ਬੱਬੂ ਮਾਨ ਲੈ ਕੇ ਆ ਰਹੇ ਨੇ ਇੱਕ ਹੋਰ ਨਵਾਂ ਗੀਤ,ਵੀਡੀਓ ਸਾਂਝਾ ਕਰਕੇ ਦਿੱਤੀ ਜਾਣਕਾਰੀ By Shaminder 16 Jan 2020 | Updated On 16 Jan 2020 11:27 IST in Punjabi Buzz Celebrities Special New Update Advertisment ਬੱਬੂ ਮਾਨ ਸਰੋਤਿਆਂ ਲਈ ਮੁੜ ਤੋਂ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਣ ਜਾ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ । ਇਸ ਗੀਤ ਦੀਆਂ ਧੁਨਾਂ ਨੂੰ ਤਿਆਰ ਕਰਦੇ ਹੋਏ ਬੱਬੂ ਮਾਨ ਆਪਣੇ ਸਟੂਡੀਓ 'ਚ ਵਿਖਾਈ ਦੇ ਰਹੇ ਹਨ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਬੱਬੂ ਮਾਨ ਨੇ ਲਿਖਿਆ ਕਿ 'ਦਿਨ ਟੱਪੇ ਨੇ 14 'ਤੇ ਦਿਨ ਹੈ ਮੰਗਲਵਾਰ ਆਜੋ ਮਿੱ ਤਰੋ ਅਗਲਾ ਗੀਤ ਹੈ ਤਿਆਰ'। ਹੋਰ ਵੇਖੋ:ਦਰਸ਼ਕਾਂ ਵੱਲੋਂ ਖੂਬ ਸ਼ੇਅਰ ਕੀਤੀ ਜਾ ਰਹੀ ਹੈ ਬੱਬੂ ਮਾਨ ਦੀ ਆਪਣੇ ਫੈਨ ਨਾਲ ਖਿਚਵਾਈ ਇਹ ਸਾਦਗੀ ਵਾਲੀ ਤਸਵੀਰ https://www.instagram.com/p/B7TbcBjAsNC/ ਇਹ ਗੀਤ ਰੋਮਾਂਟਿਕ ਹੋਵੇਗਾ ਜਾਂ ਫਿਰ ਬਟਿ ਸੌਂਗ ਇਸ ਬਾਰੇ ਬੱਬੂ ਮਾਨ ਨੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਪਰ ਲੱਗਦਾ ਹੈ ਕਿ ਇਹ ਗੀਤ ਲੱਗਪਗ ਤਿਆਰ ਹੈ ਅਤੇ ਜਲਦ ਹੀ ਉਹ ਇਸ ਗੀਤ ਨੂੰ ਸਰੋਤਿਆਂ ਦੇ ਰੁਬਰੂ ਕਰਨਗੇ । https://www.instagram.com/p/B3sI3oTg7Ej/ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬੱਬੂ ਮਾਨ ਆਪਣੇ ਗੀਤ 'ਕਲਿੱਕਾਂ','ਸਨੈਪਚੈਟ' ਅਤੇ ਸਪੇਰਾ ਸਰੋਤਿਆਂ ਨੂੰ ਦੇ ਚੁੱਕੇ ਹਨ । ਇਸ ਤੋਂ ਇਲਾਵਾ ਉਹ ਹੋਰ ਕਈ ਪ੍ਰਾਜੈਕਟਸ 'ਤੇ ਵੀ ਕੰਮ ਕਰ ਰਹੇ ਨੇ । ਹੁਣ ਵੇਖਣਾ ਇਹ ਹੋਵੇਗਾ ਕਿ ਬੱਬੂ ਮਾਨ ਆਪਣਾ ਨਵਾਂ ਗੀਤ ਕਦੋਂ ਲੈ ਕੇ ਆਉਂਦੇ ਨੇ ਅਤੇ ਇਹ ਗੀਤ ਕਿਸ ਵੰਨਗੀ ਦਾ ਹੋਵੇਗਾ । #singer #new-song #babbu-maan Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article