ਬੱਬੂ ਮਾਨ ਦੇ ਰਹੇ 'ਗੇੜੀ ਰੂਟ' ਦਾ ਸੱਦਾ,ਦੋ ਹਰਫ਼ਾਂ 'ਚ ਗੱਲ ਮੁਕਾਉਣ ਦੀ ਆਖ ਰਹੇ ਗੱਲ

written by Shaminder | January 25, 2020

ਬੱਬੂ ਮਾਨ ਦਾ ਨਵਾਂ ਗੀਤ 'ਗੇੜੀ ਰੂਟ' ਦਾ ਆਡੀਓ ਸਾਹਮਣੇ ਆ ਚੁੱਕਿਆ ਹੈ ।ਇਸ ਗੀਤ ਦੇ ਬੋਲ ਖੁਦ ਬੱਬੂ ਮਾਨ ਦੇ ਲਿਖੇ ਹੋਏ ਨੇ। ਮਿਊਜ਼ਿਕ ਵੀ ਬੱਬੂ ਮਾਨ ਨੇ ਖੁਦ ਹੀ ਦਿੱਤਾ ਹੈ ਅਤੇ ਕੰਪੋਜ਼ਿੰਗ ਵੀ ਉਨ੍ਹਾਂ ਨੇ ਖੁਦ ਹੀ ਕੀਤੀ ਹੈ ।ਇਸ ਗੀਤ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ । ਇਸ ਦੇ ਨਾਲ ਹੀ ਇਸ ਗੀਤ ਨੂੰ ਉਨ੍ਹਾਂ ਨੇ ਆਪਣੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਹੈ । ਹੋਰ ਵੇਖੋ:ਬੱਬੂ ਮਾਨ ਲੈ ਕੇ ਆ ਰਹੇ ਨੇ ਇੱਕ ਹੋਰ ਨਵਾਂ ਗੀਤ,ਵੀਡੀਓ ਸਾਂਝਾ ਕਰਕੇ ਦਿੱਤੀ ਜਾਣਕਾਰੀ [embed]https://www.instagram.com/p/B7i3QFNAYpR/[/embed] ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਕਈ ਹਿੱਟ ਗੀਤ ਹਾਲ ਹੀ ਦੇ ਦਿਨਾਂ ਦੌਰਾਨ ਦੇ ਚੁੱਕੇ ਹਨ ।ਜਿਸ 'ਚ ਕਲਿੱਕਾਂ,ਸਨੈਪਚੈਟ,ਸਪੇਰਾ ਸਣੇ ਕਈ ਗੀਤ ਸ਼ਾਮਿਲ ਹਨ । ਗੀਤਾਂ ਦੇ ਨਾਲ –ਨਾਲ ਬੱਬੂ ਮਾਨ ਅਦਾਕਾਰੀ ਦੇ ਖੇਤਰ 'ਚ ਵੀ ਮੱਲਾਂ ਮਾਰ ਰਹੇ ਨੇ ਅਤੇ ਹੁਣ ਤੱਕ ਉਹ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੁੰ ਦੇ ਚੁੱਕੇ ਹਨ । https://www.instagram.com/p/B6seFBtAOXw/ ਬੱਬੂ ਮਾਨ ਅਜਿਹੇ ਕਲਾਕਾਰ ਹਨ ਜਿਨ੍ਹਾਂ ਦੇ ਗੀਤਾਂ 'ਚ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਝਲਕਦੀ ਹੈ । ਉਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ ਜਿਸ 'ਚ ਭਾਵੇਂ ਗੱਲ ਕਿਰਸਾਨੀ ਦੀ ਹੋਵੇ,ਨਸ਼ੇ ਵਰਗੀ ਨਾਮੁਰਾਦ ਬੀਮਾਰੀ ਜਾਂ ਫਿਰ ਸੱਭਿਆਚਾਰ ਅਤੇ ਧਰਮ ਹੋਵੇ ਹਰ ਵੰਨਗੀ ਦੇ ਗੀਤ ਗਾਏ ਹਨ ।ਬੱਬੂ ਮਾਨ ਦੀ ਸੋਸ਼ਲ ਮੀਡੀਆ 'ਤੇ ਵੱਡੀ ਫੈਨ ਫਾਲੋਵਿੰਗ ਹੈ ।

0 Comments
0

You may also like