾਂ' ਦਾ ਆਡੀਓ ਆਇਆ ਸਾਹਮਣੇ

ਬੱਬੂ ਮਾਨ ਇੱਕ ਤੋਂ ਬਾਅਦ ਇੱਕ ਨਵਾਂ ਗੀਤ ਲੈ ਕੇ ਆ ਰਹੇ ਹਨ ।ਬੀਤੇ ਦਿਨ ਉਨ੍ਹਾਂ ਨੇ ਆਪਣੇ ਗੀਤ 'ਸਪੇਰਾ' ਦਾ ਆਡੀਓ ਜਾਰੀ ਕੀਤਾ ਸੀ ਅਤੇ ਹੁਣ ਮੁੜ ਤੋਂ ਉਹ ਆਪਣੇ ਨਵੇਂ ਗੀਤ 'ਕਲਿੱਕਾਂ' ਨੂੰ ਲੈ ਕੇ ਸਰੋਤਿਆਂ 'ਚ ਹਾਜ਼ਰ ਹੋਏ ਨੇ । ਇਸ ਗੀਤ ਦਾ ਟੀਜ਼ਰ ਕੁਝ ਦਿਨ ਪਹਿਲਾਂ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਸੀ ।

ਹੋਰ ਵੇਖੋ:ਬੱਬੂ ਮਾਨ ਨੇ ਸਰੋਤਿਆਂ ਨੂੰ ਦਿੱਤਾ ਸਰਪ੍ਰਾਈਜ਼,ਨਵੇਂ ਗੀਤ ‘ਸਪੇਰਾ’ ਦਾ ਆਡੀਓ ਆਇਆ ਸਾਹਮਣੇ

https://www.instagram.com/p/B54mkF0g4Kk/

ਹੁਣ ਪੂਰਾ ਗੀਤ ਬੱਬੂ ਮਾਨ ਨੇ ਜਾਰੀ ਕਰ ਦਿੱਤਾ ਹੈ ਯੂਟਿਊਬ 'ਤੇ ਇਸ ਗਾਣੇ ਦਾ ਫੁਲ ਆਡੀਓ ਸੁਣਿਆ ਜਾ ਸਕਦਾ ਹੈ ।ਇਸ ਗੀਤ 'ਚ ਉਨ੍ਹਾਂ ਨੇ ਦੱਸਿਆ ਹੈ ਕਿ 'ਸਾਨੂੰ ਕਲਿੱਕਾਂ ਨੀਂ ਪੈਂਦੀਆਂ ਸਗੋਂ ਅਖਾੜਿਆਂ 'ਚ ਇੱਕਠ ਦੱਸਦਾ ਹੈ ਕਿ ਕਿਸੇ ਦੀ ਲੋਕਪ੍ਰਿਯਤਾ ਕਿੰਨੀ ਕੁ ਹੈ' । ਇਸ ਦੇ ਨਾਲ ਹੀ ਉਨ੍ਹਾਂ ਨੇ ਮੀਡੀਆ 'ਤੇ ਵੀ ਤੰਜ਼ ਕੱਸਿਆ ਹੈ ।ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਹੇਟਰਾਂ ਨੂੰ ਵੀ ਜਵਾਬ ਦਿੱਤਾ ਹੈ,ਨਾਲ ਹੀ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੀ ਵੀ ਤਾਰੀਫ਼ ਕੀਤੀ ਹੈ ।

https://www.instagram.com/p/BvmoiDOAVPk/

ਬੱਬੂ ਮਾਨ ਨੇ ਖੁਦ ਹੀ ਇਸ ਗੀਤ ਦੇ ਬੋਲ ਲਿਖੇ ਨੇ ਅਤੇ ਮਿਊਜ਼ਿਕ ਵੀ ਉਨ੍ਹਾਂ ਨੇ ਖੁਦ ਹੀ ਦਿੱਤਾ ਹੈ । ਇਸ ਗੀਤ ਨੂੰ ਸਵੈਗ ਲੇਬਲ ਦੇ ਹੇਠ ਰਿਲੀਜ਼ ਕੀਤਾ ਗਿਆ ਹੈ ।ਗੱਲ ਕੀਤੀ ਜਾਵੇ ਬੱਬੂ ਮਾਨ ਦੇ ਗੀਤਾਂ ਦੀ ਤਾਂ ਉਹ ਲੰਬੇ ਸਮੇਂ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ ਅਤੇ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਇੰਗ ਹੈ ।

https://www.instagram.com/p/Brfnjc4Afdw/

ਬੱਬੂ ਮਾਨ ਦੇ ਪ੍ਰਸ਼ੰਸਕ ਬੇਸਬਰੀ ਨਾਲ ਉਨ੍ਹਾਂ ਦੇ ਗੀਤਾਂ ਦੀ ਉਡੀਕ ਕਰਦੇ ਰਹਿੰਦੇ ਹਨ । ਗੀਤਾਂ ਤੋਂ ਇਲਾਵਾ ਉਹ ਕਈ ਹਿੱਟ ਫ਼ਿਲਮਾਂ ਵੀ ਦੇ ਚੁੱਕੇ ਹਨ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network