ਬੱਬੂ ਮਾਨ ਆਪਣੇ ਨਵੇਂ ਗੀਤ ‘Sardar Bolda’ ਨਾਲ ਬਿਆਨ ਕਰ ਰਹੇ ਨੇ ਪੰਜਾਬੀਆਂ ਦੀ ਅਣਖ ਨੂੰ, ਛਾਇਆ ਟਰੈਂਡਿੰਗ ‘ਚ

written by Lajwinder kaur | December 04, 2020

ਪੰਜਾਬੀ ਗਾਇਕ ਬੱਬੂ ਮਾਨ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜੀ ਹਾਂ ਉਹ ਸਰਦਾਰ ਬੋਲਦਾ (Sardar Bolda) ਹੇਠ ਪੰਜਾਬੀਆਂ ਦੀ ਅਣਖ ਨੂੰ ਬਿਆਨ ਕਰਦਾ ਹੋਇਆ ਗੀਤ ਲੈ ਕੇ ਆਏ ਨੇ । ਇਸ ਗੀਤ ਦਾ ਹਲੇ ਉਹ ਆਡੀਓ ਵੀਡੀਓ ਲੈ ਕੇ ਆਏ ਨੇ ।  sardar bolda picture ਹੋਰ ਪੜ੍ਹੋ : ਕਿਸਾਨ ਧਰਨੇ ‘ਚ ਪਹੁੰਚ ਕੇ ਕਿਸਾਨਾਂ ਦਾ ਹੌਸਲਾ ਵਧਾਉਂਦੇ ਹੋਏ ਨਜ਼ਰ ਆਏ ਸਤਿੰਦਰ ਸਰਤਾਜ
ਜਿਸ ਚ ਉਨ੍ਹਾਂ ਨੇ ਸਿੱਖਾਂ ਦੇ ਇਤਿਹਾਸ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਹੈ । ਕੇਂਦਰ ਦੀ ਸਰਕਾਰ ਨੂੰ ਵੀ ਸਰਦਾਰਾਂ ਦੀ ਅਣਖ ਤੋਂ ਜਾਣੂ ਕਰਵਾਦੇ ਹੋਏ ਨਜ਼ਰ ਆਏ । ਇਸ ਗੀਤ ਦੇ ਬੋਲ, ਮਿਊਜ਼ਿਕ ਤੇ ਗਾਇਕੀ ਖੁਦ ਬੱਬੂ ਮਾਨ ਨੇ ਤਿਆਰ ਕੀਤੇ ਨੇ । babbu mann pictures ਇਸ ਜੋਸ਼ ਵਾਲੇ ਗੀਤ ਨੂੰ ਬੱਬੂ ਮਾਨ ਦੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਜਿਸ ਕਰਕੇ ਟਰੈਂਡਿੰਗ ਚ ਚੱਲ ਰਿਹਾ ਹੈ । ਗੱਲ ਕਰੀਏ ਬੱਬੂ ਮਾਨ ਦੀ ਉਹ ਏਨੀਂ ਦਿਨੀ ਕਿਸਾਨ ਪ੍ਰਦਰਸ਼ਨ ‘ਚ ਕਿਸਾਨਾਂ ਦਾ ਪੂਰਾ ਸਾਥ ਦੇ ਰਹੇ ਨੇ । kisaan protest

0 Comments
0

You may also like