ਬੱਬੂ ਮਾਨ ਦਾ ਨਵਾਂ ਗੀਤ ‘ਕਲਿੱਕਾਂ’ ਛਾਇਆ ਟਰੈਂਡਿੰਗ ‘ਚ, ਗਾਇਕ ਦੱਸ ਰਹੇ ਨੇ ਅਖਾੜਿਆਂ ਦੇ ਇਕੱਠ ਬਾਰੇ, ਦੇਖੋ ਵੀਡੀਓ
ਪੰਜਾਬੀ ਗਾਇਕ ਬੱਬੂ ਮਾਨ ਆਪਣੇ ਨਵੇਂ ਸਿੰਗਲ ਟਰੈਕ ‘ਕਲਿੱਕਾਂ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਇਸ ਗੀਤ ਨੂੰ ਬੱਬੂ ਮਾਨ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖਬੂ ਪਸੰਦ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਗਾਣਾ ਟਰੈਂਡਿੰਗ ‘ਚ ਚੱਲ ਰਿਹਾ ਹੈ ।
ਕਲਿੱਕਾਂ ਗਾਣੇ ਦੇ ਬੋਲ ਖੁਦ ਬੱਬੂ ਮਾਨ ਨੇ ਲਿਖੇ ਤੇ ਮਿਊਜ਼ਿਕ ਵੀ ਖੁਦ ਹੀ ਦਿੱਤਾ ਹੈ । ਇਸ ਗੀਤ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ‘ਸਾਨੂੰ ਨੀਂ ਕਲਿੱਕਾਂ ਪੈਂਦੀਆਂ ਸਗੋਂ ਅਖਾੜਿਆਂ ਦਾ ਇਕੱਠ ਦੱਸਦਾ ਹੈ ਕਿ ਕਿਸੇ ਦੀ ਲੋਕਪ੍ਰਿਯਤਾ ਕਿੰਨੀ ਕੁ ਹੈ’ । ਇਸ ਗੀਤ ‘ਚ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੀ ਵੀ ਤਾਰੀਫ਼ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ । ਗਾਣੇ ਦਾ ਵੀਡੀਓ Pamma Saini Films ਵੱਲੋਂ ਤਿਆਰ ਕੀਤਾ ਗਿਆ ਹੈ । ਵੀਡੀਓ ‘ਚ ਬੱਬੂ ਮਾਨ ਤੋਂ ਇਲਾਵਾ ਐਲੀ ਮਾਂਗਟ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ।
ਜੇ ਗੱਲ ਕਰੀਏ ਬੱਬੂ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਰੱਬ ਨਾ ਕਰੇ, ਮਿੱਤਰਾਂ ਦੀ ਛੱਤਰੀ, ਦਿਲ ਤਾਂ ਪਾਗਲ ਹੈ, ਓਹੀ ਚੰਨ ਓਹੀ ਰਾਤਾਂ, ਟਰਾਲਾ, ਪੱਕੀ ਕਣਕ ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ । ਗਾਇਕੀ ਦੇ ਨਾਲ ਉਹ ਅਦਾਕਾਰੀ ‘ਚ ਵੀ ਵਾਹ ਵਾਹੀ ਖੱਟ ਚੁੱਕੇ ਨੇ । ਉਹ ਬਹੁਤ ਜਲਦ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ‘ਸੁੱਚਾ ਸੂਰਮਾ’ ਟਾਈਟਲ ਹੇਠ ਬਣੀ ਪੰਜਾਬੀ ਫ਼ਿਲਮ ‘ਚ ਬੱਬੂ ਮਾਨ ਲੀਡ ਰੋਲ ‘ਚ ਨਜ਼ਰ ਆਉਣਗੇ ।