ਗਾਇਕ ਬੱਬੂ ਮਾਨ ਨੇ ਟਰੱਕ ਡਰਾਈਵਰ ਵੀਰਾਂ ਨੂੰ ਸਮਰਪਿਤ ਗੀਤ ਕੱਢਿਆ, ਟੀਜ਼ਰ ਆਇਆ ਸਾਹਮਣੇ, ਆਪਣੇ ਫੈਨਸ ਨੂੰ ਦਿੱਤਾ ਖ਼ਾਸ ਸੁਨੇਹਾ

Written by  Shaminder   |  May 19th 2020 12:02 PM  |  Updated: May 19th 2020 12:02 PM

ਗਾਇਕ ਬੱਬੂ ਮਾਨ ਨੇ ਟਰੱਕ ਡਰਾਈਵਰ ਵੀਰਾਂ ਨੂੰ ਸਮਰਪਿਤ ਗੀਤ ਕੱਢਿਆ, ਟੀਜ਼ਰ ਆਇਆ ਸਾਹਮਣੇ, ਆਪਣੇ ਫੈਨਸ ਨੂੰ ਦਿੱਤਾ ਖ਼ਾਸ ਸੁਨੇਹਾ

ਗਾਇਕ ਬੱਬੂ ਮਾਨ ਜਲਦ ਹੀ ਆਪਣੇ ਨਵੇਂ ਗੀਤ ਨਾਲ ਹਾਜ਼ਰ ਹੋਣ ਜਾ ਰਹੇ ਨੇ । ਇਸ ਗੀਤ ਦਾ ਫ਼ਿਲਹਾਲ ਟੀਜ਼ਰ ਉਨ੍ਹਾਂ ਵੱਲੋਂ ਜਾਰੀ ਕੀਤਾ ਗਿਆ ਹੈ । ਇਸ ਗੀਤ ਨੂੰ ‘ਰਾਤਾਂ ਦੇ ਰਾਹੀ’ ਨਾਂਅ ਦੇ ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਦਾ ਜਿਵੇਂ ਕਿ ਨਾਮ ਤੋਂ ਹੀ ਸਪੱਸ਼ਟ ਹੈ ਕਿ ਇਸ ਗੀਤ ‘ਚ ਉਨ੍ਹਾਂ ਨੇ ਰਾਤਾਂ ਦੇ ਰਾਹੀਂ ਹਾਂ ਸੜਕਾਂ ਨਾਲ ਯਾਰੀ ਹੈ ਟਰੱਕ ਡਰਾਈਵਰਾਂ ਨੂੰ ਸਮਰਪਿਤ ਹੈ । ਇਸ ਗੀਤ ‘ਚ ਜਿੱਥੇ ਟਰੱਕ ਡਰਾਈਵਰਾਂ ਦੀਆਂ ਮੁਸ਼ਕਿਲਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉੱਥੇ ਹੀ ਇਨ੍ਹਾਂ ਮਜ਼ਬੂਰੀਆਂ ਕਾਰਨ ਉਹ ਆਪਣੇ ਮਹਿਬੂਬ ਤੋਂ ਵੀ ਦੂਰ ਹੋ ਜਾਂਦੇ ਹਨ ।

ਜਿਸ ਦਾ ਪਛਤਾਵਾ ਪੂਰੀ ਉਮਰ ਉਨ੍ਹਾਂ ਨੂੰ ਰਹਿੰਦਾ ਹੈ ।ਇਸ ਗੀਤ ਦਾ ਪੋਸਟਰ ਸਾਂਝਾ ਕਰਦੇ ਹੋਏ ਬੱਬੂ ਮਾਨ ਨੇ ਲਿਖਿਆ ਕਿ “ਇਹ ਗੀਤ ਸਮਰਪਿਤ ਹੈ ਪੂਰੀ ਦੁਨੀਆ ਦੇ ਟਰੱਕ, ਟੈਂਪੂ ਟ੍ਰੈਵਲਰ, ਟੈਕਸੀ, ਬੱਸ ਚਲਾਉਣ ਵਾਲੇ ਵੀਰਾਂ ਨੂੰ ਆਪਣੇ ਨੌਜਵਾਨ ਮੁੰਡੇ ਕੁੜੀਆਂ ਨੂੰ ਜੋ ਦੇਸ਼ਾਂ ਵਿਦੇਸ਼ਾਂ ‘ਚ ਡਰਾਈਵਰੀ ਕਰਦੇ ਹਨ ।

https://www.instagram.com/p/B-zfvqNg75p/

ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵੀ ਤੇ ਅੱਜ ਦੇ ਇਸ ਮੁਸ਼ਕਿਲ ਦੌਰ ‘ਚ ਵੀ ਟਰਾਂਸਪੋਰਟ ਦੇ ਜ਼ਰੀਏ ਸਾਡੇ ਖਾਣ-ਪੀਣ ਤੇ ਜ਼ਰੂਰੀ ਚੀਜ਼ਾਂ ਦਾ ਇੰਤਜ਼ਾਮ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਕਰ ਰਹੇ ਨੇ ।ਇਸ ਗੀਤ ਦੀ ਵੀਡੀਓ ਬਾਅਦ ‘ਚ ਕਰਨਾ ਚਾਹਾਂਗਾ ਕਿਉਂਕਿ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਗੀਤ ਜੋ ਰਿਲੀਜ਼ ਹੋਣ ਤੋਂ ਬਾਅਦ ਤੁਹਾਡੇ ਹੋ ਜਾਂਦੇ ਆ ਉਨ੍ਹਾਂ ਨੂੰ ਵੇਖਣ ਦੀ ਜਗ੍ਹਾ ਸੁਣੋ।

https://www.instagram.com/p/CAWmETvAKyl/

ਗੀਤ ਕੰਨ ਨਾਲ ਸੁਣਿਆ ਜਾਂਦਾ ਅੱਖਾਂ ਨਾਲ ਨਹੀਂ । ਗੀਤ ਸੁਣਨ ਦੀ ਚੀਜ਼ ਪਹਿਲਾਂ ਦੇਖਣ ਦੀ ਬਾਅਦ ‘ਚ ਹੈ। ਸੰਗੀਤ ਨੂੰ ਮਹਿਸੂਸ ਕਰੋ ਤਰਜ਼ਾਂ ਦਾ ਅਨੰਦ ਆਵੇ, ਸੰਗੀਤਕ ਬਾਰੀਕੀਆਂ ਦਾ ਪਤਾ ਲੱਗੇ, ਹਾਰਮੋਨੀ ਦਾ ਪਤਾ ਲੱਗੇ, ਆਵਾਜ਼ ਦੀ ਮਿਠਾਸ ;ਤੇ ਸਾਜ਼ਾਂ ਦੇ ਸੁਮੇਲ ਦਾ ਪਤਾ ਲੱਗੇ। ਪੂਰਾ ਗੀਤ ਜਲਦੀ ਰਿਲੀਜ਼ ਕਰਦੇ ਹਾਂ” ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network